ਬਿਮਾਰ ਬੱਚੇ ਦੇ ਇਲਾਜ ਕਰਾਉਣ ’ਚ ਮੱਦਦ ਲਈ ਵੇਚਿਆ ਤਮਗਾ
ਪੋਲੈਂਡ (ਸੱਚ ਕਹੂੰ ਨਿਊਜ਼)। ਟੋਕੀਓ ਓਲੰਪਿਕ 2020 ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਚਾਂਦੀ ਤਮਗਾ ਜਿੱਤਣ ਵਾਲੀ ਪੋਲੈਂਡ ਦੀ ਖਿਡਾਰਨ ਥ੍ਰੋਅਰ ਮਾਰੀਆ ਆਂਦ੍ਰੇਜਕ ਨੇ ਆਪਣਾ ਤਮਗਾ ਵੇਚ ਦਿੱਤਾ ਹੈ ਤਮਗਾ ਚਾਂਦੀ ਵੇਚਣ ਦਾ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ ਜੈਵਲਿਨ ਥ੍ਰੋਅਰ ਮਾਰੀਆ ਆਂਦ੍ਰੇਜਕ ਨੇ ਇੱਕ ਬੱਚੇ ਦੇ ਇਲਾਜ ’ਚ ਮੱਦਦ ਕਰਨ ਲਈ ਤਮਗਾ ਵੇਚਿਆ ਹੈ। ਕੈਂਸਰ ਦੀ ਬਿਮਾਰੀ ਤੋਂ ਉੱਭਰ ਕੇ 25 ਸਾਲਾ ਖਿਡਾਰਨ ਮਾਰੀਆ ਆਂਦ੍ਰੇਜਕ ਨੇ ਟੋਕੀਓ ਓਲੰਪਿਕ ’ਚ ਜੈਵਲੀਨ ਥ੍ਰੋ ’ਚ ਚਾਂਦੀ ਤਮਗਾ ਜਿੱਤਿਆ ਸੀ ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੇ ਇਸ ਤਮਗੇ ਨੂੰ ਵੇਚ ਦਿੱਤਾ।
ਮਾਰੀਆ ਆਂਦ੍ਰੇਜਕ ਨੇ ਟੋਕੀਓ ਓਲੰਪਿਕ ’ਚ ਜੈਵਲੀਨ ਥ੍ਰੋ ’ਚ ਚਾਂਦੀ ਤਮਗਾ ਜਿੱਤਿਆ ਸੀ
ਮਾਰੀਆ ਨੇ ਅੱਠ ਮਹੀਨਿਆਂ ਦੇ ਨੰਨ੍ਹੇ ਜਿਹੇ ਬੱਚੇ ਮਿਲੋਸ਼ਕ ਮਲੀਸਾ ਦੇ ਇਲਾਜ ’ਚ ਖਰਚ ਕਰਨ ਲਈ ਇਹ ਧਨ ਰਾਸ਼ੀ ਦਿੱਤੀ ਜਾਣਕਾਰੀ ਅਨੁਸਾਰ ਇਹ ਛੋਟਾ ਜਿਹਾ ਬੱਚਾ ਦਿਲ ਦੀ ਗੰਭੀਰ ਮਿਬਾਰੀ ਦਾ ਸ਼ਿਕਾਰ ਹੈ ਜਿਸ ਦਾ ਇਲਾਜ ਅਮਰੀਕਾ ਦੇ ਇੱਕ ਹਸਪਤਾਲ ’ਚ ਹੋ ਸਕਦਾ ਹੈ ਜਿਸ ਦੇ ਇਲਾਜ ਲਈ 2.86 ਕਰੋੜ ਰੁਪਏ ਦੀ ਲੋੜ ਹੈ ਜਿਸ ਦੇ ਲਈ ਫੰਡਰੇਜਰ ਵੀ ਚਲਾਇਆ ਜਾ ਰਿਹਾ ਹੈ ਮਾਰੀਆ ਨੇ ਆਪਣੇ ਫੇਸਬੁੱਕ ਪੋਸਟ ’ਤੇ ਵੀ ਲਿਖਿਆ ਕਿ ਉਹ ਇਸ ਦੇ ਲਈ ਆਪਣੇ ਵੱਲੋਂ ਮੱਦਦ ਵਜੋਂ ਓਲੰਪਿਕ ਤਮਗਾ ਵੇਚ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ