ਵੱਡੀ ਰਾਹਤ ਦੇ ਨਾਲ ਹੀ ਕੋਈ ਨਵਾਂ ਟੈਕਸ ਨਾ ਲਗਾਏ ਜਾਣ ਦੀ ਉਮੀਦ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਦਾ ਵਰ੍ਹਾ ਹੋਣ ਕਾਰਨ ਪੰਜਾਬੀਆਂ ਨੂੰ ਭਲਕੇ ਸੋਮਵਾਰ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਕਾਫ਼ੀ ਜ਼ਿਆਦਾ ਆਸ ਹੈ। ਲੋਕਾਂ ਨੂੰ ਲੱਗਦਾ ਹੈ ਕਿ ਖਜ਼ਾਨਾ ਵਜ਼ੀਰ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਜਾਣ ਵਾਲੇ ਤੀਜੇ ਬਜਟ ਵਿੱਚ ਕਾਫ਼ੀ ਕੁਝ ਰਾਹਤ ਭਰਿਆ ਹੋਵੇਗਾ, ਇਸ ਦੇ ਨਾਲ ਹੀ ਇਸ ਸਾਲ ਕੋਈ ਨਵਾਂ ਟੈਕਸ ਜਾਂ ਫਿਰ ਸੈੱਸ ਨਹੀਂ ਲਾਇਆ ਜਾਵੇਗਾ। ਬਜਟ ਤੋਂ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਵੱਡੀ ਉਮੀਦ ਹੈ ਕਿ ਉਨ੍ਹਾਂ ਲਈ ਕੋਈ ਨਾ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਬਜ਼ੁਰਗ ਇਸ ਬਜਟ ਤੋਂ ਜਿੱਥੇ ਪੈਨਸ਼ਨ 750 ਤੋਂ 1 ਹਜ਼ਾਰ ਰੁਪਏ ਹੋਣ ਦੀ ਆਸ ਲਾਈ ਬੈਠੇ ਹਨ ਤੇ ਦੂਜੇ ਪਾਸੇ ਨੌਜਵਾਨ ਨਵੀਂਆਂ ਨੌਕਰੀਆਂ ਲਈ ਆਸਵੰਦ ਹਨ। ਹਾਲਾਂਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਸਥਿਤੀ ਕੁਝ ਜਿਆਦਾ ਠੀਕ ਨਹੀਂ ਹੈ ਪਰ ਫਿਰ ਵੀ ਚੋਣ ਵਰ੍ਹਾ ਹੋਣ ਕਾਰਨ ਹਰ ਵਰਗ ਨੂੰ ਆਸ ਹੈ ਕਿ ਇਹ ਬਜਟ ਉਨ੍ਹਾਂ ਲਈ ਕੁਝ ਨਾ ਕੁਝ ਲੈ ਕੇ ਹੀ ਆਏਗਾ।
ਬਜਟ ਵਿੱਚ ਪੰਜਾਬ ਸਰਕਾਰ ਵਲੋਂ ਆਮ ਵਰਗ ਨੂੰ ਖੁਸ ਕਰਨ ਦੀ ਹਰ ਸੰਭਵ ਕੋਸ਼ਸ਼ ਕੀਤੀ ਜਾਏਗੀ ਤਾਂ ਕਿ ਚੋਣਾਂ ਸਮੇਂ ਉਸ ਦਾ ਫਾਇਦਾ ਲਿਆ ਜਾ ਸਕੇ। ਇਥੇ ਹੀ ਸਰਕਾਰ ਇਸ ਬਜਟ ਵਿੱਚ ਮੀਡੀਆ ਨੂੰ ਵੀ ਲੁਭਾਉਣਾ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ। ਮੀਡੀਆ ਲਈ ਪੈਨਸ਼ਨ ਸਕੀਮ ਦੇ ਨਾਲ ਹੀ ਕੁਝ ਹੋਰ ਐਲਾਨ ਕੀਤੇ ਜਾ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।