ਬਲਾਕ ਬਠਿੰਡਾ ਦੇ 87ਵੇਂ ਸਰੀਰਦਾਨੀ ਬਣੇ ਮਾਤਾ ਪਾਰੋ ਕੌਰ ਇੰਸਾਂ

Body Donor Mata Paro Kaur Sachkahoon

ਮਾਤਾ ਪਾਰੋ ਕੌਰ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜ਼ਾਂ ਲਈ ਦਾਨ ਕੀਤੀ

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੀ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਸੇਵਾਦਾਰ ਮਾਤਾ ਪਾਰੋ ਕੌਰ ਇੰਸਾਂ (Body Donor Mata Paro Kaur) ਵਾਸੀ ਗਲੀ ਨੰ.2,1/2 ਅਮਰਪੁਰਾ ਬਸਤੀ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪੁੱਤਰਾਂ ਸੁਰਜੀਤ ਇੰਸਾਂ, ਮਲਕੀਤ ਇੰਸਾਂ, ਪ੍ਰੀਤਮ ਇੰਸਾਂ, ਗੁਰਚਰਨ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਸ਼ਿਵਾਲਿਕ ਇੰਸਟੀਚਿਊਟ ਆਫ ਆਯੁਰਵੈਦ ਅਤੇ ਰਿਸਰਚ, ਝਜਰਾ, ਦੇਹਰਾਦੂਨ (ਉਤਰਾਖੰਡ) ਨੂੰ ਦਾਨ ਕੀਤਾ ਮਾਤਾ ਪਾਰੋ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਮਿ੍ਰਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।

ਡੇਰਾ ਸੱਚਾ ਸੌਦਾ ਵੱਲੋਂ ਚਲਾਈ ਰੀਤ ਧੀਆਂ-ਪੁੱਤਰ ਇੱਕ ਸਮਾਨ ’ਤੇ ਅਮਲ ਕਮਾਉਂਦਿਆਂ ਮਾਤਾ ਪਾਰੋ ਕੌਰ ਇੰਸਾਂ ਦੀਆਂ ਪੋਤਰੀਆਂ ਨੇ ਮਿ੍ਰਤਕ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਇਸ ਮੌਕੇ 15 ਮੈਂਬਰ ਅਸ਼ਵਨੀ ਇੰਸਾਂ ਨੇ ਦੱਸਿਆ ਕਿ ਮਾਤਾ ਪਾਰੋ ਇੰਸਾਂ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ ਇਸ ਮੌਕੇ ਏਰੀਆ ਭੰਗੀਦਾਸ ਕਰਤਾਰ ਚੰਦ ਇੰਸਾਂ ਅਤੇ ਭੰਗੀਦਾਸ ਭੈਣ ਹੁਕਮਾ ਇੰਸਾਂ ਨੇ ਦੱਸਿਆ ਕਿ ਮਾਤਾ ਪਾਰੋ ਕੌਰ ਇੰਸਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ।

ਮਾਤਾ ਜੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਸਨ ਅਤੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਪਾਣੀ ਸੰਮਤੀ ਵਿੱਚ ਸੇਵਾ ਕਰਦੇ ਸਨ ਉਨ੍ਹਾਂ ਜਿਉਂਦੇ ਜੀਅ ਵੀ ਮਾਨਵਤਾ ਦੀ ਸੇਵਾ ਕੀਤੀ ਅਤੇ ਜਾਂਦੇ-ਜਾਂਦੇ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਾਨਵਤਾ ’ਤੇ ਇੱਕ ਵੱਡਾ ਪਰਉਪਕਾਰ ਕਰ ਗਏ ਹਨ ਇਸ ਮੌਕੇ ਬਲਾਕ ਪੰਦਰ੍ਹਾਂ ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ