ਸਾਡੇ ਨਾਲ ਸ਼ਾਮਲ

Follow us

20.5 C
Chandigarh
Friday, February 27, 2026
More
    Home ਸੂਬੇ ਪੰਜਾਬ ਬਿਮਾਰੀ ਦੀ ਚੱਲ...

    ਬਿਮਾਰੀ ਦੀ ਚੱਲਦਿਆਂ ਮਾਸਟਰ ਮੁਕੇਸ਼ ਕੁਮਾਰ ਇੰਸਾਂ ਦਾ ਦੇਹਾਂਤ

    ਬਿਮਾਰੀ ਦੀ ਚੱਲਦਿਆਂ ਮਾਸਟਰ ਮੁਕੇਸ਼ ਕੁਮਾਰ ਇੰਸਾਂ ਦਾ ਦੇਹਾਂਤ

    ਲਹਿਰਾਗਾਗਾ (ਰਾਜ ਸਿੰਗਲਾ)। ਬਲਾਕ ਲਹਿਰਾਗਾਗਾ ਦੇ ਅਣਥੱਕ ਸੇਵਾਦਾਰ ਲਛਮਣ ਦਾਸ ਇੰਸਾਂ ਦੇ ਸਪੁੱਤਰ ਮੁਕੇਸ਼ ਇੰਸਾਂ ਜੋ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਦੇ ਚੱਲਦਿਆਂ ਨਿੱਜੀ ਹਸਪਤਾਲ ਵਿੱਚ ਦਾਖਲ ਸਨ ਅੱਜ ਓੁਹਨਾਂ ਦਾ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਇਕ ਲੰਬੀ ਬਿਮਾਰੀ ਦੇ ਕਾਰਨ ਆਪਣਾ ਇਲਾਜ ਕਰਵਾ ਰਹੇ ਸਨ ਜਿਸ ਦੀ ਇਨਫੈਕਸ਼ਨ ਠੀਕ ਨਾ ਹੋਣ ਕਾਰਨ ਮੁਕੇਸ਼ ਕੁਮਾਰ ਇੰਸਾਂ ਦੀ ਮੌਤ ਹੋ ਗਈ। ਮੁਕੇਸ਼ ਕੁਮਾਰ ਹਿੰਦੀ ਦਾ ਸਰਕਾਰੀ ਅਧਿਆਪਕ ਸੀ ਜੋ ਆਪਣੀ ਸੇਵਾਵਾਂ ਪਿੰਡ ਬਖੋਰਾ ਵਿਖੇ ਸਕੂਲ ਦੇ ਵਿੱਚ ਦੇ ਰਹੇ ਸਨ ਪਰਿਵਾਰ ਵਿੱਚ ਉਨ੍ਹਾਂ ਦੀ 4 ਸਾਲ ਅਤੇ 5 ਸਾਲ ਦੀਆਂ ਦੋ ਬੇਟੀਆਂ ਹਨ।

    ਮੁਕੇਸ਼ ਕੁਮਾਰ ਦੀ ਓੁਮਰ ਲਗਭਗ 35 ਕੁ ਸਾਲ ਸੀ ਲਕਸ਼ਮਣ  ਦਾ ਸਾਰਾ ਹੀ ਪਰਿਵਾਰ ਡੇਰਾ ਸੱਚਾ ਸੌਦਾ ਸਰਸਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਹਰ ਵੇਲੇ ਮਾਨਵਤਾ ਭਲਾਈ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਬਲਾਕ ਲਹਿਰਾਗਾਗਾ ਦੇ ਵਿਚ ਕੋਈ ਵੀ ਸੇਵਾ ਦਾ ਕੰਮ ਹੁੰਦਾ ਸੀ ਤਾਂ ਮੁਕੇਸ਼ ਕੁਮਾਰ ਅਤੇ ਉਸ ਦੇ ਪਿਤਾ ਲਛਮਣ ਦਾਸ ਹਮੇਸ਼ਾ ਅੱਗੇ ਰਹਿੰਦੇ ਸਨ। ਬਲਾਕ ਲਹਿਰਾਗਾਗਾ ਦੀ ਸਾਧਸੰਗਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here