ਗਣਿੱਤ ਦੀ ਸਿੱਖਿਆ
ਇੱਕ ਵਾਰ ਸਿਕੰਦਰੀਆ ਦੇ ਰਾਜਾ ਟਾਲਮੀ ਨੂੰ ਗਣਿੱਤ ਸਿੱਖਣ ਦਾ ਜਨੂੰਨ ਸਵਾਰ ਹੋਇਆ ਉਨ੍ਹਾਂ ਨੇ ਮਹਾਨ ਗਣਿੱਤ ਮਾਹਿਰ ਯੂਕਲਿਡ ਤੋਂ ਹੀ ਗਣਿੱਤ ਦੀ ਸਿੱਖਿਆ ਲੈਣ ਦੀ ਸੋਚੀ ਯੂਕਲਿਡ ਨੇ ਰਾਜੇ ਨੂੰ ਗਣਿੱਤ ਪੜ੍ਹਾਉਣਾ ਸਵੀਕਾਰ ਕਰ ਲਿਆ ਉਹ ਰੋਜ਼ਾਨਾ ਰਾਜੇ ਨੂੰ ਗਣਿੱਤ ਦੇ ਸੂਤਰ ਸਿਖਾਉਣ ਲੱਗੇ ਪਰ ਟਾਲਮੀ ਦਾ ਧਿਆਨ ਭਟਕਦਾ ਰਹਿੰਦਾ ਉਨ੍ਹਾਂ ਸੋਚਿਆ ਕਿ ਲੋਕ ਤਾਂ ਕਹਿੰਦੇ ਹਨ ਕਿ ਯੂਕਲਿਡ ਮਹਾਨ ਗਣਿੱਤ ਮਾਹਿਰ ਹਨ ਫ਼ਿਰ ਉਹ ਮੈਨੂੰ ਸੌਖੀ ਤਰ੍ਹਾਂ ਗਣਿੱਤ ਕਿਉਂ ਨਹੀਂ ਸਿਖਾ ਪਾ ਰਹੇ ਹਨ?
ਮੈਂ ਉਨ੍ਹਾਂ ਨੂੰ ਇਹ ਸਵਾਲ ਜ਼ਰੂਰ ਪੁੱਛਾਂਗਾ ਅਗਲੇ ਦਿਨ ਰਾਜਾ ਗੁੱਸੇ ਨਾਲ ਬੋਲਿਆ, ‘‘ਸ੍ਰੀਮਾਨ, ਤੁਸੀਂ ਮੈਨੂੰ ਅਜਿਹਾ ਸੌਖਾ ਫ਼ਾਰਮੂਲਾ ਸਿਖਾਓ ਜੋ ਮੈਨੂੰ ਸੌਖਾ ਸਮਝ ਆ ਜਾਵੇ’’ ਰਾਜੇ ਦੀ ਗੱਲ ਸੁਣ ਕੇ ਯੂਕਲਿਡ ਮੁਸਕੁਰਾਉਂਦਿਆਂ ਬੋਲਿਆ, ‘‘ਰਾਜਨ! ਮੈਂ ਤਾਂ ਤੁਹਾਨੂੰ ਸਹਿਜ਼ ਤੇ ਸੌਖਾ ਸੂਤਰ ਹੀ ਸਿਖਾ ਰਿਹਾ ਹਾਂ ਔਖਿਆਈ ਮੇਰੇ ਸਿਖਾਉਣ ’ਚ ਨਹੀਂ ਸਗੋਂ ਤੁਹਾਡੇ ਸਿੱਖਣ ’ਚ ਹੈ ਤੁਸੀਂ ਗਣਿੱਤ ਸਿੱਖਣ ਦਾ ਫ਼ੈਸਲਾ ਤਾਂ ਕਰ ਲਿਆ ਪਰ ਉਸ ਲਈ ਖ਼ੁਦ ਨੂੰ ਤਿਆਰ ਨਹੀਂ ਕਰ ਸਕੇ ਗਣਿੱਤ ਹੋਵੇ ਜਾਂ ਕੋਈ ਹੋਰ ਵਿਸ਼ਾ ਜਾਂ ਫ਼ਿਰ ਭਾਵੇਂ ਉਹ ਰਾਜ ਹੀ ਕਿਉਂ ਨਾ ਹੋਵੇ
ਜੇਕਰ ਤੁਸੀਂ ਉਸ ਕੰਮ ’ਚ ਰੁਚੀ ਨਹੀਂ ਲਓਗੇ, ਉਸ ਨੂੰ ਲਗਨ ਤੇ ਇਕਾਗਰਤਾ ਨਾਲ ਨਹੀਂ ਕਰੋਗੇ ਤਾਂ ਉਹ ਕੰਮ ਔਖਾ ਹੀ ਲੱਗੇਗਾ ਜਿਸ ਸਹਿਜ਼ਤਾ ਨਾਲ ਤੁਸੀਂ ਰਾਜ-ਕਾਜ ਸੰਭਾਲਦੇ ਹੋ, ਉਸੇ ਸਹਿਜ਼ਤਾ ਨਾਲ ਤੁਸੀਂ ਗਣਿੱਤ ਸਿੱਖੋ, ਜ਼ਰੂਰ ਸਫ਼ਲ ਹੋਵੋਗੇ’’ ਯੂਕਲਿਡ ਦੀਆਂ ਗੱਲਾਂ ਰਾਜਾ ਟਾਲਮੀ ਨੂੰ ਸਮਝ ਆ ਗਈਆਂ ਉਨ੍ਹਾਂ ਨੇ ਇਕਾਗਰ ਹੋ ਕੇ ਗਣਿੱਤ ਸਿੱਖਣਾ ਸ਼ੁਰੂ ਕਰ ਦਿੱਤਾ ਰਾਜਾ ਟਾਲਮੀ ਗਣਿੱਤ ਦੇ ਮਹਾਨ ਵਿਦਵਾਨਾਂ ’ਚ ਗਿਣੇ ਜਾਂਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ