ਮਾਇਆਵਤੀ Mayawati ਨੇ ਲਖਨਊ ਵਿੱਚ ਆਪਣੀ ਵੋਟ ਪਾਈ
ਲਖਨਊ। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ (Mayawati) ਨੇ ਬੁੱਧਵਾਰ ਨੂੰ ਚੌਥੇ ਗੇੜ ਦੇ ਮਤਦਾਨ ਵਿੱਚ ਹਿੱਸਾ ਲੈਂਦੇ ਹੋਏ ਲਖਨਊ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ। ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਵੋਟਿੰਗ ਵਿੱਚ ਹਿੱਸਾ ਲੈਣ ਵਾਲੇ ਵੋਟਰਾਂ ਵਿੱਚ ਸ਼ੁਮਾਰ ਹੋਣ ਤੋਂ ਲਈ ਲਖਨਊ ਦੇ ਚਿਲਡਰਨ ਪੈਲੇਸ ਨਿਊ ਸਿਪਲ ਨਰਸਰੀ ਸਕੂਲ ਵਿੱਚ ਸਥਿੱਤ ਪੋਲਿੰਗ ਸੈਂਟਰ ’ਤੇ ਮਤਦਾਨ ਕਰਨ ਲਈ ਪਹੁੰਚੀ। ਮਤਦਾਨ ਤੋਂ ਬਾਅਦ ਉਹਨਾਂ ਨੇ ਪ੍ਰਦੇਸ਼ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੇ ਤਿਉਹਾਰ ’ਚ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣ।
ਜਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ’ਚ ਸੱਤ ਪੜਾਵਾਂ ’ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਬੁੱਧਵਾਰ ਨੂੰ ਚੌਥੇ ਗੇੜ ’ਚ ਲਖਨਊ ਸਮੇਤ 9 ਜਿਲਿ੍ਹਆਂ ਦੀਆਂ 59 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਮਾਇਆਵਤੀ ਨੇ ਪੋਲਿੰਗ ਬੂਥ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ,‘‘ਬਾਬਾ ਸਾਹਿਬ ਅੰਬੇਡਕਰ ਦੇ ਅਣਥੱਕ ਯਤਨਾਂ ਨਾਲ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਹੈ। ਇਸ ਲਈ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।’’
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਕਿ ਬਸਪਾ ਚੰਗੀ ਤਰ੍ਹਾਂ ਚੋਣ ਲੜੇਗੀ, ’ਤੇ ਪ੍ਰਤੀਕ੍ਰੀਆ ਦਿੰਦਿਆਂ ਉਹਨਾਂ ਕਿਹਾ ਕਿ ਇਹ ਮਹਾਨਤਾ ਹੈ ਕਿ ਉਹਨ੍ਹਾਂ ਨੇ ਸੱਚ ਨੂੰ ਸਵੀਕਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬਸਪਾ ਇਕੱਲੇ ਦਲਿਤਾਂ ਦੀਆਂ ਹੀ ਨਹੀਂ ਸਗੋਂ ਮੁਸਲਮਾਨਾਂ ਅਤੇ ਪਛੜੇ ਵਰਗਾਂ ਦੇ ਨਾਲ ਨਾਲ ਸਾਰੇ ਸਮਾਜ ਦੇ ਲੋਕਾਂ ਦੀਆਂ ਵੋਟਾਂ ਹਾਸਲ ਕਰ ਰਹੀ ਹੈ। ਜਦੋਂ ਚੋਣ ਕਮਿਸ਼ਨ ਦੇ ਨਤੀਜੇ ਆਉਣਗੇ ਤਾਂ ਸਮਾਂ ਦੱਸੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ। ਮਾਇਆਵਤੀ ਨੇ ਕਿਹਾ,‘ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਦਾਅਵੇ ਖੋਰੇ ਜਾਣਗੇ। ਮੈਨੂੰ ਯਕੀਨ ਹੈ ਕਿ ਬਸਪਾ 2007 ਵਾਂਗ ਸਰਕਾਰ ਬਣਾਏਗੀ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ