ਜਨਤਕ ਹੋਵੇਗੀ ਧੀਂਗੜਾ ਰਿਪੋਰਟ
ਦੋਸ਼ੀ ਕੋਈ ਵੀ ਹੋਵੇ, ਹਰ ਹਾਲ ‘ਚ ਹੋਵੇਗੀ ਕਾਰਵਾਈ
ਗੁਰੂਗ੍ਰਾਮ, ਸੰਜੈ ਮੇਹਰਾ/ਸੱਚ ਕਹੂੰ ਨਿਊਜ਼
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮਾਨੇਸਰ ਲੈਂਡ ਘਪਲੇ ਸਬੰਧੀ ਇੱਕ ਪ੍ਰਾਈਵੇਟ ਵਿਅਕਤੀ ਵੱਲੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਰਾਬਰਟ ਵਾਡਰਾ ਖਿਲਾਫ਼ ਜੋ ਐਫਆਈਆਰ ਦਰਜ ਕਰਵਾਈ ਗਈ ਹੈ। ਉਸ ਦੀ ਨਿਰਪੱਖਤਾ ਨਾਲ ਜਾਂਚ ਹੋਵੇਗੀ ਜੋ ਵੀ ਇਸ ਕੇਸ ‘ਚ ਦੋਸ਼ੀ ਪਾਇਆ ਗਿਆ, ਨਿਯਮਾਂ ਅਨੁਸਾਰ ਉਸ ‘ਤੇ ਕਾਰਵਾਈ ਵੀ ਹੋਵੇਗੀ।
ਸਿਟੀ ਬੱਸਾਂ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਜਦੋਂ ਧੀਂਗੜਾ ਕਮਿਸ਼ਨ ਦੀ ਰਿਪੋਰਟ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਧੀਂਗੜਾ ਕਮਿਸ਼ਨ ਦੀ ਰਿਪੋਰਟ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਟੇਅ ਲਗਾਇਆ ਹੋਇਆ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ‘ਚ ਵਿਚਾਰਅਧੀਨ ਹੈ।
ਜਿਵੇਂ ਹੀ ਸੁਪਰੀਮ ਕੋਰਟ ਤੋਂ ਇਸ ਦੀ ਆਗਿਆ ਮਿਲੇਗੀ ਤਾਂ ਧੀਂਗੜਾ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰ ਦਿੱਤਾ ਜਾਵੇਗਾ ਕਿਉਂਕਿ ਉਹ ਰਿਪੋਰਟ ਵੀ ਮਾਨੇਸਰ ਲੈਂਡ ਐਕਵਾਇਰ ਮਾਮਲੇ ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਲੜ ਰਹੀ ਹੈ ਜੋ ਸਰਕਾਰ ਕੋਲ ਦਸਤਾਵੇਜ਼ ਹਨ, ਉਨ੍ਹਾਂ ਦੇ ਆਧਾਰ ‘ਤੇ ਜਾਂਚ ਹੋ ਰਹੀ ਹੈ।
ਸੀਬੀਆਈ, ਵਿਜੀਲੈਂਸ ਸਮੇਤ ਤਮਾਮ ਏਜੰਸੀਆਂ ਜਾਂਚ ‘ਚ ਜੁਟੀਆਂ ਹਨ ਜਿਵੇਂ-ਜਿਵੇਂ ਉਨ੍ਹਾਂ ਦੀ ਜਾਂਚ ਦੇ ਸਿੱਟੇ ਸਾਹਮਣੇ ਆਉਂਦੇ ਜਾਣਗੇ, ਕਾਰਵਾਈ ਹੁੰਦੀ ਰਹੇਗੀ। ਹੁਣ ਜੋ ਇੱਕ ਪ੍ਰਾਈਵੇਟ ਵਿਅਕਤੀ ਵੱਲੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਖਿਲਾਫ਼ ਖੇੜਕੀਦੌਲਾ ਥਾਣਾ ‘ਚ ਐਫਆਈਆਰ ਦਰਜ ਕਰਵਾਈ ਗਈ ਹੈ, ਉਸ ਦੀ ਜਾਂਚ ਵੀ ਨਿਰਪੱਖਤਾ ਨਾਲ ਕੀਤੀ ਜਾਵੇਗੀ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।