ਬਣਾਓ ਤੇ ਖਾਓ : ਮਿਲਕ ਕੇਕ (Milk cake)
ਉਂਜ ਤਾਂ ਬਜ਼ਾਰ ’ਚ ਹਮੇਸ਼ਾ ਮਠਿਆਈਆਂ ਦੀ ਭਰਮਾਰ ਰਹਿੰਦੀ ਹੈ ਪਰ ਘਰ ’ਚ ਬਣੇ ਪਕਵਾਨਾਂ ਦਾ ਸੁਆਦ ਹੀ ਕੁਝ ਵੱਖਰਾ ਹੁੰਦਾ ਹੈ ਕਿਉਂਕਿ ਇਨ੍ਹਾਂ ਪਕਵਾਨਾਂ ਨੂੰ ਅਸੀਂ ਤਸੱਲੀ ਨਾਲ ਬਣਾ ਸਕਦੇ ਹਾਂ ਅਤੇ ਸਾਫ- ਸਫਾਈ ਦਾ ਵੀ ਪੂਰਾ ਧਿਆਨ ਰੱਖ ਸਕਦੇ ਹਾਂ ਸਾਫ-ਸਫਾਈ ਦਾ ਧਿਆਨ ਰੱਖ ਕੇ ਬਣਾਇਆ ਗਿਆ ਪਕਵਾਨ ਹੋਰ ਵੀ ਸਵਾਦਿਸ਼ਟ ਹੁੰਦਾ ਹੈ ਆਓ! ਜਾਣਦੇ ਹਾਂ ਕੁਝ ਪਕਵਾਨ ਬਣਾਉਣ ਦੀਆਂ ਵਿਧੀਆਂ, ਤਾਂ ਕਿ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੀ ਆਉਣ ਵਾਲੇ ਮਹਿਮਾਨਾਂ ਨੂੰ ਵੀ ਤੁਹਾਡੀ ਕਲਾ ਦੇ ਗੁਣ ਗਾਉਣ ਦਾ ਮੌਕਾ ਮਿਲੇ।
ਸਮੱਗਰੀ:
ਇੱਕ ਕੌਲੀ ਖੰਡ, ਇੱਕ ਕੌਲੀ ਪਾਣੀ, ਇੱਕ ਤਿਹਾਈ ਤੇਲ, ਇੱਕ ਚੌਥਾਈ ਕੌਲੀ ਕਿਸ਼ਮਿਸ਼, ਇੱਕ ਚੌਥਾਈ ਦਾਲਚੀਨੀ, 1 ਚੂੰਢੀ ਪੀਸਿਆ ਜੈਫਲ, ਅੱਧਾ ਛੋਟਾ ਚੰਮਚ ਨਮਕ, ਸਵਾ ਦੋ ਕੌਲੀਆਂ ਮੈਦਾ, 1 ਛੋਟਾ ਚਮਚ ਮਿੱਠਾ ਸੋਢਾ, ਡੇਢ ਚਮਚ ਬੇਕਿੰਗ ਪਾਊਡਰ, ਅੱਧੀ ਕੌਲੀ ਕੱਟੇ ਬਾਦਾਮ, 1 ਛੋਟਾ ਚਮਚ ਬਦਾਮ ਅਸੈਂਸ।
ਤਰੀਕਾ:
ਇਸ ਕੇਕ ਨੂੰ ਬਣਾਉਣ ਲਈ ਖੰਡ, ਪਾਣੀ, ਤੇਲ, ਕਿਸ਼ਮਿਸ਼, ਮਸਾਲੇ ਤੇ ਨਮਕ ਮਿਲਾ ਕੇ ਇੱਕ ਭਾਂਡੇ ’ਚ ਉਬਾਲ ਆਉਣ ਤੱਕ ਪਕਾਓ ਤਿੰਨ ਮਿੰਟ ਤੱਕ ਹਿਲਾਉਂਦੇ ਰਹੋ ਫਿਰ ਇਸ ਨੂੰ ਠੰਢਾ ਕਰੋ ਮੈਦਾ, ਬੇਕਿੰਗ ਪਾਊਡਰ ਅਤੇ ਸੋਢੇ ਨੂੰ ਤਿੰਨ ਵਾਰ ਛਾਣ ਲਓ ਇਸ ਨੂੰ ਹੌਲੀ-ਹੌਲੀ ਗਿੱਲੇ ਮਿਸ਼ਰਣ ’ਚ ਮਿਲਾਉਂਦੇ ਹੋਏ ਬੀਟ ਕਰੋ ਕੇਕ ’ਚ ਤੇਲ ਲਾ ਕੇ ਇਸ ਮਿਸ਼ਰਣ ਨੂੰ ਪਾਓ ਤੇ ਗਰਮ ਓਵਨ ’ਚ ਬੇਕ ਕਰੋ
ਜੇਕਰ ਬਾਦਾਮ ਕੇਕ ਬਣਾਉਣਾ ਹੋਵੇ ਤਾਂ ਕੱਟੇ ਹੋਏ ਬਾਦਾਮ ਅਤੇ ਅਸੈਂਸ ਮਿਲਾ ਕੇ ਤਿਆਰ ਕਰੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ