Himachal Bus Accident: ਕੰਟਰੋਲ ਗੁਆ ਸੜਕ ਤੋਂ ਖੇਤਾਂ ’ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ, 22 ਜ਼ਖਮੀ

Himachal Bus Accident
Himachal Bus Accident: ਕੰਟਰੋਲ ਗੁਆ ਸੜਕ ਤੋਂ ਖੇਤਾਂ ’ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ, 22 ਜ਼ਖਮੀ

Himachal Bus Accident: ਸਕਰਾਘਾਟ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਸਬ-ਡਿਵੀਜ਼ਨ ਦੇ ਮਾਸੇਰਾਨ ਨੇੜੇ ਤਰੰਗਲਾ ਵਿਖੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਯਾਤਰੀਆਂ ਨਾਲ ਭਰੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਖੇਤਾਂ ’ਚ ਡਿੱਗ ਗਈ। ਇਸ ਹਾਦਸੇ ’ਚ 7 ਯਾਤਰੀਆਂ ਦੀ ਮੌਤ ਹੋ ਗਈ ਹੈ। ਲਗਭਗ 22 ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ’ਚ ਪੰਜ ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ। ਜ਼ਖਮੀਆਂ ਦਾ ਸਰਕਾਘਾਟ ਹਸਪਤਾਲ ਅਤੇ ਨੇਰਚੌਕ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ। ਡੀਐਸਪੀ ਸਰਕਾਘਾਟ ਸੰਜੀਵ ਗੌਤਮ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਮੈਡੀਕਲ ਕਾਲਜ ਨੇਰਚੌਕ ’ਚ ਇਲਾਜ ਦੌਰਾਨ ਦੋ ਜ਼ਖਮੀ ਔਰਤਾਂ ਦੀ ਮੌਤ ਹੋ ਗਈ ਹੈ।

ਇਹ ਖਬਰ ਵੀ ਪੜ੍ਹੋ : Rishabh Pant: ਹੁਣੇ-ਹੁਣੇ ਰਿਸ਼ਭ ਪੰਤ ਦੀ ਸੱਟ ’ਤੇ ਆਇਆ ਵੱਡਾ ਅਪਡੇਟ, ਕੱਲ੍ਹ ਮੈਚ ਦੌਰਾਨ ਹੋਏ ਸਨ ਜ਼ਖਮੀ

ਮੌਕੇ ’ਤੇ ਚੀਕ-ਚਿਹਾੜਾ ਤੇ ਰੋਣ-ਪਿੱਟਣ ਦਾ ਮਾਹੌਲ | Himachal Bus Accident

ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਰਕਾਘਾਟ ਤੇ ਪੁਲਿਸ ਸਟੇਸ਼ਨ ਦੀ ਟੀਮ ਮੌਕੇ ਲਈ ਰਵਾਨਾ ਹੋ ਗਈ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਰਕਾਘਾਟ ਹਸਪਤਾਲ ਲਿਜਾਇਆ ਗਿਆ ਹੈ। ਸਥਾਨਕ ਲੋਕ ਵੀ ਬਚਾਅ ਕਾਰਜ ’ਚ ਲੱਗੇ ਰਹੇ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਤੇ ਰੋਣ ਦਾ ਮਾਹੌਲ ਸੀ। ਜਾਣਕਾਰੀ ਅਨੁਸਾਰ ਹਾਦਸੇ ਸਮੇਂ ਬੱਸ ’ਚ ਲਗਭਗ 29 ਲੋਕ ਸਵਾਰ ਸਨ।