ਬਲਾਕ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੀ ਮਨਪ੍ਰੀਤ ਇੰਸਾਂ ਬਣੀ ਸਰੀਰਦਾਨੀ

Body Donation Sachkahoon

ਬਲਾਕ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੀ ਮਨਪ੍ਰੀਤ ਇੰਸਾਂ ਬਣੀ ਸਰੀਰਦਾਨੀ

ਪਰਿਵਾਰ ਵੱਲੋਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ

(ਰਾਜ ਸਿੰਗਲਾ) ਲਹਿਰਾਗਾਗਾ। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਨੇੜਲੇ ਪਿੰਡ ਖੰਡੇਬਾਦ ਵਿਖੇ ਖੰਡੇਬਾਦ ਦੇ ਭੰਗੀਦਾਸ ਮੇਜਰ ਸਿੰਘ ਇੰਸਾਂ ਦੀ ਧਰਮ ਪਤਨੀ ਮਨਪ੍ਰੀਤ ਕੌਰ ਇੰਸਾਂ ਲੋਕਾਂ ਲਈ ਮਿਸਾਲ ਬਣ ਗਏ ਹਨ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਕਾਰਜਾਂ ਵਿੱਚੋਂ ਸਭ ਤੋਂ ਵੱਡਾ ਦਾਨ ਸਰੀਰਦਾਨ ਕਰਨਾ ਹੈ ਜਿਸ ’ਤੇ ਚਲਦਿਆਂ ਉਕਤ ਪਰਿਵਾਰ ਨੇ ਪਰਿਵਾਰਕ ਮੈਂਬਰ ਦੇ ਦੇਹਾਂਤ ਤੋਂ ਬਾਅਦ ਮਨਪ੍ਰੀਤ ਕੌਰ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀਅ ਗੁਰਦਾ ਦਾਨ, ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਪੂਜਨੀਕ ਗੁਰੂ ਜੀ ਨੇ ਸਿਖਾਇਆ ਹੈ, ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਅੱਜ ਅਸੀਂ ਆਪਣੇ ਮਾਤਾ ਜੀ ਦਾ ਸਰੀਰ ਨੈਸ਼ਨਲ ਕੈਪੀਟਲ ਮੈਡੀਕਲ ਕਾਲਜ ਹਾਪਰਾ ਮੇਰਠ ਯੂਪੀ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ ਭੈਣ ਮਨਪ੍ਰੀਤ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਪਵਿੱਤਰ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਐਂਬੂਲੈਂਸ ਰਾਹੀਂ ਪਿੰਡ ਖੰਡੇਬਾਦ ਦੇ ਪੰਚ ਭੋਲਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਸ ਮੌਕੇ ਗੁਲਜ਼ਾਰੀ ਲਾਲ ਕਾਕਾ, ਮਲਕੀਤ ਸਿੰਘ ਜੇਈ, ਰਾਮ ਸਰੂਪ ਇੰਸਾਂ, ਗੁਰਪ੍ਰੀਤ ਇੰਸਾਂ, ਗੁਰਦੀਪ ਇੰਸਾਂ, ਅਮਰੀਕ ਸਿੰਘ, ਗੁਰਦੀਪ ਸਿੰਘ, ਜਗਰਾਜ ਇੰਸਾਂ, ਗੁਰਮੇਲ ਇੰਸਾਂ, (ਸਾਰੇ 15 ਮੈਂਬਰ) ਬਲਵੰਤ ਸਿੰਘ ਬਲਾਕ ਭੰਗੀਦਾਸ, ਰਜਿੰਦਰ ਸੋਨੂੰ, ਸੋਹਨ ਲਾਲ ਕਾਕਾ, ਲਖਵੀਰ ਇੰਸਾਂ, ਤੇਜਾ ਇੰਸਾਂ, ਸਰਪੰਚ ਜਸਵੀਰ ਇੰਸਾਂ, ਮਿੱਠਾ ਡਾਕਟਰ, ਹਰਪ੍ਰੀਤ ਇੰਸਾਂ, ਜ਼ਿੰਮੇਵਾਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਸਾਧ-ਸੰਗਤ ਵੀ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ