ਚੀਨ ਨਾਲ ਅਰਥਹੀਣ ਗੱਲਬਾਤ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ: ਰਾਹੁਲ
ਏਜੰਸੀ, ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨੀ ਫੌਜੀ ਦੀ ਘੁਸਪੈਠਾਂ ਬਾਰੇ ਫੌਜ ਪੱਧਰੀ ਗੱਲਬਾਤ ਨੂੰ ਅਰਥਹੀਣ ਕਰਾਰ ਦਿੰਦੇ ਹੋਏ ਇਸ ਸਮੇਂ ਦੀ ਬਰਬਾਦੀ ਦੱਸਿਆ ਦੇ ਕਿਹਾ ਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਖਤਰੇ ’ਚ ਪੈ ਗਈ ਹੈ। ਰਾਹੁਲ ਗਾਂਧੀ ਨੇ ਅੱਜ ਟਵੀਟ ਕੀਤਾ, ‘ਗੋਗਰਾ-ਹਾਟਸਪਾਟ ਸਪਰਿੰਗ ਤੇ ਦੇਪਸਾਂਗ ਮੈਦਾਨਾਂ ‘ਤੇ ਚੀਨੀ ਫੌਜ ਦਾ ਕਬਜ਼ਾ ਭਾਰਤ ਦੇ ਰਣਨੀਤੀ ਹਿੱਤਾਂ ਨਾਲ ਹੀ ਡੀਬੀਓ ਹਵਾਈ ਪੱਟੀ ਲਈ ਵੀ ਸਿੱਧਾ ਖਤਰਾ ਹੈ। ਸਰਕਾਰ ਦੀ ਬੇਤੁੱਕੀ ਗੱਲਬਾਤ ਨਾਲ ਰਾਸ਼ਟਰੀ ਸੁਰੱਖਿਆ ਬੁਰੀ ਤਰ੍ਹਾਂ ਭੰਨ ਦਿੱਤੀ ਹੈ। ਅਸੀਂ ਇਸ ਤੋਂ ਵਧੀਆ ਕਰਨ ਦੇ ਯੋਗ ਹਾਂ।
ਕਾਂਗਰਸ ਨੇ ਚੀਨ ਸਰਹੱਦ ’ਤੇ ਸ਼ਾਂਤੀ ਸਬੰਧੀ ਚੀਨੀ ਫੌਜ ਵਾਅਦੇ ਨੂੰ ਤੋੜਨ ਦੀਆਂ ਖਬਰਾਂ ‘ਤੇ ਸਰਕਾਰ ਨੂੰ ਘੇਰਦੇ ਹੋਏ ਦੋਸ਼ ਲਾਇਆ ਸੀ ਕਿ ਉਹ ਸਰਹੱਦ ’ਤੇ ਰਣਨੀਤਿਕ ਤੌਰ ’ਤੇ ਚੀਨ ਨੂੰ ਸਮਰਪਣ ਕਰਨ ਤੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੀਡੀਆ ਦੀਆਂ ਖਬਰਾਂ ਅਨੁਸਾਰ ਚੀਨੀ ਫੌਜ ਨੇ ਸਰਹੱਦ ’ਤੇ ਰਣਨੀਤੀ ਮਹੱਤਵ ਦੀ ਕਈ ਪੋਸਟ ਤੋਂ ਪਿੱਛੇ ਨਹੀਂ ਹਟ ਰਹੀ ਹੈ। ਇਸ ਸਬੰਧ ’ਚ ਚੀਨ ਦੀ ਫੌਜ ਤੇ ਭਾਰਤੀ ਫੌਜ ਦਰਮਿਆਨ 9 ਅਪਰੈਲ ਨੂੰ ਹੋਈ ਆਖਰੀ ਦੌਰ ਦੀ ਗੱਲਬਾਤ ਦੌਰਾਨ ਚੀਨੀ ਫੌਜ ਨੇ ਰਣਨੀਤਿਕ ਮਹੱਤਵ ਦੀਆਂ ਕਈ ਚੁਣੌਤੀਆਂ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.