ਐਨਡੀਏ ਉਮੀਦਵਾਰ ਜਗਦੀਪ ਧਨਖੜ ਨਾਲ ਹੋਵੇਗਾ ਮੁਕਾਬਲਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵਿਰੋਧੀ ਪਾਰਟੀਆਂ ਨੇ ਰਾਜਸਥਾਨ ਦੀ ਸਾਬਕਾ ਰਾਜਪਾਲ ਮਾਰਗਰੇਟ ਅਲਵਾ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਐਤਵਾਰ ਨੂੰ ਦਿੱਲੀ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਨਾਂਅ ਦਾ ਐਲਾਨ ਕੀਤਾ। 80 ਸਾਲਾ ਅਲਵਾ ਮੂਲ ਰੂਪ ਤੋਂ ਮੰਗਲੁਰੂ, ਕਰਨਾਟਕ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਮੁਕਾਬਲਾ ਐਨਡੀਏ ਉਮੀਦਵਾਰ ਜਗਦੀਪ ਧਨਖੜ ਨਾਲ ਹੋਵੇਗਾ।
ਦੱਸਣਯੋਗ ਹੈ ਕਿ ਮਾਰਗਰੇਟ ਅਲਵਾ ਰਾਜੀਵ ਗਾਂਧੀ ਅਤੇ ਪੀਵੀ ਨਰਸਿਮਹਾ ਰਾਓ ਦੀਆਂ ਸਰਕਾਰਾਂ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੀ ਹੈ। ਰਾਜੀਵ ਮੰਤਰੀ ਮੰਡਲ ਵਿੱਚ ਅਲਵਾ ਸੰਸਦੀ ਮਾਮਲਿਆਂ ਅਤੇ ਯੁਵਾ ਵਿਭਾਗ ਦੀ ਮੰਤਰੀ ਸੀ, ਜਦੋਂ ਕਿ ਰਾਓ ਦੀ ਸਰਕਾਰ ਵਿੱਚ ਉਹ ਜਨਤਕ ਅਤੇ ਪੈਨਸ਼ਨ ਵਿਭਾਗ ਦੀ ਮੰਤਰੀ ਸੀ।
ਅਲਵਾ ਗੁਜਰਾਤ, ਰਾਜਸਥਾਨ, ਗੋਆ ਅਤੇ ਉੱਤਰਾਖੰਡ ਦੇ ਰਾਜਪਾਲ ਰਹਿ ਚੁੱਕੇ ਹਨ। ਉਹ ਉਤਰਾਖੰਡ ਦੀ ਪਹਿਲੀ ਮਹਿਲਾ ਰਾਜਪਾਲ ਰਹਿ ਚੁੱਕੀ ਹੈ। ਉਹ 2009 ਤੋਂ 2012 ਤੱਕ ਉੱਤਰਾਖੰਡ ਦੀ ਰਾਜਪਾਲ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ 2012 ਤੋਂ 2014 ਤੱਕ ਰਾਜਸਥਾਨ ਦੀ ਰਾਜਪਾਲ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ