Punjab Fire Incident: ਨਾਇਬ ਤਹਿਸੀਲਦਾਰ ਦੀ ਬੰਦ ਪਈ ਕੋਠੀ ’ਚ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ

Punjab Fire Incident
ਅਬੋਹਰ: ਕੋਠੀ ’ਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਪਹੁੰਚੀ ਫਾਇਰ ਬਿਰਗੇਡ ਦੀ ਗੱਡੀ ਤੇ ਮੁਲਾਜ਼ਮ। ਤਸਵੀਰ: ਮੇਵਾ ਸਿੰਘ

Punjab Fire Incident: ਅਬੋਹਰ,(ਮੇਵਾ ਸਿੰਘ)। ਅਬੋਹਰ ਦੇ ਨਿਊ ਸੂਰਜ ਨਗਰੀ ਨਿਵਾਸੀ ਅਤੇ ਡੇਰਾਬਸੀ ਦੇ ਨਾਇਬ ਤਹਿਸੀਲਦਾਰ ਦੀ ਕੋਠੀ ’ਚ ਦੁਪਹਿਰ ਦੇ ਸਮੇਂ ਭਿਆਨਕ ਅੱਗ ਲੱਗ ਗਈ, ਜਿਸ ਕਰਕੇ ਕੋਠੀ ਅੰਦਰ ਪਿਆ ਸਮਾਨ ਅੱਗ ਦੀ ਲਪੇਟ ਵਿਚ ਆਕੇ ਸੁਆਹ ਹੋ ਗਿਆ। ਉੱਧਰ ਅਬੋਹਰ ਦੇ ਫਾਇਰ ਬਿਰਗੇਡ ਦੀ ਟੀਮ ਵੱਲੋਂ ਅੱਗ ’ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ, ਨਹੀਂ ਤਾਂ ਹੋਰ ਵੀ ਵੱਡਾ ਹਾਦਸਾ ਹੋ ਸਕਦਾ ਸੀ। ਗੌਰਤਲਬ ਹੈ ਕਿ ਇਹ ਕੋਠੀ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸਰਕਟ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਨਵੀਂ ਸੂਰਜ ਨਗਰੀ ਗਲੀ ਨੰ: 2 ਦੇ ਨਿਵਾਸੀ ਸੰਦੀਪ ਚੁੱਘ ਜੋ ਇਸ ਵਕਤ ਡੇਰਾਬਸੀ ਵਿਖੇ ਨਾਇਬ ਤਹਿਸੀਲ ਵਜੋਂ ਆਪਣੀ ਡਿਊਟੀ ਕਰ ਰਹੇ ਹਨ ਤੇ ਉਹ ਪਰਿਵਾਰ ਸਮੇਤ ਉਥੇ ਹੀ ਰਹਿੰਦੇ ਹਨ। ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਇਸ ਕੋਠੀ ਵਿਚ ਜਦੋਂ ਗੁਆਂਢੀਆਂ ਨੇ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਫਾਇਰ ਬਿਰਗੇਡ ਦਫਤਰ ਨੂੰ ਕੀਤੀ। ਸੂਚਨਾ ਮਿਲਦੇ ਹੀ ਫਾਇਰ ਬਿਰਗੇਡ ਦੇ 15 ਕਰਮਚਾਰੀ ਦੋ ਗੱਡੀਆਂ ਸਮੇਤ ਅੱਗ ਬਝਾਉਣ ਲਈ ਮੌਕੇ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ: Mann Government: ਮਾਨ ਸਰਕਾਰ ਦਾ ਵੱਡਾ ਕਦਮ- ਪੰਜਾਬ ਦੇ ਚਾਰ ਵੱਡੇ ਮੈਡੀਕਲ ਕਾਲਜਾਂ ਨੂੰ 69 ਕਰੋੜ ਰੁਪਏ ਦਾ ਅਪਗ੍ਰੇਡ

ਉਨ੍ਹਾਂ ਦੇਖਿਆ ਕਿ ਕੋਠੀ ਅੰਦਰ ਭਿਆਨਕ ਅੱਗ ਲੱਗੀ ਹੋਈ ਹੈ ਤੇ ਘਰ ਦੇ ਸਮਾਨ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆਂ ਹੈੇ। ਫਾਇਰ ਬਿਰਗੇਡ ਦੀ ਟੀਮ ਨੇ ਕਈ ਘੰਟਿਆਂ ’ਚ ਬੜੀ ਮੁਸ਼ਕਿਲ ਦੇ ਨਾਲ ਅੱਗ ’ਤੇ ਕਾਬੂ ਪਾਇਆ। ਐਨੀ ਭਿਆਨਕ ਅੱਗ ਦੇ ਬਾਵਜ਼ੂਦ ਫਾਇਰ ਬਿਰਗੇਡ ਦੇ ਮੁਲਾਜ਼ਮਾਂ ਨੇ ਕੋਠੀ ਵਿਚ ਪਏ 3 ਗੈਸ ਸਿਲੰਡਰਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ, ਨਹੀਂ ਤੇ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਕੋਠੀ ਦੇ ਆਸਪਾਸ ਰਹਿੰਦੇ ਲੋਕਾਂ ਨੇ ਕੋਠੀ ਦੇ ਮਾਲਕ ਸੰਦੀਪ ਚੁੱਘ ਨਾਇਬ ਤਹਿਸੀਲਦਾਰ ਡੇਰਾਬਸੀ ਨੂੰ ਇਸ ਅੱਗ ਨਾਲ ਹੋਏ ਇਸ ਹਾਦਸੇ ਦੀ ਸੂਚਨਾ ਦੇ ਦਿੱਤੀ ਸੀ, ਪਰ ਉਹ ਅਜੇ ਤੱਕ ਨਹੀਂ ਪਹੁੰਚੇ ਸਨ। Punjab Fire Incident