ਮਾਤਾ ਜੀ ਦੀਆਂ ਨੂੰਹਾਂ ਅਤੇ ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ
- ਸਾਨੂੰ ਡੇਰਾ ਪ੍ਰੇਮੀਆਂ ਤੋਂ ਦੇਹ ਦਾਨ ਦੀ ਸੇਧ ਲੈਣੀ ਚਾਹੀਦੀ ਹੈ : ਸਾਬਕਾ ਸਰਪੰਚ ਬਲਜੀਤ ਬੱਲੀ
Body Donation: (ਦੁਰਗਾ ਸਿੰਗਲਾ/ਭੂਸ਼ਨ ਸਿੰਗਲਾ)। ਪਾਤੜਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾਵਾਂ ਸਦਕਾ ਬਲਾਕ ਪਾਤੜਾਂ ਦੇ ਪਿੰਡ ਖਾਨੇਵਾਲ ਦੀ ਵਸਨੀਕ ਮਾਤਾ ਜਗਿੰਦਰੋ ਦੇਵੀ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਸ੍ਰੀ ਗੁਰੂ ਰਾਮ ਰਾਏ ਮੈਡੀਕਲ ਕਾਲਜ ਦੇਹਰਾਦੂਨ ਉਤਰਾਖੰਡ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਪਿੰਡ ਦੇ ਜਿੰਮੇਵਾਰ ਡੇਰਾ ਪ੍ਰੇਮੀ ਮਨਜੀਤ ਇੰਸਾਂ ਦੀ ਮਾਤਾ ਅਤੇ ਆਪਣੇ ਪਿੰਡ ਖਾਨੇਵਾਲ ਦੀ ਪਹਿਲੀ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਜਗਿੰਦਰੋ ਦੇਵੀ ਇੰਸਾਂ ਬਹੁਤ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਜੋ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।
ਇਹ ਵੀ ਪੜ੍ਹੋ: ਸੜਕ ਹਾਦਸਾ, ਬੱਸ ਖੱਡ ’ਚ ਪਲਟੀ, 38 ਜ਼ਖਮੀ, ਜਾਣੋ ਮੌਕੇ ਦੇ ਹਾਲਾਤ
ਮਾਤਾ ਜੀ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਜਿਉਂਦੇ ਜੀਅ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਅਤੇ ਉਨਾਂ ਦੀ ਦਿਲੀ ਇੱਛਾ ਅਨੁਸਾਰ ਉਨਾਂ ਦੇ ਸਮੂਹ ਪਰਿਵਾਰ ਵੱਲੋਂ ਆਪਣੀ ਸਹਿਮਤੀ ਨਾਲ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਮਾਤਾ ਜਗਿੰਦਰੋ ਦੇਵੀ ਇੰਸਾਂ ਦੀਆਂ ਧੀਆਂ ਅਤੇ ਨੂੰਹਾਂ ਵੱਲੋਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ‘ਮਾਤਾ ਜਗਿੰਦਰੋ ਦੇਵੀ ਇੰਸਾਂ ਅਮਰ ਰਹੇ‘ ਤੇ ‘ਜਬ ਤੱਕ ਸੂਰਜ ਚਾਂਦ ਰਹੇਗਾ, ਮਾਤਾ ਜਗਿੰਦਰੋ ਦੇਵੀ ਇੰਸਾਂ ਤੇਰਾ ਨਾਮ ਰਹੇਗਾ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ,ਬਲਾਕ ਪਾਤੜਾਂ ਅਤੇ ਬਲਾਕ ਸ਼ੁਤਰਾਣਾ ਦੀ ਸਮੂਹ ਸਾਧ-ਸੰਗਤ ਨੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਬੂਲੈਂਸ ਰਾਹੀਂ ਪਿੰਡ ਵਿੱਚ ਕਾਫਲੇ ਦੇ ਰੂਪ ਵਿੱਚ ਚੱਕਰ ਲਗਾਇਆ ਗਿਆ। Body Donation

ਮਾਤਾ ਜਗਿੰਦਰੋ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਬੱਲੀ ਵੱਲੋਂ ਹਰੀ ਝੰਡੀ ਦਿਖਾ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। ਮ੍ਰਿਤਕ ਦੇਹ ਦੀ ਅੰਤਿਮ ਰਵਾਨਗੀ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਜਗਤਾਰ ਇੰਸਾਂ ,ਨਿਰਭੈ ਇੰਸਾਂ, ਸੁੱਖਾ ਇੰਸਾਂ, ਭੈਣ ਗੁਰਜੀਤ ਇੰਸਾਂ ਅਤੇ ਭੈਣ ਕੋਮਲ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ। Body Donation
ਸਾਨੂੰ ਡੇਰਾ ਪ੍ਰੇਮੀਆਂ ਤੋਂ ਦੇਹ ਦਾਨ ਦੀ ਸੇਧ ਲੈਣੀ ਚਾਹੀਦੀ ਹੈ : ਬਲਜੀਤ ਸਿੰਘ ਬੱਲੀ
ਇਸ ਮੌਕੇ ਅਗਾਂਹ ਵਧੂ ਸੋਚ ਦੇ ਧਾਰਨੀ ਅਤੇ ਪਿੰਡ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਸਰੀਰਦਾਨ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਭਿਆਨਕ ਬਿਮਾਰੀਆਂ ਦਸਤਕ ਦੇ ਰਹੀਆਂ ਹਨ। ਇਹਨਾਂ ਦੀ ਰੋਕਥਾਮ ਲਈ ਸਰੀਰ ਦਾਨ ਕਰਨਾ ਅਤੀ ਜ਼ਰੂਰੀ ਹੈ ਤਾਂ ਜੋ ਸਾਡੇ ਡਾਕਟਰ ਬੱਚੇ ਮ੍ਰਿਤਕ ਸਰੀਰ ਉੱਪਰ ਸਰਚ ਕਰਕੇ ਨਾ-ਮੁਰਾਦ ਬਿਮਾਰੀਆਂ ਦਾ ਹੱਲ ਲੱਭ ਸਕਣ। ਉਨਾਂ ਕਿਹਾ ਕਿ ਇਹ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਮਾਤਾ ਜਗਿੰਦਰੋ ਦੇਵੀ ਇੰਸਾਂ ਦੇ ਪਰਿਵਾਰ ਵੱਲੋਂ ਉਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਜਿਸ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ।