humanity | ਮਾਇਆ ਦੇਵੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਅਬੋਹਰ, (ਨਰੇਸ਼ ਬਜਾਜ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ (Humanity) ਦੇ 134 ਕਾਰਜਾਂ ਤਹਿਤ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੁਆਰਾ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ
ਜਾਣਕਾਰੀ ਅਨੁਸਾਰ ਸਰਕੂਲਰ ਰੋਡ ਗਲੀ ਨੰਬਰ 14 ਨਿਵਾਸੀ ਕ੍ਰਿਸ਼ਨ ਸੇਤੀਆ ,ਅਸ਼ੋਕ ਸੇਤੀਆ ਦੀ ਮਾਤਾ ਮਾਇਆ ਦੇਵੀ ਪਤਨੀ ਖੁਸ਼ਹਾਲ ਚੰਦ ਸੇਤੀਆ ਦੇ ਦੇਹਾਂਤ ਉਪਰੰਤ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਬਲਾਕ ਦੇ ਸੇਵਾਦਾਰਾਂ ਨਾਲ ਸੰਪਰਕ ਕੀਤਾ ਇਸ ਮੌਕੇ ਸਾਰੇ ਪਰਿਵਾਰ ਨੇ ਬੇਨਤੀ ਦਾ ਸ਼ਬਦ ਬੋਲ ਕੇ ਮਾਤਾ ਦੀ ਅਰਥੀ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਈ ਹੋਈ ਐਂਬੂਲੈਂਸ ਰਾਹੀਂ ਭਗਤ ਸਿੰਘ ਚੌਕ ਤੋਂ ਮ੍ਰਿਤਕ ਦੇਹ ਨੂੰ ਆਦੇਸ਼ ਮੈਡੀਕਲ ਕਾਲਜ ( ਭੁੱਚੋ) ਬਠਿੰਡਾ ਲਈ ਰਵਾਨਾ ਕੀਤਾ
ਇਸ ਮੌਕੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ , ਸਮਾਜ ਸੇਵੀ ਸੰਸਥਾ ਦੇ ਮੈਂਬਰ ਅਤੇ ਬਲਾਕ ਭੰਗੀਦਾਸ ਸਤੀਸ਼ ਬਜਾਜ, 15 ਮੈਂਬਰ ਜਿੰਮੇਵਾਰ ਰਾਜ ਸਚਦੇਵਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਰਾਜ ਢੋਲਪੁਰੀਆ , ਅਜੈ ਕੁਮਾਰ, ਰਾਜ ਤੁੰਗਰੀਆ, ਜ਼ੋਨ ਭੰਗੀਦਾਸ ਸਨੀ ਚੁੱਘ, ਰਾਜ ਕਟਾਰੀਆ, ਲੇਖ ਰਾਜ ਬਜਾਜ ਨੇ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ
ਲੋਕ ਜਾਗਰੂਕ ਹੋ ਰਹੇ ਹਨ
ਆਦੇਸ਼ ਮੈਡੀਕਲ ਕਾਲਜ ਦੇ ਡਾ. ਪ੍ਰਮੋਦ ਗੋਇਲ ਨੇ ਦੱਸਿਆ ਕਿ ਮੈਡੀਕਲ ਦੇ ਬੱਚੇ ਦਾਨ ਕੀਤੇ ਹੋਏ ਸਰੀਰ ‘ਤੇ ਖੋਜ ਕਰਕੇ ਸਮਾਜ ਵਿੱਚ ਫੈਲ ਰਹੀਆਂ ਖ਼ਤਰਨਾਕ ਬੀਮਾਰੀਆਂ ਬਾਰੇ ਸਰਚ ਕਰਨਗੇ ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਮੁਹਿੰਮ ਮਰਨ ਤੋਂ ਬਾਦ ਅੱਖਾਂ ਦਾਨ, ਸਰੀਰ ਦਾਨ ਲਈ ਸਮਾਜ ਵਿੱਚ ਲੋਕ ਜਾਗਰੂਕ ਹੋ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।