ਗੈਰ-ਸਮਾਜਿਕ ਸਬੰਧਾਂ ਦੇ ਸ਼ੱਕ ‘ਚ ਕੀਤਾ ਗਿਆ ਸੀ ਮਨੀ ਦਾ ਕਤਲ

Mani's Murder, Non-Social Ties, Bathinda

ਤਿੰਨੇ ਮੁਲਜ਼ਮ ਗ੍ਰਿਫ਼ਤਾਰ, ਕਤਲ ‘ਚ ਵਰਤੇ ਹਥਿਆਰ ਬਰਾਮਦ

 
ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ

ਬਸਤੀ ਬੀੜ ਤਲਾਬ ਦੇ ਰਹਿਣ ਵਾਲੇ ਮਨੀ ਸਿੰਘ ਉਰਫ ਮੌਂਟੀ ਪੁੱਤਰ ਜੰਗੀਰ ਸਿੰਘ ਦਾ ਕਤਲ ਗੈਰ ਸਮਾਜਿਕ ਸਬੰਧਾਂ ਦੇ ਸ਼ੱਕ ਦਾ ਸਿੱਟਾ ਸੀ ਪੁਲਿਸ ਤਫਤੀਸ਼ ‘ਚ ਇਹ ਤੱਥ ਸਾਹਮਣੇ ਆਏ ਹਨ ਸੀਆਈਏ ਸਟਾਫ ਟੂ ਅਤੇ ਥਾਣਾ ਸਦਰ ਬਠਿੰਡਾ ਪੁਲਿਸ ਨੇ ਸਾਂਝੇ ਓਪਰੇਸ਼ਨ ਦੌਰਾਨ ਇਸ ਕਤਲ ਕੇਸ ‘ਚ ਨਾਮਜ਼ਦ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਲੰਘੀ ਮੰਗਲਵਾਰ ਦੀ ਰਾਤ ਨੂੰ ਮਨੀ ਦੀ ਜਿਨ੍ਹਾਂ ਹਥਿਆਰਾਂ ਨਾਲ ਹੱਤਿਆ ਕੀਤੀ ਗਈ ਸੀ ਪੁਲਿਸ ਨੇ ਉਹ ਵੀ ਬਰਾਮਦ ਕਰ ਲਏ ਹਨ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ, ਐੱਸਪੀ ਗੁਰਵਿੰਦਰ ਸਿੰਘ ਸੰਘਾ ਤੇ ਡੀਐੱਸਪੀ ਦਿਹਾਤੀ ਕੁਲਦੀਪ ਨੇ ਇਸ ਸਬੰਧੀ ਖੁਲਾਸਾ ਕੀਤਾ ਐੱਸਐੱਸਪੀ ਨੇ ਦੱਸਿਆ ਕਿ ਇਸ ਕਤਲ ਸਬੰਧੀ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਦੀ ਨਿਗਰਾਨੀ ਸੀਆਈਏ ਸਟਾਫ ਟੂ ਦੇ ਸਬ ਇੰਸਪੈਕਟਰ ਤਰਜਿੰਦਰ ਸਿੰਘ ਤੇ ਥਾਣਾ ਸਦਰ ਦੇ ਐੱਸਐੱਚਓ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਕੀਤੀ ਪੁਲਿਸ ਨੇ ਇਸ ਦੌਰਾਨ ਰਵੀ ਸਿੰਘ ਉਰਫ ਠਿੱਬੂ ਪੁੱਤਰ ਸਤਨਾਮ ਸਿੰਘ, ਵਿੱਕੀ ਸਿੰਘ ਉਰਫ ਵਿੱਕੀ ਪੁੱਤਰ ਬਲਵੀਰ ਸਿੰਘ ਉਰਫ ਬੀਰ ਤੇ ਸੰਦੀਪ ਸਿੰਘ ਉਰਫ ਬਿੱਟੂ ਪੁੱਤਰ ਦੀਤਾਰ ਸਿੰਘ ਵਾਸੀਅਨ ਬਸਤੀ ਨੰਬਰ ਦੋ ਬੀੜ ਤਲਾਬ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।

 

ਪੁਲਿਸ ਨੇ ਇਨ੍ਹਾਂ ਕੋਲੋਂ ਵਾਰਦਾਤ ‘ਚ ਵਰਤੀ ਨਲਕੇ ਦੀ ਹੱਥੀ, ਰਾਡ, ਸੋਟੀ ਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ ਮੁੱਢਲੀ ਪੁੱਛ ਪੜਤਾਲ ‘ਚ ਮੁਲਜਮ ਰਵੀ ਸਿੰਘ ਨੇ ਮੰਨਿਆ ਕਿ ਮਨੀ ਸਿੰਘ ਦੇ ਇੱਕ ਲੜਕੀ ਨਾਲ ਗੈਰ ਸਮਾਜਿਕ ਸਬੰਧ ਸਨ ਉਸ ਨੇ ਰਵੀ ਨੂੰ ਕਈ ਵਾਰ ਟੋਕਿਆ ਵੀ ਸੀ ਪਰ ਉਹ ਬਾਜ ਨਹੀਂ ਆਇਆ ਸੀ ਮੰਗਲਵਾਰ ਨੂੰ ਜਦੋਂ ਕਾਫੀ ਦੇਰ ਰਾਤ ਨੂੰ ਘਰੋਂ ਬਾਹਰ ਨਿਕਲਿਆ ਤਾਂ ਇਸ ਤਿੱਕੜੀ ਨੇ ਮਿਲ ਕੇ ਮਨੀ ਸਿੰਘ ‘ਤੇ ਹੱਲਾ ਬੋਲ ਦਿੱਤਾ ਇਸ ਹਮਲੇ ‘ਚ ਮਨੀ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਕੁਝ ਦੇਰ ਬਾਅਦ ਉਹ ਦਮ ਤੋੜ ਗਿਆ ਪੁਲਿਸ ਨੇ ਇਸ ਕਤਲ ਦੀ ਵਾਰਦਾਤ ਸਬੰਧੀ ਥਾਣਾ ਸਦਰ ਵਿਖੇ ਮ੍ਰਿਤਕ ਦੇ ਭਰਾ ਸੂਰਜ ਸਿੰਘ ਦੇ ਬਿਆਨਾਂ ‘ਤੇ ਤਿੰਨਾਂ ਨੂੰ ਨਾਮਜ਼ਦ ਕੀਤਾ ਸੀ ਐੱਸਐੱਸਪੀ ਨੇ ਦੱਸਿਆ ਕਿ ਰਵੀ ਸਿੰਘ 11ਵੀਂ ਕਲਾਸ ‘ਚ ਤੇ ਵਿੱਕੀ ਸਿੰਘ ਦਸਵੀਂ ‘ਚ ਪੜ੍ਹਦਾ ਹੈ ਜਦੋਂਕਿ ਸੰਦੀਪ ਫਲੈਕਸ ਬੋਰਡ ਬਣਾਉਣ ਵਾਲੀ ਦੁਕਾਨ ‘ਤੇ ਮੁਲਾਜਮ ਹੈ ਉਨ੍ਹਾਂ ਦੱਸਿਆ ਕਿ ਪਰਿਵਾਰ ਤੋਂ ਇਨ੍ਹਾਂ ਤਿੰਨਾਂ ਦੀ ਉਮਰ ਨਾਲ ਸਬੰਧਿਤ ਰਿਕਾਰਡ ਮੰਗਵਾਇਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਦੇ ਬਾਲਗ ਹੋਣ ਜਾਂ ਨਾ ਹੋਣ ਦੀ ਤਸਦੀਕ ਕੀਤੀ ਜਾ ਸਕੇ ਉਨ੍ਹਾਂ ਦੱਸਿਆ ਕਿ ਮਨੀ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਤੇ ਉਸ ਖਿਲਾਫ ਨਸ਼ਾ ਤਸਕਰੀ ਦੇ ਕਾਫੀ ਕੇਸ ਦਰਜ ਹਨ ਦੋ ਮਹੀਨੇ ਪਹਿਲਾਂ ਮਨੀ ਸਿੰਘ ਨਸ਼ਾ ਤਸਕਰੀ ਮਾਮਲੇ ‘ਚ ਜਮਾਨਤ ‘ਤੇ ਆਇਆ ਹੋਇਆ ਸੀ। ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।