ਸ਼ੋਪੀਆਂ ਦੌਰੇ ਤੋਂ ਪਹਿਲਾਂ ਮਹਿਬੂਬਾ ਨਜ਼ਰਬੰਦ
(ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਪਲਸ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਦਾਅਵਾ ਕੀਤੀ ਕਿ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਮੁਫਤੀ ਦਾ ਅੱਜ ਦੱਖਣੀ ਕਮਸ਼ੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਚੋਟੀਗਾਮ ’ਚ ਕਸ਼ਮੀਰੀ ਪੰਡਿਤ ਬਾਲ ਕ੍ਰਿਸ਼ਨ ਦੇ ਪਰਿਵਾਰ ਨਾਲ ਮੁਲਾਕਾਤ ਦਾ ਪ੍ਰੋਗਰਾਮ ਸੀ, ਜੋ ਹਾਲ ਹੀ ’ਚ ਇੱਕ ਅੱਤਵਾਦੀ ਹਮਲੇ ’ਚ ਜਖਮੀ ਹੋ ਗਏ ਸਨ। ਮੁਫਤੀ ਦੇ ਫੇਅਰਵਿਊ ਗੁਪਕਰ ਆਵਾਸ ਦੇ ਬਾਹਰ ਇੱਕ ਸੁਰੱਖਿਆ ਬੰਕਰ ਵਾਹਨ ਖੜਾ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ।
ਉਸਨੇ ਇੱਕ ਟਵੀਟ ਵਿੱਚ ਕਿਹਾ, “ਮੈਨੂੰ ਅੱਜ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕਿਉਂਕਿ ਮੈਂ ਕਸ਼ਮੀਰੀ ਪੰਡਿਤ ਦੇ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੀ ਸੀ ਜਿਸ ਉੱਤੇ ਸ਼ੋਪੀਆਂ ਵਿੱਚ ਹਮਲਾ ਹੋਇਆ ਸੀ। ਕੇਂਦਰ ਸਰਕਾਰ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਲਈ ਕਸ਼ਮੀਰੀ ਮੁੱਖ ਧਾਰਾ ਅਤੇ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਜਾਣਬੁੱਝ ਕੇ ਪ੍ਰਚਾਰ ਕਰਦੀ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਇਸ ਫਰਜ਼ੀ ਵੰਡ ਦੀ ਕਹਾਣੀ ਦਾ ਪਰਦਾਫਾਸ਼ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ