Punjab Sports News: ਪਿੰਡ ਕਨਸੂਹਾ ਖੁਰਦ ਦਾ ਕੁਸ਼ਤੀ ਦੰਗਲ ਯਾਦਗਾਰੀ ਹੋ ਨਿਬੜਿਆ

Punjab Sports News
Punjab Sports News: ਪਿੰਡ ਕਨਸੂਹਾ ਖੁਰਦ ਦਾ ਕੁਸ਼ਤੀ ਦੰਗਲ ਯਾਦਗਾਰੀ ਹੋ ਨਿਬੜਿਆ

ਪੰਜਾਬ ਸਰਕਾਰ ਪਿੰਡਾਂ ਵਿੱਚ ਨੌਜਵਾਨਾਂ ਲਈ ਖੇਡ ਸਟੇਡੀਅਮ ਬਣਾ ਰਹੀ ਹੈ : ਦੇਵਮਾਨ

Punjab Sports News: (ਸੁਸ਼ੀਲ ਕੁਮਾਰ) ਭਾਦਸੋਂ। ਪਿੰਡ ਕਨਸੂਹਾ ਖੁਰਦ ਵਿਖੇ ਨਗਰ ਨਿਵਾਸੀਆਂ ਗੁੱਗਾ ਮੈੜੀ ਕਮੇਟੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ 16ਵਾਂ ਭਾਰੀ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਪਹੁੰਚੇ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਲਈ ਖੇਡ ਸਟੇਡੀਅਮ ਤਿਆਰ ਕਰਕੇ ਦੇ ਰਹੀ ਹੈ ਅਤੇ ਪਿੰਡਾਂ ਕਨਸੂਹਾ ਖੁਰਦ ਵਿੱਚ ਲੋੜੀਦੀਆਂ ਸਹੂਲਤਾਂ ਨੂੰ ਪੂਰਾ ਕਰਨ ਲਈ ਗਰਾਂਟਾਂ ਦਾ ਐਲਾਨ ਕੀਤਾ। ਜਿਸ ਨਾਲ ਪਿੰਡ ਦੀ ਨੁਹਾਰ ਬਦਲੇਗੀ ।ਇਸ ਸਮੇਂ ਝੰਡੀ ਦੀ ਕੁਸ਼ਤੀ ਸਾਗਰ ਦਿੱਲੀ ਨੂੰ ਹਰਾ ਕੇ ਪ੍ਰਿਤਪਾਲ ਫਗਵਾੜਾ ਨੇ ਜਿੱਤੀ।

Punjab Sports News
Punjab Sports News: ਪਿੰਡ ਕਨਸੂਹਾ ਖੁਰਦ ਦਾ ਕੁਸ਼ਤੀ ਦੰਗਲ ਯਾਦਗਾਰੀ ਹੋ ਨਿਬੜਿਆ

ਜੇਤੂ ਨੂੰ ਬੁਲਟ ਮੋਟਰਸਾਈਕਲ ਅਤੇ ਉਪ ਜੇਤੂ ਨੂੰ ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਸਰਪੰਚ ਸਤਨਾਮ ਸਿੰਘ ਸੱਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਟਰਸਾਈਕਲਾਂ ਦੇ ਇਨਾਮ ਸ਼ਰਧਾ ਸਿੰਘ ਨਿਰਮਾਣ ਯੂਐਸਏ, ਹਰਜਿੰਦਰ ਸਿੰਘ ਨਿਰਮਾਣ ਯੂਐਸਏ ਅ,ਤੇ ਗੁਰਨਾਮ ਸਿੰਘ ਨਿਰਮਾਣ ਯੂਐਸਏ ਵੱਲੋਂ ਦਿੱਤੇ ਗਏ ਹਨ। ਕੁਸ਼ਤੀ ਦੰਗਲ ਵਿੱਚ ਹਰਦੀਪ ਸਿੰਘ ਬੰਡੂਗਰ‌ ਸੀ ਟੀ ਸੀ ਬਹਾਦਰਗੜ੍ਹ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਜੀ ਦੀਆਂ ਦੱਸੀਆਂ ਸਿੱਖਿਆਵਾਂ ’ਤੇ ਚੱਲ ਕੇ ਅਤੇ ਤੰਦਰੁਸਤ ਸਰੀਰ ਲਈ ਖੇਡਾਂ ਨਾਲ ਜੁੜ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Railway Agreement: ਭਾਰਤ ਅਤੇ ਨੇਪਾਲ ਨੇ ਰੇਲ ਵਪਾਰ ਨੂੰ ਹੁਲਾਰਾ ਦੇਣ ਲਈ ਸਮਝੌਤੇ ‘ਤੇ ਦਸਤਖਤ ਕੀਤੇ

ਇਸ ਸਮੇਂ ਡੀਐਸਪੀ ਮਨਦੀਪ ਕੌਰ ਨਾਭਾ, ਬੀਬੀ ਬਲਜੀਤ ਕੌਰ ਖਾਲਸਾ ਬੀਡੀਪੀਓ ਨਾਭਾ, ਐਸ ਐਚ ਓ ਭਾਦਸੋਂ ਗੁਰਪ੍ਰੀਤ ਸਿੰਘ ਹਾਂਡਾ,ਯੂਥ ਸਪੋਰਟਸ ਡਾਇਰੈਕਟਰ ਪੰਜਾਬ ਤੇਜਿੰਦਰ ਸਿੰਘ ਖਹਿਰਾ, ਗੁਰਦੀਪ ਸਿੰਘ ਟਿਵਾਣਾ ਚੇਅਰਮੈਨ ਮਾਰਕੀਟ ਕਮੇਟੀ ਨਾਭਾ, ਗੁਰਦੀਪ ਸਿੰਘ ਦੀਪਾ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਮਨਪ੍ਰੀਤ ਸਿੰਘ ਧਾਰੋਕੀਂ ਪ੍ਰਧਾਨ ਟਰੱਕ ਯੂਨੀਅਨ ਨਾਭਾ ,ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ ,ਅਮਨਦੀਪ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਨਾਭਾ, ਭੁਪਿੰਦਰ ਸਿੰਘ ਕੱਲਰਮਾਜਰੀ, ਬੀਪੀਈਓ ਭਾਦਸੋਂ ਜਗਜੀਤ ਸਿੰਘ ਨੌਹਰਾ ,ਡਾਕਟਰ ਪਰਮਿੰਦਰਪਾਲ ਸਿੰਘ ਰਜਿੰਦਰਾ ਹਸਪਤਾਲ ਪਟਿਆਲਾ, ਮੈਡੀਕਲ ਅਫਸਰ ਅਜਨੌਦਾ ਨਵਜੋਤ ਕੌਰ, ਹਰਪ੍ਰੀਤ ਸਿੰਘ ਸਰਪੰਚ,ਪੰਚ ਹਰਦੇਵ ਸਿੰਘ, ਪਰਮਜੀਤ ਸਿੰਘ ,ਅਮਰੀਕ ਸਿੰਘ, ਸਿੰਗਾਰਾ ਸਿੰਘ, ਗਗਨਦੀਪ ਸਿੰਘ,ਡਾ: ਕੁਲਦੀਪ ਸਿੰਘ ਨਿਰਮਾਣ, ਗੁਰਮੀਤ ਸਿੰਘ ਨਿਰਮਾਣ, ਗੁਰਮੁੱਖ ਭਲਵਾਨ, ਪ੍ਰੀਤਮ ਭਲਵਾਨ ਤੇ ਵੱਖ ਵੱਖ ਅਖਾੜਿਆਂ ਦੇ ਭਲਵਾਨ ਪੁੱਜੇ ਸਨ।