Body Donation: ਮਾਤਾ ਜਸਵਿੰਦਰ ਕੌਰ ਇੰਸਾਂ ਜਾਂਦੇ-ਜਾਂਦੇ ਵੀ ਮਾਨਵਤਾ ਲਈ ਕਰ ਗਏ ਬਹੁਤ ਵੱਡੀ ਸੇਵਾ

Body Donation
Body Donation: ਮਾਤਾ ਜਸਵਿੰਦਰ ਕੌਰ ਇੰਸਾਂ ਜਾਂਦੇ-ਜਾਂਦੇ ਵੀ ਮਾਨਵਤਾ ਲਈ ਕਰ ਗਏ ਬਹੁਤ ਵੱਡੀ ਸੇਵਾ

Body Donation: (ਵਿੱਕੀ ਕੁਮਾਰ) ਮੋਗਾ। ਮਾਤਾ ਜਸਵਿੰਦਰ ਕੌਰ ਇੰਸਾਂ ਧਰਮਪਤਨੀ ਸੁਰਜੀਤ ਸਿੰਘ ਇੰਸਾਂ ਵਾਸੀ ਬਾਬਾ ਨੰਦ ਸਿੰਘ ਨਗਰ ਮੋਗਾ ਨੇ ਵੀ ਨੇਤਰਦਾਨੀ ਤੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਮਾਤਾ ਜਸਵਿੰਦਰ ਕੌਰ ਇੰਸਾਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਨ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 170 ਸੇਵਾ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਮਾਨਵਤਾ ਹਿੱਤ ਸੇਵਾ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰ ਰਹੇ ਹਨ। ਉਸੇ ਦੀ ਹੀ ਮਿਸਾਲ ਮੋਗਾ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮਾਤਾ ਜਸਵਿੰਦਰ ਕੌਰ ਇੰਸਾਂ (70 ਸਾਲ) ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਹ ਵੀ ਪੜ੍ਹੋ: Fire Incident: ਫਰਨੀਚਰ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ

ਪ੍ਰਾਪਤ ਜਾਣਕਾਰੀ ਮੁਤਾਬਿਕ ਐਤਵਾਰ ਰਾਤ ਨੂੰ ਮਾਤਾ ਜਸਵਿੰਦਰ ਕੌਰ ਇੰਸਾਂ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਪਿੱਛੋਂ ਉਹਨਾਂ ਦੇ ਪਤੀ ਸੁਰਜੀਤ ਸਿੰਘ ਇੰਸਾਂ ਅਤੇ ਪੁੱਤਰ ਜੀਐਸਐਮ ਗੁਰਚਰਨ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਨੇ ਬਲਾਕ ਮੋਗਾ ਦੇ ਜਿੰਮੇਵਾਰਾਂ ਨਾਲ ਮਿਲ ਕੇ ਡੇਰਾ ਸੱਚਾ ਸੌਦਾ ਨਾਲ ਸੰਪਰਕ ਕਰਕੇ ਮਾਤਾ ਜਸਵਿੰਦਰ ਕੌਰ ਇੰਸਾਂ ਦੇ ਨੇਤਰਦਾਨ ਕਰਕੇ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ, ਅੱਜ ਸੈਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਮਾਤਾ ਜਸਵਿੰਦਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਸ਼ਾਰਧਾ ਯੂਨੀਵਰਸਟੀ ਗ੍ਰੇਟਰ ਨੋਇਡਾ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤੀ।

Body Donation
Body Donation

ਅੱਜ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੱਚੇ ਨਿਮਰ ਸੇਵਾਦਾਰ ਗੁਰਜੀਤ ਸਿੰਘ ਇੰਸਾਂ, ਰਾਮ ਲਾਲ ਇੰਸਾਂ, ਪ੍ਰਿੰਸ ਇੰਸਾਂ, ਭੈਣ ਸੁਖਜਿੰਦਰ ਕੌਰ ਇੰਸਾਂ, ਭੈਣ ਆਸ਼ਾ ਰਾਣੀ ਇੰਸਾਂ, ਭੈਣ ਕਵਿਤਾ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ। ਮੈਡੀਕਲ ਖੋਜਾਂ ਲਈ ਮ੍ਰਿਤਕ ਸ਼ਰੀਰਦਾਨ ਕਰਨਾ ਬਹੁਤ ਵੱਡੀ ਮਾਨਵਤਾ ਦੀ ਸੇਵਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਅੱਜ ਸ਼ਰੀਰ ਦਾਨੀ ਮਾਤਾ ਜਸਵਿੰਦਰ ਕੌਰ ਇੰਸਾਂ ਦੇ ਪਰਿਵਾਰ ਨੇ ਰੂੜੀਵਾਦੀ ਸੋਚ ਤੋਂ ਉਪਰ ਉੱਠਕੇ ਇਹ ਸੇਵਾ ਕਾਰਜ ਕੀਤਾ ਹੈ।

ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ

Body-Donation
ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ

ਇਸ ਮੌਕੇ ਮਾਤਾ ਜਸਵਿੰਦਰ ਕੌਰ ਇੰਸਾਂ ਦੀ ਅਰਥੀ ਨੂੰ ਐਂਬੂਲੈਂਸ ਤੱਕ ਉਹਨਾਂ ਦੀਆਂ ਧੀਆਂ ਜਸਮੇਲ ਕੌਰ ਇੰਸਾਂ, ਇਕਬਾਲ ਕੌਰ ਇੰਸਾਂ, ਸੁਖਜੀਤ ਕੌਰ ਇੰਸਾਂ, ਬੇਅੰਤ ਕੌਰ ਇੰਸਾਂ, ਅੰਮ੍ਰਿਤ ਕੌਰ ਇੰਸਾਂ, ਨੂੰਹ ਸੰਦੀਪ ਕੌਰ ਇੰਸਾਂ ਨੇ ਮੋਢਾ ਦਿੱਤਾ। ਇਸ ਮੌਕੇ ਲੈਕਚਰਾਰ ਬਲਵਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਉਪਰਾਲੇ ਕਰਕੇ ਸਮੁੱਚੀ ਮਾਨਵਤਾ ਤੇ ਐਡਾ ਵੱਡਾ ਪਰਉਪਕਾਰ ਸੰਭਵ ਹੋ ਸਕਿਆ ਹੈ। ਇਸ ਮੌਕੇ ਫੋਜੀ ਗੁਸ਼ਵਿੰਦਰ ਸਿੰਘ ਇੰਸਾਂ, ਗੁਰਵਿੰਦਰ ਸਿੰਘ ਇੰਸਾਂ ਜੁਆਈ, ਮਾਸਟਰ ਭਗਵਾਨ ਦਾਸ ਇੰਸਾਂ, ਪ੍ਰੇਮੀ ਸੇਵਕ ਕੁਲਵਿੰਦਰ ਸਿੰਘ ਇੰਸਾਂ, ਪ੍ਰੀਤ ਇੰਸਾਂ, ਅਰੁਣ ਇੰਸਾਂ, ਸੰਦੀਪ ਇੰਸਾਂ, ਪ੍ਰੇਮ ਇੰਸਾਂ, ਲਛਮਣ ਇੰਸਾਂ, ਹਰਭਜਨ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ। Body Donation