ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਮਾਰੀ ਟੱਕਰ, ਮੌਤ

Road Accident

(ਭੂਸ਼ਣ ਸਿੰਗਲਾ)। ਪਾਤੜਾਂ। ਨੇੜਲੇ ਪਿੰਡ ਸ਼ੇਰਗੜ੍ਹ ਨਜ਼ਦੀਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਸੜਕ ’ਤੇ ਪੈਦਲ ਜਾ ਰਹੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੌਰਾਨ ਮਜ਼ਦੂਰ ਦੀ ਮੌਤ ਹੋ ਗਈ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਭਰਾ ਨੰਦ ਕੁਮਾਰ ਪੁੱਤਰ ਦੇਵਰਾਜ ਯਾਦਵ ਵਾਸੀ ਪਿੰਡ ਬਿਹਣਾ ਮਿਰਜ਼ਾ ਮੁਰਾਦ ਜ਼ਿਲ੍ਹਾ ਵਾਰਾਨਸੀ ਯੂ ਪੀ ਨੇ ਦੱਸਿਆ ਕਿ ਮਿਤੀ 6-7-2024 ਨੂੰ ਰਾਤੀਂ ਲਗਭਗ 8 ਵਜੇ ਦੇ ਕਰੀਬ ਉਸ ਦਾ ਭਰਾ ਰਾਜ ਕੁਮਾਰ ਪਿੰਡ ਸ਼ੇਰਗੜ੍ਹ ਨਜ਼ਦੀਕ ਸੜਕ ‘ਤੇ ਪੈਦਲ ਜਾ ਰਿਹਾ ਸੀ ਜਿਥੇ ਇੱਕ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਮੇਰੇ ਭਰਾ ਵਿੱਚ ਮਾਰਿਆ। Road Accident

ਇਹ ਵੀ ਪੜ੍ਹੋ: ਈਵੀਐਮ ਮਸ਼ੀਨਾਂ ਦੀ ਸੁਰੱਖਿਆ ‘ਚ ਤਾਇਨਾਤ ਹੈੱਡ ਕਾਂਸਟੇਬਲ ਦੀ ਮੌਤ

ਇਸ ਐਕਸੀਡੈਂਟ ਵਿੱਚ ਉਸ ਦੇ ਭਰਾ ਦੀ ਮੌਤ ਹੋ ਗਈ ਹੈ । ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਦੋਸ਼ੀ ਵਿਕਰਮ ਸਿੰਘ ਪੁੱਤਰ ਜੁੰਮਾ ਰਾਮ ਵਾਸੀ ਪਿੰਡ ਕਰੋਦਾ ਥਾਣਾ ਖਨੌਰੀ ਜ਼ਿਲ੍ਹਾ ਸੰਗਰੂਰ ਖਿਲਾਫ ਮੁਕੱਦਮਾ ਨੰਬਰ 152, 7-7-2024 , ਧਾਰਾ 281,106(1) ਬੀ ਐਨ ਐਸ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । Road Accident