ਮੰਡੀ ਗੋਬਿੰਦਗੜ੍ਹ ‘ਚ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਕੀਤੀ ਗਈ ਸ਼ਮੂਲੀਅਤ

ਮੰਡੀ ਗੋਬਿੰਦਗੜ੍ਹ (ਸੱਚ ਕਹੂੰ ਨਿਊਜ਼) ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਮੇਨ ਚੋਂਕ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਸਮੁੱਚੇ ਦੇਸ਼ ਵਿੱਚ ਕਿਤੇ ਗਏ ਬੰਦ ਦੇ ਆਹਵਾਨ ਅਤੇ ਲਗਾਏ ਗਏ ਧਰਨੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਸਥਾਨਕ ਲੋਕ ਮੌਜੂਦ ਹਨ। ਇਸੇ ਤਰਾਂ ਕਿਸਾਨਾਂ ਖਿਲਾਫ ਪਾਸ ਕਾਲੇ ਕਾਨੂੰਨਾਂ ਨੂੰ ਵਾਪਸ ਦੀ ਮੰਗ ਦੇ ਇਸ ਬੰਦ ਵਿੱਚ ਆਪਣਾ ਸਮਰਥਨ ਦੇਣ ਲਈ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ,ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਭਾਂਬਰੀ,ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਾਜਿੰਦਰ ਸਿੰਘ ਬਿੱਟੂ, ਕਾਂਗਰਸੀ ਆਗੂ ਜੋਗਿੰਦਰ ਸਿੰਘ ਮੈਣੀ,ਕੌਂਸਲਰ ਵਿਨੀਤ ਬਿੱਟੂ,ਕੌਂਸਲਰ ਚਰਨਜੀਤ ਸਿੰਘ ਬਾਜਵਾ,ਕੌਂਸਲਰ ਪੁਨੀਤ ਗੋਇਲ, ਯੁਵਾ ਆਗੂ ਗਗਨ ਉਪਲ ,ਅਮਿਤ ਠਾਕੁਰ , ਮਨਦੀਪ ਸਿੰਘ ਮੰਨਾ, ਲਾਲ ਸਿੰਘ ਲਾਲੀ ਸਮੇਤ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਸ਼ਮੂਲੀਅਤ ਕੀਤੀ ਗਈ।

ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਬੇਸ਼ਕ ਅਸੀ ਸਿਆਸੀ ਪਾਰਟੀਆਂ ਦੇ ਨਾਲ ਸੰਬਧ ਰਖਦੇ ਹਾਂ ਪਰ ਉਸ ਤੋਂ ਪਹਿਲਾ ਅਸੀ ਪੰਜਾਬ ਦੇ ਕਿਸਾਨ ਪੰਜਾਬੀ ਹਾਂ।

ਕਿਸਾਨੀ ਸਾਡੀ ਪੁਸ਼ਤੈਨੀ ਕਿਰਤ ਰਹੀ ਹੈ ਅਤੇ ਇਸ ਲਈ ਅਸੀ ਸੱਭ ਕਿਸਾਨ ਹਾ। ਉਨ੍ਹਾਂ ਅੱਗੇ ਕਿਹਾ ਕੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਇਹ ਕਾਲੇ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੁੰਦੇ ਅਸੀ ਸੱਭ ਆਪਣੇ ਕਿਸਾਨ ਭਰਾਵਾਂ ਦੇ ਨਾਲ ਇਸ ਸੰਘਰਸ਼ ਨੂੰ ਅਪਣਾ ਸਹਿਯੋਗ ਦਿੰਦੇ ਰਹਾਂਗੇ । ਇਸ ਦੌਰਾਨ ਹਰਪ੍ਰੀਤ ਸਿੰਘ ਪ੍ਰਿੰਸ ਵਲੋਂ ਆਏ ਹੋਏ ਸੱਭ ਕਿਸਾਨ ਭਰਾਵਾਂ ਅਤੇ ਬੀਬੀਆਂ ਨੂੰ ਬੇਨਤੀ ਕੀਤੀ ਕੀ ਅਸੀਂ ਸੱਭ ਹਰ ਰੋਜ਼ ਆਪਣੇ ਨੌਜਵਾਨ ਬੱਚਿਆਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਾਈਏ। ਅਤੇ ਉਹਨਾ ਨੂੰ ਸ਼ਾਂਤ ਢੰਗ ਨਾਲ ਇਹਨਾ ਕਾਨੂੰਨਾਂ ਦਾ ਵਿਰੌਧ ਕਰਨ ਦੇ ਲਈ ਪ੍ਰੇਰਿਤ ਕਰਦੇ ਰਹੀਏ । ਜਿਸ ਨਾਲ ਅਸੀਂ ਇਹ ਚੱਲ ਰਹੀ ਹੱਕ ਸੱਚ ਦੀ ਲੜਾਈ ਜਿੱਤ ਸਕੀਏ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ