ਮੈਸੀ ਦੇ ਗੋਲ ਨੇ ਬਾਰਸੀਲੋਨਾ ਦੀ ਹਾਰ ਨੂੰ ਟਾਲਿਆ
ਅਮਬਾਪੇ ਦੀ ਪੀਐਸਜੀ, ਲੀਗ 1 ‘ਚ ਅੱਠ ਅੰਕਾਂ ਨਾਲ ਅੱਵਲ ਪਹੁੰਚ ਗਈ ਹੈ
ਪੈਰਿਸ, 8 ਅਕਤੂਬਰ
ਫੀਫਾ ਵਿਸ਼ਵ ਕੱਪ ਤੋਂ ਉੱਭਰੇ ਨੌਜਵਾਨ ਸਟਾਰ ਪੈਰਿਸ ਸੇਂਟ ਜਰਮੇਨ (ਪੀਐਸਜੀ) ਟੀਮ ਦੇ ਕਾਈਲਨ ਅਮਬਾਪੇ ਨੇ 13 ਮਿੰਟ ਦੇ ਅੰਦਰ ਚਾਰ ਗੋਲ ਕਰਦੇ ਹੋਏ ਆਪਣੀ ਫੁੱਟਬਾਲ ਟੀਮ ਨੂੰ ਲਾ ਲੀਗਾ ਮੁਕਾਬਲੇ ‘ਚ ਲਿਓਨ ਵਿਰੁੱਧ 5-0 ਦੀ ਧਮਾਕੇਦਾਰ ਜਿੱਤ ਦਿਵਾ ਦਿੱਤੀ ਜਦੋਂਕਿ ਬਾਰਸੀਲੋਨਾ ਨੂੰ ਵੇਲੇਂਸ਼ਿਆ ਤੋਂ 1-1 ਨਾਲ ਡਰਾਅ ਖੇਡਣਾ ਪਿਆ
ਸਪੈਨਿਸ਼ ਕਲੱਬ ਲਈ ਲਿਓਨਲ ਮੈਸੀ ਦੇ ਗੋਲ ਨੇ ਬਾਰਸੀਲੋਨਾ ਦੀ ਹਾਰ ਨੂੰ ਟਾਲਿਆ ਬਾਰਸੀਲੋਨਾ ਚੰਗੇ ਮੌਕਿਆਂ ਦਾ ਫਾਇਦਾ ਨਾ ਉਠਾ ਸਕੀ ਪਰ ਉਸਨੇ ਵੇਲੇਂਸ਼ਿਆ ਦੇ ਸ਼ੁਰੂਆਤੀ ਗੋਲ ਨੂੰ ਕੱਟਦੇ ਹੋਏ ਮੈਚ ਨੂੰ ਡਰਾਅ ਕਰਵਾ ਦਿੱਤਾ ਵੇਲੇਂਸ਼ਿਆ ਲਈ ਅਜ਼ਕੁਏਲ ਗਾਰੇ ਨੇ ਮੈਚ ਦੇ 79 ਸੈਕਿੰਡ ਬਾਅਦ ਹੀ ਓਪਨਿੰਗ ਗੋਲ ਕਰਕੇ ਟੀਮ ਨੂੰ 1-0 ਦਾ ਵਾਧਾ ਦਿਵਾਇਆ ਸੀ ਅਜੇ ਤੱਕ ਲੀਗ ‘ਚ ਆਪਣੇ ਚਾਰ ਮੈਚਾਂ ‘ਚ ਬਾਰਸੀਲੋਨਾ ਇੱਕ ਵੀ ਮੈਚ ਨਹੀਂ ਜਿੱਤ ਸਕਿਆ ਹੈ ਬਾਰਸੀਲੋਨਾ ਹੁਣ ਸੂਚੀ ‘ਚ ਦੂਸਰੇ ਨੰਬਰ ‘ਤੇ ਹੈ ਅਤੇ ਉਸ ਤੋਂ ਇੱਕ ਅੰਕ ਅੱਗੇ ਸੇਵਿਲਾ ਹੈ
ਮੌਜ਼ੂਦਾ ਲਾ ਲੀਗਾ ਸੈਸ਼ਨ ‘ਚ ਹੁਣ ਤੱਕ ਵੱਡੀਆਂ ਟੀਮਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਜਿਸ ਵਿੱਚ ਰਿਆਲ ਮੈਡ੍ਰਿਡ ਵੀ ਹੁਣ ਤੱਕ ਆਪਣੇ ਆਖ਼ਰੀ ਤਿੰਨ ਮੈਚ ਨਾ ਤਾਂ ਜਿੱਤ ਸਕੀ ਹੈ ਅਤੇ ਨਾ ਹੀ ਕੋਈ ਗੋਲ ਕਰ ਸਕੀ ਹੈ
ਇਸ ਦੌਰਾਨ ਅਮਬਾਪੇ ਦੀ ਪੀਐਸਜੀ ਲੀਗ 1 ‘ਚ ਅੱਠ ਅੰਕਾਂ ਨਾਲ ਅੱਵਲ ਪਹੁੰਚ ਗਈ ਹੈ ਫਰਾਂਸ ਦੇ ਅੰਤਰਰਾਸ਼ਟਰੀ ਖਿਡਾਰੀ ਅਤੇ ਇਸ ਸਾਲ ਰੂਸ ‘ਚ ਹੋਏ ਵਿਸ਼ਵ ਕੱਪ ‘ਚ ਸਟਾਰ ਰਹੇ ਨੌਜਵਾਨ ਫੁੱਟਬਾਲਰ ਅਮਬਾਪੇ ਨੇ ਲਿਓਨ ਵਿਰੁੱਧ ਮੈਚ ‘ਚ 13 ਮਿੰਟ ਅੰਦਰ ਚਾਰ ਗੋਲ ਕਰਦੇ ਹੋਏ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਮਬਾਪੇ ਨੇ ਸਾਰੇ ਗੋਲ ਦੂਸਰੇ ਅੱਧ ‘ਚ ਕੀਤੇ ਜਿਸ ਵਿੱਚ ਤਿੰਨ ਗੋਲ ਉਸਨੇ ਅੱਠ ਮਿੰਟ ਅੰਦਰ ਕੀਤੇ, ਇਸ ਦੇ ਨਾਲ ਉਸਦੇ ਸੈਸ਼ਨ ‘ਚ 10 ਗੋਲ ਹੋ ਗਏ ਹਨ ਪੀਐਸਜੀ ਨੇ ਆਪਣੇ ਲੀਗ ਦੇ 9 ਮੈਚਾਂ ‘ਚ ਇਸ ਦੇ ਨਾਲ 100 ਫੀਸਦੀ ਰਿਕਾਰਡ ਕਾਇਮ ਰੱਖਿਆ ਹੈ ਟੀਮ ਦਾ ਸ਼ੁਰੂਆਤੀ ਗੋਲ ਉਸਦੇ ਸਭ ਤੋਂ ਮਹਿੰਗੇ ਖਿਡਾਰੀ ਬ੍ਰਾਜ਼ੀਲ ਦੇ ਨੇਮਾਰ ਨੇ ਕੀਤਾ ਹਾਲਾਂਕਿ ਦੋਵੇਂ ਟੀਮਾਂ ਨੂੰ 10 ਖਿਡਾਰੀਆਂ ਨਾਲ ਖੇਡਣਾ ਪਿਆ ਜਿਸ ਵਿੱਚ ਲਿਓਨ ਦੇ ਲੁਕਾਸ ਟੂਸਾਰਟ ਨੂੰ ਰੈਡ ਕਾਰਡ ਦਿਖਾਇਆ ਗਿਆ ਜਦੋਂਕਿ ਪੀਐਸਜੀ ਦੇ ਪ੍ਰੇਸਨੇਲ ਕਿਪੇਂਬੇ ਨੂੰ ਵੀ ਬਾਹਰ ਜਾਣਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।