Body Donation: ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਅੰਬਾਲਾ ’ਚ ਦਾਨ ਕੀਤਾ ਮ੍ਰਿਤਕ ਸਰੀਰ
- ਸਾਧ-ਸੰਗਤ ਅਤੇ ਪਰਿਵਾਰ ਵਾਲਿਆਂ ਨੇ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਸੱਚਖੰਡਵਾਸੀ ਨੂੰ ਅੰਤਿਮ ਸ਼ਰਧਾਂਜਲੀ
Body Donation: ਸਰਸਾ (ਸੱਚ ਕਹੂੰ ਨਿਊਜ਼)। ‘ਸੱਚ ਕਹੂੰ’ ਨੋਇਡਾ ਯੂਨਿਟ ਇੰਚਾਰਜ ਅਨਿਲ ਚਾਵਲਾ ਇੰਸਾਂ ਅਤੇ ਬੀਐੱਸਐੱਨਐੱਲ ਸਰਸਾ ਦੇ ਏਜੀਐੱਮ ਪਵਨ ਚਾਵਲਾ ਇੰਸਾਂ ਦੇ 87 ਸਾਲਾ ਮਾਤਾ ਲਾਜਵੰਤੀ ਇੰਸਾਂ ਵੀਰਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਉਨ੍ਹਾਂ ਦੇ ਦੇਹਾਂਤ ਉਪਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਸ਼ੁੱਕਰਵਾਰ ਦੁਪਹਿਰ ਬਾਅਦ ‘ਅਮਰ ਸੇਵਾ ਮੁਹਿੰਮ’ ਦੇ ਤਹਿਤ ਉਨ੍ਹਾਂ ਦਾ ਸਰੀਰਦਾਨ ਅਤੇ ਅੱਖਾਂਦਾਨ ਮੁਹਿੰਮ ਦੇ ਤਹਿਤ ਅੱਖਾਂ ਦਾਨ ਕੀਤੀਆਂ ਗਈਆਂ।
Read Also : Bathinda News: ਸੁੱਖਾ ਸਿੰਘ ਵਾਲਾ ਪਿੰਡ ਦੇ ਖੇਤਾਂ ’ਚੋਂ ਲੱਗੀ ਅੱਗ ਘਰਾਂ ’ਚ ਪੁੱਜੀ
ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅੰਬਾਲਾ ਸਥਿਤ ਆਦੇਸ਼ ਮੈਡੀਕਲ ਕਾਲਜ ਐਂਡ ਹੋਸਪਿਟਲ ’ਚ ਦਾਨ ਕੀਤਾ ਗਿਆ। ਜਦੋਂਕਿ ਉਨ੍ਹਾਂ ਦੀਆਂ ਅੱਖਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਥਿੱਤ ਪੂਜਨੀਕ ਮਾਤਾ ਕਰਤਾਰ ਕੌਰ ਜੀ ਇੰਟਰਨੈਸ਼ਨਲ ਆਈ ਬੈਂਕ ’ਚ ਦਾਨ ਕੀਤੀਆਂ ਗਈਆਂ। ਇਸ ਮੌਕੇ ਸੱਚਖੰਡਵਾਸੀ ਨੂੰ ਸ਼ਰਧਾਂਜਲੀ ਦੇਣ ਲਈ ਬਲਾਕ ਕਲਿਆਣ ਨਗਰ, ਸ਼ਾਹ ਸਤਿਨਾਮ ਜੀ ਨਗਰ ਸਮੇਤ ਆਸ-ਪਾਸ ਦੇ ਬਲਾਕਾਂ ਤੋਂ ਕਾਫੀ ਗਿਣਤੀ ’ਚ ਸਾਧ-ਸੰਗਤ ਅਤੇ ਰਿਸ਼ਤੇਦਾਰ ਮੌਜ਼ੂਦ ਸਨ।
Body Donation
ਇਸ ਤੋਂ ਪਹਿਲਾਂ ਸੱਚਖੰਡਵਾਸੀ ਦੇ ਘਰ ਬਲਾਕ ਕਲਿਆਣ ਨਗਰ ਦੇ ਪ੍ਰੀਤ ਨਗਰ ਗਲੀ ਨੰਬਰ 12 ’ਚ ਅਰਦਾਸ ਦਾ ਸ਼ਬਦ ਬੋਲਿਆ ਗਿਆ ਅਤੇ ਇਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ’ਚ ਰੱਖਿਆ ਗਿਆ।
ਇਸ ਦੌਰਾਨ ਮੌਜ਼ੂਦ ਸਾਧ-ਸੰਗਤ, ਪਰਿਵਾਰ ਵਾਲਿਆਂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਤੱਕ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਗਈ। ਜਿਸ ’ਚ ਪਰਿਵਾਰ ਵਾਲਿਆਂ ਵੱਲੋਂ ਜਬ ਤੱਕ ਸੂਰਜ ਚਾਂਦ ਰਹੇਗਾ, ਲਾਜਵੰਤੀ ਇੰਸਾਂ ਤੇਰਾ ਨਾਮ ਰਹੇਗਾ, ਸਰੀਰਦਾਨੀ ਲਾਜਵੰਤੀ ਇੰਸਾਂ ਅਮਰ ਰਹੇ, ਅਮਰ ਰਹੇ ਦੇ ਨਾਅਰਿਆਂ ਨਾਲ ਆਸਮਾਨ ਗੂੰਜਣ ਲੱਗਿਆ ਅਤੇ ਫੁੱਲਾਂ ਦੀ ਬਰਸਾਤ ਕਰਕੇ ਸੱਚਖੰਡ ਵਾਸੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਬਾਅਦ ’ਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਬੋਲ ਕੇ ਐਂਬੂਲੈਂਸ ਨੂੰ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਭਾਰਤੀ ਸੰਚਾਰ ਨਿਗਮ ਲਿਮਿਟਡ ਦੇ ਅਧਿਕਾਰੀ, ਮੁਲਾਜ਼ਮ, ‘ਸੱਚ ਕਹੂੰ’ ਸਟਾਫ਼ ਮੈਂਬਰ ਸਮੇਤ ਆਸ-ਪਾਸ ਦੇ ਬਲਾਕਾਂ ਦੀ ਸਾਧ-ਸੰਗਤ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜ਼ੂਦ ਰਹੇ।
ਸ਼ਹਿਰ ਦੇ ਵਾਰਡ ਨੰਬਰ 12 ਦੇ ਐੱਮਸੀ ਦੀਪਕ ਬਾਂਸਲ ਨੇ ਕਿਹਾ ਕਿ ਸੱਚਖੰਡਵਾਸੀ ਲਾਜਵੰਤੀ ਇੰਸਾਂ ਦਾ ਪਰਿਵਾਰ ਲੰਮੇ ਸਮੇਂ ’ਚ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਸੱਚਖੰਡਵਾਸੀ ਦੇ ਮਰਨ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦਾ ਸਰੀਰਦਾਨ ਅਤੇ ਅੱਖਾਂਦਾਨ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੇ ਅੱਖਾਂ ਦਾਨ ਨਾਲ ਜਿੱਥੇ ਦੋ ਹਨੇਰੀ ਜ਼ਿੰਦਗੀਆਂ ਰੋਸ਼ਨ ਹੋਣਗੀਆਂ, ਉੱਥੇ ਸਰੀਰਦਾਨ ਨਾਲ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਨੂੰ ਬਲ ਮਿਲੇਗਾ।
ਬੇਟੀ ਅਤੇ ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ
ਸਰੀਰਦਾਨੀ ਅਤੇ ਅੱਖਾਂਦਾਨ ਲਾਜਵੰਤੀ ਇੰਸਾਂ ਦੀ ਅੰਤਿਮ ਵਿਦਾਇਗੀ ਦੇ ਸਮੇਂ ਡੇਰਾ ਸੱਚਾ ਸੌਦਾ ਦੀ ਬੇਟਾ-ਬੇਟੀ ਇੱਕ ਸਮਾਨ ਸਿੱਖਿਆ ਦੀ ਮਿਸਾਲ ਵੇਖਣ ਨੂੰ ਮਿਲੀ। ਜਿੱਥੇ ਸੱਚਖੰਡਵਾਸੀ ਦੀ ਬੇਟੀ ਸ਼ਸ਼ੀ ਬਾਲਾ ਇੰਸਾਂ, ਨੂੰਹ ਅਨੀਤਾ ਇੰਸਾਂ, ਸੁਨੀਤਾ ਇੰਸਾਂ, ਬਿਮਲਾ ਇੰਸਾਂ, ਬੰਤੀ ਦੇਵੀ, ਪੁੱਤਰ ਅਨਿਲ ਚਾਵਲਾ ਇੰਸਾਂ, ਪਵਨ ਚਾਵਲਾ ਇੰਸਾਂ, ਸੁਰੇਸ਼ ਚਾਵਲਾ ਅਤੇ ਸੁਰਿੰਦਰ ਚਾਵਲਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ।