ਦਿੱਲੀ ਨੂੰ 10 ਸਾਲਾਂ ਬਾਅਦ ਮਿਲੀ ਮਹਿਲਾ ਮੇਅਰ, ‘ਆਪ’ ਦੀ ਸ਼ੈਲੀ ਨੇ ਬੀਜੇਪੀ ਦੀ ਰੇਖਾ ਨੂੰ ਹਰਾਇਆ

MCD Mayor Election Delhi

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ‘ਆਪ’ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤ ਲਈ ਹੈ। ਆਪ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ‘ਆਪ’ ਉਮੀਦਵਾਰ ਨੂੰ 150 ਅਤੇ ਭਾਜਪਾ ਨੂੰ 116 ਵੋਟਾਂ ਮਿਲੀਆਂ।

ਜ਼ਿਕਰਯੋਗ ਹੈ ਕਿ ਬੁੱਧਵਾਰ ਦੁਪਹਿਰ ਕਰੀਬ 2 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਸਵੇਰੇ 11.30 ਵਜੇ ਸ਼ੁਰੂ ਹੋਈ ਵੋਟਿੰਗ 2 ਘੰਟੇ ਤੋਂ ਵੱਧ ਸਮਾਂ ਚੱਲੀ। ਦਿੱਲੀ ਦੇ ਮੇਅਰ ਦੀ ਚੋਣ ਵਿੱਚ ਕੁੱਲ 10 ਨਾਮਜ਼ਦ ਸੰਸਦ ਮੈਂਬਰਾਂ, 14 ਨਾਮਜ਼ਦ ਵਿਧਾਇਕਾਂ ਅਤੇ 250 ਵਿੱਚੋਂ 241 ਚੁਣੇ ਹੋਏ ਕੌਂਸਲਰਾਂ ਨੇ ਵੋਟ ਪਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here