ਮੋਦੀ ਯੁੱਗ ’ਚ ਫੌਜੀ ਸੁਧਾਰਾਂ ਨੇ ਫੜੀ ਰਫ਼ਤਾਰ
1999 ਦੀ ਕਾਰਗਿਲ ਜੰਗ ਕੰਟਰੋਲ ਲਾਈਨ (ਐਲਓਸੀ) ਦੇ ਪਾਰੋਂ ਪਾਕਿਸਤਾਨੀ ਫੌਜੀ ਬਲਾਂ ਵੱਲੋਂ ਕੀਤੀ ਗਈ ਘੁਸਪੈਠ ਕਾਰਨ 1998-99 ਦੀਆਂ ਸਰਦੀਆਂ ’ਚ ਸ਼ੁਰੂ ਹੋਈ ਸੀ ਇਹ ਸਾਜਿਸ਼ ਪਾਕਿਸਤਾਨੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ਰਫ਼ ਵੱਲੋਂ ‘ਜਨਰਲਾਂ ਦੇ ਧੜੇ’ ਨਾਲ ਮਿਲ ਕੇ ਰਚੀ ਗਈ ਸੀ ਇਸ ਸਾਜਿਸ਼ ਦਾ ਮਕਸਦ ਸ੍ਰੀਨਗਰ-ਜੋਜਿਲਾ-ਕਾਰਗਿਲ ਰੋਡ ਨੂੰ ਰੋਕਣ ਲਈ ਕਾਰਗਿਲ ਸੈਕਟਰ ’ਤੇ ਕਬਜ਼ਾ ਕਰਨਾ ਸੀ, ਤਾਂ ਕਿ ਲੱਦਾਖ ’ਤੇ ਭਾਰਤੀ ਕੰਟਰੋਲ ਅਤੇ ਸਿਆਚਿਨ ਗਲੇਸ਼ੀਅਰ ’ਚ ਭਾਰਤੀ ਫੌਜ ਦੀ ਤੈਨਾਤੀ ਮੁਸ਼ਕਲ ਹੋ ਜਾਵੇ ਘੁਸਪੈਠ ਨਾਲ ਪਾਕਿਸਤਾਨ ਦਾ ਕੰਟਰੋਲ ਰੇਖਾ ਦੇ ਪਾਰ ਜੰਗੀ ਮਹੱਤਵ ਦੇ ਕਾਫ਼ੀ ਵੱਡੇ ਹਿੱਸੇ ’ਤੇ ਕੰਟਰੋਲ ਹੋ ਜਾਂਦਾ ਇਸ ਨਾਲ ਨਾ ਸਿਰਫ਼ ਇਸਲਾਮਾਬਾਦ ਦੀ ਸਥਿਤੀ ਮਜ਼ਬੂਤ ਹੁੰਦੀ, ਸਗੋਂ ਉਹ ਭਾਰਤ ’ਤੇ ਆਪਣੀ ਸ਼ਰਤ ਵੀ ਥੋਪ ਸਕਦਾ ਇਹ ਘੁਸਪੈਠ ਐਲਓਸੀ ਦੀ ਸਥਿਤੀ ਨੂੰ ਕਾਫ਼ੀ ਹੱਦ ਤੱਕ ਬਦਲ ਦਿੰਦੀ
ਸਾਡੇ ਰਾਸ਼ਟਰ ਦੀ ਖੇਤਰੀ ਅਖੰਡਤਾ ਦਾ ਉਲੰਘਣ ਕਰਨ ਵਾਲੇ ਦੁਸ਼ਟ ਗੁਆਂਢੀ (ਪਾਕਿਸਤਾਨ) ਦੀ ਨਿੰਦਣਯੋਗ ਸਾਜਿਸ਼ ਦਾ ਇੱਕ ਪੂਰਨ ਸੰਯੁਕਤ ਫੌਜ ਕਾਰਵਾਈ ਨਾਲ ਮੂੰਹਤੋੜ ਜਵਾਬ ਦਿੱਤਾ ਗਿਆ ਸੀ ‘ਆਪਰੇਸ਼ਨ ਵਿਜੈ ’ ਦੇ ਰੂਪ ’ਚ ਪ੍ਰਸਿੱਧ ਕਾਰਗਿਲ ਜੰਗ ਲਗਭਗ 130 ਕਿਮੀ. ਦੀ ਸੀਮਾ ’ਤੇ ਕੰਟਰੋਲ ਰੇਖਾ ਦੇ ਪਾਰੋਂ ਪਾਕਿਸਤਾਨੀ ਫੌਜ ਦੀ ਘੁਸਪੈਠ ਨੂੰ ਬੇਦਖਲ ਕਰਨ ਲਈ 16,000-18,000 ਫੁੱਟ ਦੀ ਉੱਚਾਈ ’ਤੇ ਲੜੀ ਗਈ ਸੀ ਉੱਚਾਈ ’ਤੇ ਬੈਠੇ ਦੁਸ਼ਮਣ ਦੇ ਜੰਗ ਵਾਧੇ ਦੇ ਬਾਵਜੂਦ ਭਾਰਤੀ ਫੌਜੀਆਂ ਨੇ ਅਦੁੱਤੀ ਹਿੰਮਤ, ਬਹਾਦਰੀ ਅਤੇ ਸੂਝ-ਬੂਝ ਦਾ ਸਬੂਤ ਦਿੰਦਿਆਂ ਉਸ ਨੂੰ ਆਪਣੀ ਧਰਤੀ ਤੋਂ ਖਦੇੜ ਦਿੱਤਾ
26 ਜੁਲਾਈ, 1999 (ਕਾਰਗਿਲ ਵਿਜੈ ਦਿਵਸ) ਤੋਂ ਹੁਣ ਤੱਕ ਤੇਈ ਸਾਲ ਬੀਤ ਚੁੱਕੇ ਹਨ ਦੇਸ਼ਵਾਸੀ ਇੱਕ ਵਾਰ ਫ਼ਿਰ ਮਈ-ਜੁਲਾਈ 1999 ’ਚ ਪਾਕਿਸਤਾਨ ਨਾਲ ਲਗਭਗ ਤਿੰਨ ਮਹੀਨੇ ਦੇ ਲੰਮੇ ਸੰਘਰਸ਼ ’ਚ ਕਾਰਗਿਲ ਦੀ ਉੱਚਾਈ ’ਤੇ ਸ਼ਹੀਦ ਹੋਏ 527 ਅਤੇ ਜਖ਼ਮੀ ਹੋਏ 1100 ਤੋਂ ਜ਼ਿਆਦਾ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਦਿਨ ਭਾਰਤੀ ਫੌਜ ਦੇ ਜਾਂਬਾਜ਼ ਫੌਜੀਆਂ ਨੇ ਦੁਰਗਮ ਪਹਾੜੀਆਂ ’ਤੇ ਚੜ੍ਹਦਿਆਂ ਅਤੇ ਅਣਗਿਣਤ ਰੁਕਾਵਟਾਂ ਨਾਲ ਜੂਝਦੇ ਹੋਏ ਜਿੱਤ ਹਾਸਲ ਕੀਤੀ ਸੀ
‘ਕਾਰਗਿਲ ਵਿਜੈ ਦਿਵਸ’ ਦੇ ਮੌਕੇ ’ਤੇ ਭਾਰਤ ਮਾਂ ਦੇ ਸ਼ਹੀਦ ਬੇਟਿਆਂ ਨੂੰ ਅਸਲ ਸ਼ਰਧਾਂਜਲੀ ਉਦੋਂ ਮਿਲੇਗੀ ਜਦੋਂ ਕਿ ਅਸੀਂ ਭਵਿੱਖ ’ਚ ਅਜਿਹੀ ਘਟਨਾ ਦੇ ਮੁੜ ਵਾਪਰਨ ਨੂੰ ਰੋਕ ਸਕਣ ’ਚ ਪੂਰੀ ਤਰ੍ਹਾਂ ਸਮਰੱਥ ਹੋ ਜਾਈਏ ਇਸ ਲਈ ਸਾਡੀ ਸੁਰੱਖਿਆ ਪ੍ਰਣਾਲੀ ਦੀਆਂ ਖਾਮੀਆਂ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਦੀ ਜ਼ਰੂਰਤ ਹੈ ਭਾਰਤ ਨੂੰ ਦੋ-ਦੋ ਸ਼ੈਤਾਨ ਅਤੇ ਸ਼ਾਤਿਰ ਗੁਆਂਢੀਆਂ ਤੋਂ ਲਗਾਤਾਰ ਸਾਵਧਾਨ ਰਹਿਣਾ ਪੈਂਦਾ ਹੈ ਇਹ ਇਰਖਾਲੂ ਗੁਆਂਢੀ ਹਰ ਪਲ ਘਾਤ ਲਾ ਕੇ ਹਮਲੇ ਦੀ ਤਾਕ ’ਚ ਰਹਿੰਦੇ ਹਨ
ਪਿਛਲੇ ਇੱਕ ਦਹਾਕੇ ’ਚ ਭਾਰਤੀ ਫੌਜ ਨੇ ਲਗਾਤਾਰ ‘ਦੋ ਮੋਰਚਿਆਂ ’ਤੇ ਜੰਗ’ ਲੜਨ ਦੀਆਂ ਜ਼ਰੂਰਤਾਂ ਨੂੰ ਮਹਿਸੂਸ ਕੀਤਾ ਹੈ ਪਿਛਲੇ ਦਿਨੀਂ ਭਾਰਤੀ ਫੌਜ ਨੂੰ 50 ਸਾਲਾਂ ’ਚ ਚੀਨ ਨਾਲ ਸਭ ਤੋਂ ਗੰਭੀਰ ਫੌਜੀ ਟਰਕਾਅ ਦਾ ਸਾਹਮਣਾ ਕਰਨਾ ਪਿਆ ਹੈ ਮਹਾਂਮਾਰੀ ਵਿਚਕਾਰ 2020-21 ’ਚ ਚੀਨੀ ਫੌਜ ਦੀ ਭਾਰਤੀ ਖੇਤਰ ’ਚ ਘੁਸਪੈਠ ਨੇ ਭਾਰਤੀ ਫੌਜ ਨੂੰ ਹੈਰਾਨ ਕਰ ਦਿੱਤਾ ਅਤੇ ਭਾਰਤ ਨੂੰ ਚੁਕੰਨਾ ਕਰ ਦਿੱਤਾ ਹੈ ਸੀਮਾ ’ਤੇ ਹੋਈਆਂ ਝੜਪਾਂ ’ਚ ਭਾਰਤੀ ਅਤੇ ਚੀਨੀ ਫੌਜੀ ਮਾਰੇ ਗਏ ਹਾਲ-ਫ਼ਿਲਹਾਲ ਚੀਨੀ ਰਵੱਈਏ ’ਚ ਕੁਝ ਨਰਮੀ ਦਿਸ ਰਹੀ ਹੈ, ਪਰ ਸੰਕਟ ਹਾਲੇ ਖਤਮ ਨਹੀਂ ਹੋਇਆ ਹੈ
ਓਦਾਂ ਵੀ ਚੀਨ ਕਦੇ ਭਰੋਸੇਯੋਗ ਗੁਆਂਢੀ ਨਹੀਂ ਰਿਹਾ ਵਿਸਤਾਰਵਾਦ ਅਤੇ ਵਿਸ਼ਵਾਸਘਾਤ ਹੀ ਉਸ ਦੀ ਵਿਦੇਸ਼ ਨੀਤੀ ਹੈ ਜਿਸ ਤਰ੍ਹਾਂ 1999 ’ਚ ਹੋਈ ਕਾਰਗਿਲ ਜੰਗ ਤੋਂ ਬਾਅਦ ਭਾਰਤ ਨੇ ਆਪਣੀਆਂ ਰੱਖਿਆ ਫੋਰਸਾਂ, ਕਮਾਨ ਅਤੇ ਕੰਟਰੋਲ ਢਾਂਚਿਆਂ ’ਚ ਸੁਧਾਰ ਅਤੇ ਆਧੁਨਿਕੀਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਸੀ, ਉਸ ਤਰ੍ਹਾਂ 2020-21 ਦੇ ਗਲਵਾਨ ਸੰਕਟ ਨੇ ਭਾਰਤੀ ਫੌਜ ਲਈ ਨਵੇਂ ਯੁੱਗ ਦੀਆਂ ਤਕਨੀਕਾਂ, ਮੁੱਖ ਤੌਰ ’ਤੇ ਡਰੋਨ ਅਤੇ ਸਾਈਬਰ ਜੰਗ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਜ਼ਰੂਰੀ¿; ਬਦਲਾਵਾਂ ਦੀ ਲਾਜ਼ਮੀਅਤ ਸਪੱਸ਼ਟ ਕਰ ਦਿੱਤੀ ਹੈ
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਅੰਕੜਿਆਂ ਅਨੁਸਾਰ, ਭਾਰਤ ਪਿਛਲੇ ਚਾਰ ਦਹਾਕਿਆਂ ’ਚ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਆਯਾਤਕ ਦੇਸ਼ ਹੈ ਇਹ ਸਥਿਤੀ ਜੰਗ ਦੇ ਸਮੇਂ ਸਾਨੂੰ ਬਾਹਰੀ ਪ੍ਰਭਾਵ ਅਤੇ ਦਬਾਅ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਬਣਾਉਂਦੀ ਹੈ ਇਸ ਲਈ ਰੱਖਿਆ ਉਤਪਾਦਨ ’ਚ ਆਤਮ-ਨਿਰਭਰਤਾ ਹਾਸਲ ਕਰਨਾ ਜ਼ਰੂਰੀ ਹੈ ਆਪਣੀਆਂ ਗਲਤੀਆਂ ਤੋਂ ਸਬਕ ਸਿੱਖਣ ਅਤੇ ਸਾਡੇ ਉੱਚ ਪੱਧਰੀ ਰੱਖਿਆ ਤੰਤਰ ਨੂੰ ਤੇਜ਼, ਗਤੀਸ਼ੀਲ ਅਤੇ ਮਜ਼ਬੂਤ ਬਣਾਉਣ ਦੇ ਮਕਸਦ ਨਾਲ 1999 ਦੀ ਕਾਰਗਿਲ ਜੰਗ ਤੋਂ ਬਾਅਦ ਕਾਰਗਿਲ ਸਮੀਖਿਆ ਕਮੇਟੀ ਦਾ ਗਠਨ ਕੀਤਾ ਗਿਆ ਸੀ ਚਿੰਤਾਜਨਕ ਗੱਲ ਇਹ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਸ ਸਮੱਸਿਆ ਨੂੰ ਸਵੀਕਾਰਦੇ ਹੋਏ ਵੀ ਜ਼ਿਕਰਯੋਗ ਨੀਤੀਗਤ ਬਦਲਾਅ ਨਹੀਂ ਕੀਤੇ
ਐਲ ਐਂਡ ਟੀ ਕੰਪਨੀ ਦੇ ਕੋਰੀਆ ਦੀ ਕੰਪਨੀ ਸੈਮਸੰਗ ਨਾਲ ਸਾਂਝੇਦਾਰੀ ’ਚ 100 ਆਰਟੀਲਰੀ ਗਨ (155/52 ਮਿਮੀ. ਕੇ-9 ਵ੍ਰਜ ਟਰੈਕ ਐਸਪੀ) ਦੇ ਨਿਰਮਾਣ ਲਈ 5400 ਕਰੋੜ ਰੁਪਏ ਦਾ ਆਰਡਰ ਪ੍ਰਾਪਤ ਕੀਤਾ ਹੈ, ਅਤੇ ਉਹ ਡੀਆਰਡੀਓ ਨਾਲ ਮਿਲ ਕੇ ਟੀਚੇ-1 ਅਤੇ ਟੀਚਾ-2 ਪਾਇਲਟਰਹਿਤ ਲਕਸ਼ਜਹਾਜ਼ਾਂ ਦਾ ਨਿਰਮਾਣ ਵੀ ਕਰ ਰਹੀ ਹੈ ਡੀਆਰਡੀਓ ਨੇ ਐਫ਼ਆਈਸੀਵੀ ਦੇ ਨਿਰਮਾਣ ਲਈ ਭਾਰਤ ਫੋਰਜ਼ ਅਤੇ ਜਨਰਲ ਡਾਇਨਾਮਿਕਸ ਨਾਲ ਕਰਾਰ ਕੀਤਾ ਹੈ ਟਾਟਾ ਜੰਗੀ ਡਿਵੀਜ਼ਨ ਨੇ ਮੱਧਮ ਆਵਾਜਾਈ ਜਹਾਜ਼ ਦੇ ਨਿਰਮਾਣ ਲਈ ਏਅਰਬੱਸ ਇੰਡਸਟ੍ਰੀਜ਼ ਦੇ ਨਾਲ ਹੱਥ ਮਿਲਾਇਆ ਹੈ
ਰਿਲਾਇੰਸ ਇੰਡਸਟ੍ਰੀਜ਼, ਮਹਿੰਦਰਾ ਡਿਫੈਂਸ ਸਿਸਟਮਸ, ਡਾਇਨਾਮਿਕ ਟੈਕਨਾਲੋਜਿਜ਼, ਟੀਵੀਐਸ ਲਾਜ਼ਿਸਟਿਸਕ, ਐਮਕੇਯੂ ਅਤੇ ਹੋਰਾਂ ਨੇ ਵੀ ਰੱਖਿਆ ਉਪਕਰਨਾਂ ਦੇ ਨਿਰਮਾਣ ਖੇਤਰ ਅਤੇ ਨਿਰਯਾਤ ਬਜ਼ਾਰ ’ਚ ਪ੍ਰਵੇਸ਼ ਕੀਤਾ ਹੈ ਇਸ ਕੰਮ ਨੂੰ ਤੇਜ਼ੀ ਦੇਣ ਲਈ ਦੋ ਰੱਖਿਆ ਉਦਯੋਗਿਕ ਪਰਿਖੇਤਰ (ਕੋਰੀਡੋਰ) ਵੀ ਬਣਾਏ ਜਾ ਰਹੇ ਹਨ ਇਹ ‘ਮੇਕ ਇੰਨ ਇੰਡੀਆ ’ ਪਹਿਲ ਲਈ ਸ਼ੁੱਭ ਸੰਕੇਤ ਹੈ ਆਰਮੀ ਲਈ ਅਮਰੀਕਾ ਤੋਂ ਨਵੀਆਂ ਐਸਆਈਜੀ 716 ਰਾਈਫਲਾਂ, ਹਵਾਈ ਫੌਜ ਲਈ ਫਰਾਂਸ ਤੋਂ ਰਾਫ਼ੇਲ ਜੈੱਟ, ਚਿਨੂਕ ਹੈਵੀ ਲਿਫ਼ਟ, ਅਪਾਚੇ ਅਟੈਕ ਹੈਲੀਕਾਪਟਰ ਅਤੇ ਰੂਸ ਤੋਂ ਐਸ-400 ਹਵਾਈ ਰੱਖਿਆ ਪ੍ਰਣਾਲੀ ਖਰੀਦੀ ਗਈ ਹੈ
ਕਾਰਗਿਲ ਸਮੀਖਿਆ ਕਮੇਟੀ (ਕੇਆਰਸੀ) ਨੇ ਜਿਨ੍ਹਾਂ ਸੁਧਾਰਾਂ ਦੀ ਸਿਫ਼ਾਰਿਸ਼ ਕੀਤੀ ਸੀ, ਉਨ੍ਹਾਂ ’ਚੋਂ ਇੱਕ ਹਥਿਆਰਬੰਦ ਫੋਰਸਾਂ ਦੀ ਭਰਤੀ ਪ੍ਰਕਿਰਿਆ ਨਾਲ ਸਬੰਧਿਤ ਵੀ ਸੀ ਇਸ ਵਿਚ ਕਿਹਾ ਗਿਆ ਹੈ ਕਿ ‘ਫੌਜ ਜਵਾਨ ਅਤੇ ਹਮੇਸ਼ਾ ਫਿੱਟ ਹੋਣੀ ਚਾਹੀਦੀ ਹੈ ਇਸ ਲਈ, 17 ਸਾਲ ਦੀ ਰੱਖਿਆ ਸੇਵਾ (ਜਿਵੇਂ ਕਿ 1976 ਤੋਂ ਹੀ ਨੀਤੀ ਰਹੀ ਹੈ) ਦੀ ਵਰਤਮਾਨ ਵਿਵਸਥਾ ਦੀ ਬਜਾਇ ਸਲਾਹ ਦਿੱਤੀ ਗਈ ਕਿ ਰੱਖਿਆ ਸੇਵਾ ਨੂੰ ਸੱਤ ਤੋਂ ਦਸ ਸਾਲ ਦੀ ਮਿਆਦ ਤੱਕ ਸੀਮਿਤ ਕਰ ਦਿੱਤਾ ਜਾਵੇ’ ਸਿਰਫ਼ ਕਾਰਗਿਲ ਕਮੇਟੀ ਹੀ ਨਹੀਂ, ਭਾਰਤੀ ਫੌਜ ਨੇ ਵੀ ਅਗਨੀਪਥ ਵਰਗੀ ਹੀ ਭਰਤੀ ਯੋਜਨਾ ਦਾ ਪ੍ਰਸਤਾਵ ਰੱਖਿਆ ਸੀ 2020 ’ਚ ਫੌਜ ਨੇ 3 ਸਾਲ ਲਈ ਨੌਜਵਾਨਾਂ ਦੀ ਭਰਤੀ ਲਈ ‘ਟੁਅਰ ਆਫ਼ ਡਿਊਟੀ’ ਯੋਜਨਾ ਦਾ ਪ੍ਰਸਤਾਵ ਰੱਖਿਆ ਸੀ ਹਾਲ ’ਚ ਸ਼ੁਰੂ ਕੀਤੀ ਗਈ ਅਗਨੀਵੀਰ ਯੋਜਨਾ ’ਤੇ ਉਪਰੋਕਤ ਪ੍ਰਸਤਾਵਾਂ ਦਾ ਅਸਰ ਦਿਖਾਈ ਦਿੰਦਾ ਹੈ¿;
ਵਰਤਮਾਨ ਸਰਕਾਰ ਵੱਲੋਂ ਰੱਖਿਆ ਪ੍ਰਣਾਲੀ ’ਚ ਕੀਤੇ ਗਏ
ਮੁੱਖ ਸੁਧਾਰ ਅਗਨੀਵੀਰ ਭਾਰਤੀ ਯੋਜਨਾ, ਤਿੰਨੇ ਫੌਜਾਂ ਦੀ ਸਾਂਝ ਅਤੇ ਤਾਲਮੇਲ ਨੂੰ ਹੱਲਾਸ਼ੇਰੀ ਦੇਣ ਲਈ ਹਥਿਆਰਬੰਦ ਫੋਰਸਾਂ ਦੇ ਥਿਏਟਰ ਕਮਾਂਡ ਦਾ ਮੁੜ ਗਠਨ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਦੀ ਨਿਯੁਕਤੀ, ਫੌਜੀ ਮਾਮਲਿਆਂ ਦੇ ਵਿਭਾਗ (ਡੀਐਮਏ) ਦੀ ਸਥਾਪਨਾ, 40 ਸਾਲ ਬਾਅਦ ਵਨ ਰੈਂਕ ਵਨ ਪੈਨਸ਼ਨ ਦੀ ਸ਼ੁਰੂਆਤ, ਡਿਫੈਂਸ ਸਪੇਸ ਅਤੇ ਸਾਈਬਰ ਏਜੰਸੀਆਂ ਦੀ ਸਥਾਪਨਾ, ਸਪੈਸ਼ਲ ਆਪਰੇਸ਼ਨ ਡਿਵੀਜ਼ਨ, ਅਤੇ ਸੱਤ ਡੀਪੀਐਸਯੂ ’ਚ ਜੰਗੀ ਕਾਰਖਾਨਿਆਂ (ਓਐਫ਼) ਦਾ ਨਿਗਮੀਕਰਨ ਆਦਿ ਹੈ ਇਹ ਸੁਧਾਰ ਹਥਿਆਰਬੰਦ ਫੋਰਸਾਂ ਦੀ ਉਪਯੁਕਤ ਆਕਾਰ, ਮੁਹਾਰਤ, ਤਕਨੀਕ ਅਤੇ ਉਪਕਰਨਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਜ਼ਿਆਦਾ ਸਮਰੱਥ, ਪੇਸ਼ੇਵਰ ਅਤੇ ਮਾਰੂ ਬਣਾਉਣਗੇ ਇਸ ਨਾਲ ਉਨ੍ਹਾਂ ਦੀ ਸਮਰੱਥਾ ਅਤੇ ਮਨੋਬਲ ਦੋਵੇਂ ਵਧਣਗੇ ਰੱਖਿਆ ਮਾਹਿਰਾਂ ਅਨੁਸਾਰ ਅਗਨੀਪਥ ਯੋਜਨਾ ਚੀਨ ਨੂੰ ਜਵਾਬ ਦੇਣ ’ਚ ਮਾਸਟਰਸਟ੍ਰੋਕ ਸਾਬਤ ਹੋ ਸਕਦੀ ਹੈ
ਭਾਰਤ ਦੇ ਨੌਜਵਾਨ ਅਤੇ ਤਕਨੀਕ ਮਾਹਿਰ ਉਤਸ਼ਾਹੀ ਅਗਨੀਵੀਰ ਸੀਮਾ ’ਤੇ ਅਜ਼ਗਰ ਦੀ ਫਨ ਕੁਚਲ ਸਕਣਗੇ 1999 ਦੇ ਅਤੇ ਅੱਜ ਦੇ ਸਮੇਂ ’ਚ ਬਹੁਤ ਫਰਕ ਹੈ ਭਵਿੱਖ ’ਚ ਜੰਗਾਂ ’ਚ ਫੌਜੀਆਂ ਦੀ ਗਿਣਤੀ ਤੋਂ ਜ਼ਿਆਦਾ ਮਹੱਤਵਪੂਰਨ ਉਨ੍ਹਾਂ ਦੀ ਸਮਰੱਥਾ, ਅਤਿ ਆਧੁਨਿਕ ਹਥਿਆਰ ਅਤੇ ਉਪਕਰਨ, ਸੂਚਨਾ ਤਕਨੀਕ ਢਾਂਚਾ ਆਦਿ ਹੋਣਗੇ ਇਸ ਲਈ ਭਾਰਤੀ ਫੌਜ ਨੂੰ ਨਵੀਆਂ ਜਰੂਰਤਾਂ ਅਨੁਸਾਰ ਤਿਆਰ ਕੀਤਾ ਜਾਣਾ ਜ਼ਰੂਰੀ ਹੈ ਇਹ ਰੱਖਿਆ ਸੁਧਾਰ ਲੰਮੇ ਸਮੇਂ ਤੋਂ ਪੈਂਡਿੰਗ ਸਨ ਅਤੇ ਨਵੀਆਂ ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰਨ ਲਈ ਲਾਜ਼ਮੀ ਹਨ ਇਹ 21ਵੀਂ ਸਦੀ ’ਚ ਇੱਕ ਮੱੁਖ ਸ਼ਕਤੀ ਦੇ ਰੂਪ ’ਚ ਖੁਦ ਨੂੰ ਸਥਾਪਿਤ ਕਰਨ ਦੀ ਭਾਰਤ ਦੀ ਇੱਛਾ ਦੇ ਵੀ ਅਨੁਰੂਪ ਹਨ
ਪ੍ਰੋ. ਰਸਾਲ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ