Government Schemes
ਨਵੀਂ ਦਿੱਲੀ। ਹਰ ਮਹੀਨੇ ਦੀ ਪਹਿਲੀ ਤਰੀਕ ਬਹੁਤ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਹਰ ਮਹੀਨੇ ਕਈ ਬਦਲਾਅ ਹੁੰਦੇ ਹਨ। ਦੇਸ਼ ’ਚ ਹੋ ਰਹੀਆਂ ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪੈਂਦਾ ਹੈ। ਹੁਣ ਜਦੋਂ ਸਤੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਤਾਂ ਸੁਭਾਵਿਕ ਹੈ ਕਿ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਕੁਝ ਤਬਦੀਲੀਆਂ (Government Schemes) ਹੋਣਗੀਆਂ ਅਤੇ ਇਹ ਤਬਦੀਲੀਆਂ ਅਕਤੂਬਰ ਦੀ ਪਹਿਲੀ ਤਰੀਕ ਤੋਂ ਹੋਣ ਜਾ ਰਹੀਆਂ ਹਨ। ਇਹ ਤਬਦੀਲੀਆਂ ਤੁਹਾਡੀ ਜਾਣਕਾਰੀ ਵਿੱਚ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਪਹਿਲਾ ਬਦਲਾਅ, 2000 ਰੁਪਏ ਦਾ ਨੋਟ | Government Schemes
1 ਅਕਤੂਬਰ ਤੋਂ 2000 ਰੁਪਏ ਦਾ ਨੋਟ ਚਲਣ ਤੋਂ ਬਾਹਰ ਹੋ ਜਾਵੇਗਾ। ਜੇਕਰ ਤੁਹਾਡੇ ਕੋਲ ਅਜੇ ਵੀ 2,000 ਰੁਪਏ ਦਾ ਨੋਟ ਹੈ ਅਤੇ ਇਸ ਨੂੰ ਬਦਲਿਆ ਨਹੀਂ ਹੈ, ਤਾਂ ਇਸਨੂੰ 30 ਸਤੰਬਰ ਤੱਕ ਬਦਲਵਾ ਲਓ। ਕਿਉਂਕਿ 30 ਸਤੰਬਰ 2023 2000 ਰੁਪਏ ਦੇ ਨੋਟ ਨੂੰ ਬਦਲਣ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ 2000 ਰੁਪਏ ਦਾ ਨੋਟ ਤੁਹਾਡੇ ਲਈ ਬੇਕਾਰ ਹੋ ਜਾਵੇਗਾ। ਇਸ ਦਾ ਕੋਈ ਮੁੱਲ ਨਹੀਂ ਰਹੇਗਾ।
ਪੀਐੱਨਜੀ ਤੇ ਸੀਐੱਨਜੀ ਕੀਮਤਾਂ | CNG gas price news | PNG gas price news
ਐਲਪੀਜੀ ਦੀਆਂ ਕੀਮਤਾਂ ਦੇ ਨਾਲ-ਨਾਲ ਤੇਲ ਕੰਪਨੀਆਂ ਹਰ ਮਹੀਨੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵੀ ਬਦਲਦੀਆਂ ਹਨ। ਹਵਾਈ ਈਂਧਨ ਦੀਆਂ ਕੀਮਤਾਂ ਵੀ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਦਲਦੀਆਂ ਹਨ। ਸੰਭਾਵਨਾ ਹੈ ਕਿ ਇਸ ਵਾਰ ਵੀ ਪਹਿਲੀ ਤਰੀਕ ਨੂੰ ਇਹ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ।
ਐਲਪੀਜੀ ਸਿਲੰਡਰ ਦੀਆਂ ਕੀਮਤਾਂ | LPG gas price
ਦੇਸ਼ ਵਿੱਚ ਤੇਲ ਅਤੇ ਗੈਸ ਵੰਡਣ ਵਾਲੀਆਂ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਮਤਾਂ ਬਦਲਦੀਆਂ ਹਨ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ 1 ਸਤੰਬਰ ਨੂੰ ਕੋਈ ਬਦਲਾਅ ਹੋ ਸਕਦਾ ਹੈ।
ਵਿਦੇਸ਼ੀ ਟੂਰ ਮਹਿੰਗਾ | Government Schemes
ਜੇਕਰ ਤੁਸੀਂ ਵਿਦੇਸ਼ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਟੂਰ ਪੈਕੇਜ ਪਹਿਲੀ ਅਕਤੂਬਰ ਤੋਂ ਮਹਿੰਗਾ ਹੋਣ ਜਾ ਰਿਹਾ ਹੈ। 1 ਅਕਤੂਬਰ ਤੋਂ, 7 ਲੱਖ ਰੁਪਏ ਤੋਂ ਵੱਧ ਦੇ ਟੂਰ ਪੈਕੇਜਾਂ ਲਈ 5 ਪ੍ਰਤੀਸ਼ਤ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ 7 ਲੱਖ ਰੁਪਏ ਤੋਂ ਵੱਧ ਦੇ ਟੂਰ ਪੈਕੇਜ ਲਈ 20 ਫੀਸਦੀ ਟੀਸੀਐਸ ਦਾ ਭੁਗਤਾਨ ਕਰਨਾ ਹੋਵੇਗਾ।
ਬੱਚਤ ਸਕੀਮਾਂ ਨੂੰ ਆਧਾਰ ਨਾਲ ਲਿੰਕ ਕਰੋ
ਪੀਪੀਐੱਫ਼, ਪੋਸਟ ਆਫਿਸ ਅਤੇ ਸੁਕੰਨਿਆ ਸਮਿ੍ਰਧੀ ਯੋਜਨਾ ਨੂੰ 30 ਸਤੰਬਰ ਤੱਕ ਆਧਾਰ ਨਾਲ ਲਿੰਕ ਕਰਨਾ ਲਾਜਮੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ 1 ਅਕਤੂਬਰ ਤੋਂ ਤੁਹਾਡਾ ਖਾਤਾ ਫ੍ਰੀਜ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਤੁਸੀਂ ਕੋਈ ਲੈਣ-ਦੇਣ ਜਾਂ ਨਿਵੇਸ਼ ਨਹੀਂ ਕਰ ਸਕੋਗੇ।
ਨੌਮੀਨੇਸ਼ਨ ਦੀ ਲੋੜ
ਸੇਬੀ ਨੇ ਟਰੇਡਿੰਗ ਅਕਾਊਂਟ, ਡੀਮੈਟ ਅਕਾਊਂਟ ਅਤੇ ਮਿਊਚਲ ਫੰਡ ਨਿਵੇਸ਼ਕਾਂ ਲਈ 30 ਸਤੰਬਰ ਤੱਕ ਨੌਮੀਨੇਸ਼ਨ ਦਾਖਲ ਕਰਨਾ ਲਾਜ਼ਮੀ ਕਰ ਦਿੱਤਾ ਹੈ। ਅਜਿਹਾ ਨਾ ਕਰਨ ਵਾਲਿਆਂ ਦੇ ਖਾਤੇ 1 ਅਕਤੂਬਰ ਨੂੰ ਫ੍ਰੀਜ ਕਰ ਦਿੱਤੇ ਜਾਣਗੇ। ਅਜਿਹੇ ’ਚ 30 ਸਤੰਬਰ ਤੱਕ ਨਾਮਜ਼ਦਗੀ ਭਰਨੀ ਜ਼ਰੂਰੀ ਹੈ।
ਸਰਕਾਰੀ ਕੰਮ ਲਈ ਜਨਮ ਸਰਟੀਫਿਕੇਟ ਜ਼ਰੂਰੀ
1 ਅਕਤੂਬਰ ਤੋਂ ਸਰਕਾਰੀ ਕੰਮਕਾਜ ਦੇ ਨਿਯਮਾਂ ’ਚ ਵੱਡਾ ਬਦਲਾਅ ਹੋ ਰਿਹਾ ਹੈ। ਸਕੂਲ, ਕਾਲਜ, ਸਰਕਾਰੀ ਨੌਕਰੀ ਲਈ ਅਪਲਾਈ ਕਰਨਾ, ਆਧਾਰ ਰਜਿਸਟ੍ਰੇਸ਼ਨ, ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨਾ ਆਦਿ ਕਈ ਕੰਮਾਂ ਲਈ ਜਨਮ ਸਰਟੀਫਿਕੇਟ (Birth Certificate) ਜ਼ਰੂਰੀ ਹੋ ਜਾਵੇਗਾ।