ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News ਸ਼ਰਾਬ ਘੋਟਾਲੇ ’...

    ਸ਼ਰਾਬ ਘੋਟਾਲੇ ’ਚ Manish Sisodia ਮੁਲਜ਼ਮ ਨੰਬਰ 1, ਜਾਣੋਂ ਹੁਣ ਤੱਕ ਦੇ Updates

    Sisodia

    ਸ਼ਰਾਬ ਘੋਟਾਲੇ ’ਚ Manish Sisodia ਮੁਲਜ਼ਮ ਨੰਬਰ 1, ਜਾਣੋਂ ਹੁਣ ਤੱਕ ਦੇ Updates

    ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਉਪ ਰਾਜਪਾਲ ਦੀ ਸਿਫ਼ਾਰਿਸ਼ ’ਤੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿੱਚ ਬੇਨਿਯਮੀਆਂ ਦੀਆਂ ਰਿਪੋਰਟਾਂ ਦੀ ਜਾਂਚ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 14 ਹੋਰਾਂ ਵਿਰੁੱਧ ਅਪਰਾਧਿਕ ਸਾਜ਼ਿਸ਼ ਅਤੇ ਖਾਤਿਆਂ ਦੀ ਦੁਰਵਰਤੋਂ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਇਨ੍ਹਾਂ ਤੋਂ ਇਲਾਵਾ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਏਜੰਸੀ ਨੇ ਜਾਂਚ ਦੇ ਸਿਲਸਿਲੇ ’ਚ ਸਿਸੋਦੀਆ ਦੇ ਘਰ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਈ ਸੀਬੀਆਈ ਦੀ ਛਾਪੇਮਾਰੀ ਦੇਰ ਰਾਤ ਤੱਕ ਚੱਲੀ। ਇਸ ਦੌਰਾਨ ਕੁਝ ਅਹਿਮ ਦਸਤਾਵੇਜ਼ ਵੀ ਬਰਾਮਦ ਹੋਏ ਹਨ।

    ਐਫਆਈਆਰ ਵਿੱਚ ਦਰਜ ਨਾਮ ਇਸ ਪ੍ਰਕਾਰ ਹਨ :

    1. ਮਨੀਸ਼ ਸਿਸੋਦੀਆ, ਉਪ ਮੁੱਖ ਮੰਤਰੀ, ਦਿੱਲੀ ਸਰਕਾਰ
    2. ਅਰਵਾ ਗੋਪੀ ਕ੍ਰਿਸ਼ਨਾ, ਤਤਕਾਲੀ ਆਬਕਾਰੀ ਕਮਿਸ਼ਨਰ, ਦਿੱਲੀ ਸਰਕਾਰ
    3. ਆਨੰਦ ਤਿਵਾੜੀ, ਤਤਕਾਲੀ ਡਿਪਟੀ ਕਮਿਸ਼ਨਰ ਆਬਕਾਰੀ, ਦਿੱਲੀ ਸਰਕਾਰ
    4. ਪੰਕਜ ਭਟਨਾਗਰ, ਤਤਕਾਲੀ ਸਹਾਇਕ ਆਬਕਾਰੀ ਕਮਿਸ਼ਨਰ, ਦਿੱਲੀ ਸਰਕਾਰ
    5. ਵਿਜੇ ਨਾਇਰ
    6. ਮਨੋਜ ਰਾਏ
    7. ਅਮਰਦੀਪ ਢੱਲ
    8. ਸਮੀਰ ਮਹਿੰਦਰੂ
    9. ਅਮਿਤ ਅਰੋੜਾ
    10. ਮੈਸਰਜ਼ ਬੱਡੀ ਰਿਟੇਲ ਪ੍ਰਾਈਵੇਟ ਲਿਮਿਟੇਡ
    11. ਦਿਨੇਸ਼ ਅਰੋੜਾ
    12. ਮੈਸਰਜ਼ ਮਹਾਵੀਰ ਲਿਕਰਸ
    13. ਸਨੀ ਮਾਰਵਾਹ
    14. ਅਰੁਣ ਰਾਮਚੰਦਰ ਪਿੱਲਈ
    15. ਅਰਜੁਨ ਪਾਂਡੇ
    16. ਹੋਰ ਅਗਿਆਤ ਜਨਤਕ ਸੇਵਕ ਅਤੇ ਨਿੱਜੀ ਵਿਅਕਤੀ

    ਕੰਪਿਊਟਰ, ਮੋਬਾਈਲ ਸੀਜ

    ਸੀਬੀਆਈ ਦੀ ਟੀਮ ਨੇ ਮਨੀਸ਼ ਸਿਸੋਦੀਆ ਦਾ ਕੰਪਿਊਟਰ, ਨਿੱਜੀ ਫ਼ੋਨ ਜ਼ਬਤ ਕਰ ਲਿਆ ਹੈ। ਦੂਜੇ ਪਾਸੇ ਸਿਸੋਦੀਆ ਨੇ ਦੋਸ਼ ਲਾਇਆ ਕਿ ਸੀ.ਬੀ.ਆਈ. ਨੂੰ ਉਪਰ ਤੋਂ ਯੂਜ਼ ਕੀਤਾ ਜਾ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here