ਕੇਸਾਂ ਦਾ ਮੀਡੀਆ ਟ੍ਰਾਇਲ
ਫ਼ਿਲਮੀ ਅਦਾਕਾਰ ਸੁਸ਼ਾਂਤ ਸਿੰਘ ਦੀ ਕਥਿਤ ਖੁਦਕੁਸ਼ੀ ਦਾ ਮਾਮਲਾ ਗਰਮਾਇਆ ਹੋਇਆ ਹੈ ਮਾਮਲੇ ਦੀ ਸੀਬੀਆਈ ਜਾਂਚ ਚੱਲ ਰਹੀ ਹੈ ਮੀਡੀਆ ‘ਚ ਜਿਸ ਤਰ੍ਹਾਂ ਇਸ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ ਉਸ ਨਾਲ ਮੀਡੀਆ ਦੇ ਇੱਕ ਹਿੱਸੇ ‘ਤੇ ‘ਟਰਾਇਲ’ ਦੇ ਦੋਸ਼ ਲੱਗ ਰਹੇ ਹਨ ਸੋਸ਼ਲ ਮੀਡੀਆ ‘ਤੇ ਮਾਮਲੇ ਦੀ ਕਵਰੇਜ ਸਬੰਧੀ ਵਿਅੰਗ ਕੱਸੇ ਜਾ ਰਹੇ ਹਨ ਹਾਲ ਇਹ ਹੈ ਕਿ ਮਾਮਲੇ ‘ਚ ਕਿਸੇ ਦੇ ਮੁਲਜ਼ਮ ਬਣਨ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਹੀ ਮੀਡੀਆ ਉਸ ਨੂੰ ਮੁਜ਼ਰਮ ਬਣਾ ਦੇਂਦਾ ਹੈ
ਜੱਜ ਦੇ ਫੈਸਲੇ ਤੋਂ ਪਹਿਲਾਂ ਮੀਡੀਆ ਫੈਸਲਾ ਸੁਣਾ ਚੁੱਕਾ ਹੁੰਦਾ ਹੈ ਕਿਸੇ ਵੀ ਮਾਮਲੇ ਦੀ ਜਾਣਕਾਰੀ ਦੇਣੀ ਮੀਡੀਆ ਦਾ ਕਰਤੱਵ ਹੈ ਪਰ ਇੱਕ ਮਾਮਲੇ ‘ਤੇ ਕੇਂਦਰਿਤ ਹੋ ਕੇ ਰਹਿ ਜਾਣਾ ਮੀਡੀਆ ਦੀ ਜਿੰਮੇਵਾਰੀ ਤੇ ਨੈਤਿਕਤਾ ‘ਤੇ ਸਵਾਲ ਉਠਾਉਂਦਾ ਹੈ ਹਰ ਮੁੱਦੇ ਦੀ ਆਪਣੀ ਅਹਿਮੀਅਤ ਹੁੰਦੀ ਹੈ ਜਿਸ ਨਾਲ ਉਸ ਦੀ ਕਵਰੇਜ ਵੀ ਜੁੜੀ ਹੁੰਦੀ ਹੈ ਪਰ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਮੀਡੀਆ ਦਾ ਇੱਕ ਹਿੱਸਾ ਕਿਸੇ ਘਟਨਾ ਨੂੰ ਦੇਸ਼ ਦਾ ਇੱਕੋ-ਇੱਕ ਮੁੱਦਾ ਬਣਾ ਕੇ ਪੇਸ਼ ਕਰਦਾ ਹੈ ਇਸ ਤਰ੍ਹਾਂ ਮੀਡੀਆ ਸਿਰਫ਼ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਨਹੀਂ ਖੁੰਝਦਾ ਹੋਰ ਅਹਿਮ ਮੁੱਦਿਆਂ ਨੂੰ ਨਜ਼ਰਅੰਦਾਜ ਕਰਨ ਦਾ ਵੀ ਭਾਗੀ ਬਣ ਜਾਂਦਾ ਹੈ ਅੱਜ ਵੱਡੀ ਮੀਡੀਆ ਕਵਰੇਜ ਨੂੰ ਵੇਖ ਕੇ ਅਜਿਹਾ ਲੱਗਦਾ ਹੈ
ਜਿਵੇਂ ਦੇਸ਼ ਅੰਦਰ ਖੇਤੀ ਦੀ ਬਦਹਾਲੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕੋਈ ਮੁੱਦਾ ਨਹੀਂ ਹੈ ਇਸ ਤਰ੍ਹਾਂ ਕਈ ਸੂਬਿਆਂ ਦੇ ਲੱਖਾਂ ਲੋਕ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ ਕੋਰੋਨਾ ਮਹਾਂਮਾਰੀ ਕਾਰਨ ਰੁਜ਼ਗਾਰ ਦੀ ਕਮੀ ਤੇ ਸਿੱਖਿਆ ਸਿਸਟਮ ਦਾ ਗੜਬੜਾ ਜਾਣਾ ਕੋਈ ਰਾਸ਼ਟਰੀ ਮੁੱਦਾ ਬਣਦਾ ਨਜ਼ਰ ਨਹੀਂ ਆਉਂਦਾ ਬੇਮੌਸਮੀ ਬਰਸਾਤ ਨੇ ਲੱਖਾਂ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ ਅਜਿਹੇ ਕਿਸਾਨਾਂ ਦੀ ਦੁਰਦਸ਼ਾ ਰਾਸ਼ਟਰੀ ਮੁੱਦੇ ਦੇ ਰੂਪ ‘ਚ ਉੱਭਰਦੀ ਨਜ਼ਰ ਨਹੀਂ ਆਉਂਦੀ ਦੇਸ਼ ਦੀ ਆਰਥਿਕਤਾ ਵੀ ਕੋਈ ਮੁੱਦਾ ਨਹੀਂ ਰਿਹਾ
ਬੰਦ ਪਈਆਂ ਫੈਕਟਰੀਆਂ ਵੀ ਸਮੱਸਿਆ ਨਹੀਂ ਰਹੀ ਕਿਸੇ ਫ਼ਿਲਮੀ ਅਦਾਕਾਰ ਵੱਲੋਂ ਕਿਸੇ ਸ਼ਬਜ਼ੀ ਬਣਾਉਣ ਦੀ ਖ਼ਬਰ ਨੂੰ ਰਾਸ਼ਟਰੀ ਖ਼ਬਰ ਵਾਂਗ ਪੇਸ਼ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਮਹਿੰਗੀਆਂ ਸਬਜ਼ੀਆਂ ਤੇ ਸਬਜ਼ੀਆਂ ਖਰੀਦ ਨਾ ਸਕਣ ਵਾਲੇ ਲੋਕਾਂ ਦੀ ਮਜ਼ਬੂਰੀ ਨਜ਼ਰ ਨਹੀਂ ਆਉਂਦੀ ਚੰਗਾ ਹੋਵੇ ਜੇਕਰ ਅਜਿਹਾ ਮੀਡੀਆ ਦੇਸ਼ ਦੇ ਉਨ੍ਹਾਂ ਲੋਕਾਂ ਵੱਲ ਵੀ ਵੇਖੇ ਜਿਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਉਹ ਵੱਡੇ-ਵੱਡੇ ਦਾਅਵੇ ਕਰਦਾ ਹੈ ਬਾਲੀਵੁੱਡ ਤੋਂ ਬਿਨਾਂ ਵੀ ਦੇਸ਼ ਅੰਦਰ ਲੋਕ ਵੱਸਦੇ ਹਨ ਖ਼ਬਰ ਨਾ ਹੁੰਦਿਆਂ ਵੀ ਖ਼ਬਰ ਬਣਾਉਣ ਦੀ ਸੋਚ ਖ਼ਬਰ ਨਾਲ ਅਨਿਆਂ ਹੈ ਖ਼ਬਰ ਨੂੰ ਖ਼ਬਰ ਹੀ ਰਹਿਣ ਦਿਓ ਖ਼ਬਰ ਲੱਭਣ ਦੀ ਜ਼ਰੂਰਤ ਹੈ ਨਾ ਕਿ ਖ਼ਬਰ ਘੜਨ ਦੀ, ਇੰਤਜ਼ਾਰ ਕਰੋ, ਸਬਰ ਰੱਖੋ, ਖ਼ਬਰ ਤੋਂ ਪਹਿਲਾਂ ਖ਼ਬਰ ਨਾ ਦਿਓ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.