Weather Update: ਮੌਸਮ ਵਿਭਾਗ ਵੱਲੋਂ ਗਰਮੀ ਨੂੰ ਲੈ ਕੇ ਯੈਲੋ ਅਲਰਟ ਜਾਰੀ

Weather Update

Weather Update

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਪੈ ਰਹੀ ਅੱਤ ਦੀ ਗਰਮੀ ਨੂੰ ਵੇਖਦੇ ਹੋਏ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਜ਼ਰੂਰਤ ਨਾ ਹੋਵੇ ਤਾਂ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਇਸ ਅੱਤ ਦੀ ਗਰਮੀ ਦੇ ਨਾਲ ਨਾਲ ਤੇਜ ਲੂ ਚਲਣ ਦੇ ਵੀ ਆਸਾਰ ਨਜਰ ਆ ਰਹੇ ਹਨ। ਜਿਸ ਦੇ ਚਲਦੇ ਆਮ ਲੋਕਾਂ ਦੀ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ। ਪੰਜਾਬ ਵਿੱਚ ਵੀਰਵਾਰ ਨੂੰ ਕਈ ਥਾਵਾਂ ਤੇ 46 ਡਿਗਰੀ ਤੋਂ ਪਾਰ ਤਾਪਮਾਨ ਨਜਰ ਆਏਗਾ ਤਾਂ ਅਗਲੇ ਤਿੰਨ ਚਾਰ ਦਿਨ ਲਗਾਤਾਰ 46 ਤੋਂ 48 ਡਿਗਰੀ ਦੇ ਵਿੱਚ ਤਾਪਮਾਨ ਰਹਿਣ ਦੇ ਆਸਾਰ ਹਨ। (Weather Update)

ਇਹ ਵੀ ਪੜ੍ਹੋ : IND vs USA: ਭਾਰਤ ਨੇ ਲਾਈ ਜਿੱਤ ਦੀ ਹੈਟ੍ਰਿਕ, ਸੂਰਿਆ-ਦੁਬੇ ਦੀਆਂ ਪਾਰੀਆਂ ਦੀ ਮੱਦਦ ਨਾਲ ਸੁਪਰ-8 ਲਈ ਕੁਆਲੀਫਾਈ

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਯੈਲੋ ਅਲਰਟ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਇਸ ਚਾਰ ਪੰਜ ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਾਹਤ ਮਿਲਣ ਦੇ ਆਸਾਰ ਨਹੀਂ ਹਨ ਜਿਸ ਕਾਰਨ ਆਮ ਲੋਕ ਘਰਾਂ ਵਿੱਚ ਰਹਿੰਦੇ ਹੋਏ ਹੀ ਜਿਆਦਾ ਤੋਂ ਜਿਆਦਾ ਪਾਣੀ ਪੀਣ ਦੀ ਕੋਸ਼ਿਸ਼ ਕਰਨ ਤਾਂ ਕਿ ਇਸ ਗਰਮੀ ਤੋਂ ਉਨ੍ਹਾਂ ਦਾ ਬਚਾ ਹੋ ਸਕੇ। ਮੌਸਮ ਵਿਭਾਗ ਅਨੁਸਾਰ ਫਰੀਦਕੋਟ ਤੇ ਮਾਨਸਾ ਨੂੰ ਸਭ ਤੋਂ ਗਰਮ ਦੱਸਿਆ ਗਿਆ ਹੈ। ਜਿੱਥੇ ਕਿ ਤਾਪਮਾਨ 47 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਵੀ 46 ਡਿਗਰੀ ਦੇ ਆਸ-ਪਾਸ ਤਾਪਮਾਨ ਚੱਲ ਰਿਹਾ ਹੈ। (Weather Update)