ਮੰਡੀਆਂ ਬੰਦ ਨਹੀਂ ਹੋ ਰਹੀਆਂ, ਪਹਿਲਾਂ ਵਾਂਗ ਹੁੰਦਾ ਰਹੇਗਾ ਕੰਮ : ਮੋਦੀ

ਮੰਡੀਆਂ ਬੰਦ ਨਹੀਂ ਹੋ ਰਹੀਆਂ, ਪਹਿਲਾਂ ਵਾਂਗ ਹੁੰਦਾ ਰਹੇਗਾ ਕੰਮ

ਨਵੀਂ ਦਿੱਲੀ। ਕੇਂਦਰ ਸਰਕਾਰ ਵੱਲੋਂ ਸੰਸਦ ’ਚ ਲਿਆਂਦੇ ਗਏ ਖੇਤੀਬਾੜੀ ਬਿੱਲ ਸਬੰਧੀ ਜਾਰੀ ਹੰਗਾਮੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਨੂੰਨ, ਇਹ ਬਦਲਾਅ ਖੇਤੀਬਾੜੀ ਮੰਡੀਆਂ ਦੇ ਖਿਲਾਫ਼ ਨਹੀਂ ਹੈ। ਮੰਡੀਆਂ ’ਚ ਜਿਵੇਂ ਕੰਮ ਪਹਿਲਾਂ ਹੁੰਦਾ ਸੀ, ਉਵੇਂ ਹੀ ਹੁਣ ਹੋਵੇਗਾ। ਬਲਕਿ ਇਹ ਸਾਡੀ ਹੀ ਐੱਨਡੀਏ ਸਰਕਾਰ ਹੈ ਜਿਸ ਨੇ ਦੇਸ਼ ਦੀਆਂ ਖੇਤੀਬਾਡੀ ਮੰਡੀਆਂ ਨੂੰ ਆਧੁਨਿਕ ਬਣਾਉਣ ਲਈ ਲਗਾਤਾਰ ਕੰਮ ਕੀਤਾ ਹੈ।

Covid-19

ਬਿਹਾਰ ਚੋਣਾਂ ਲਈ ਇੱਕ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ, ਕੱਲ੍ਹ ਦੇਸ਼ ਦੀ ਸੰਸਦ ਨੇ, ਦੇਸ਼ ਦੇ ਕਿਸਾਨਾਂ ਨੂੰ ਨਵੇਂ ਅਧਿਕਾਰ ਦੇਣ ਵਾਲੇ ਬਹੁਤ ਹੀ ਇਤਿਹਾਸਕ ਕਾਨੂੰਨਾਂ ਨੂੰ ਪਾਸ ਕੀਤਾ ਹੈ। ਮੈਂ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ ਸੁਧਾਰ 21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਹੈ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.