(ਰਜਨੀਸ਼ ਰਵੀ) ਫਾਜਿ਼ਲਕਾ। ਫਾਜਿ਼ਲਕਾ ਦੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਲਗਭਗ ਪੌਣੀ ਦਰਜਨ ਪਿੰਡਾਂ ਵਿਚ ਸਤਲੁਜ਼ ਦੇ ਉਫਾਨ ਕਾਰਨ ਖੇਤਾਂ ਵਿਚ ਪਾਣੀ ਆ ਜਾਣ ਕਾਰਨ ਕੁਝ ਥਾਂਈ ਸੜਕਾਂ (Road ) ਪਾਣੀ ਵਿਚ ਡੁੱਬ ਜਾਣ ’ਤੇ ਮੰਡੀ ਬੋਰਡ ਨੇ ਸੜਕੀ ਸੰਪਰਕ ਨੂੰ ਬਹਾਲ ਰੱਖਣ ਦੇ ਔਖੇ ਕਾਰਜ ਨੂੰ ਨੇਪਰੇ ਚਾੜਨ ਲਈ ਮੋਰਚਾ ਸੰਭਾਲ ਲਿਆ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਅਜਿਹੇ ਆਫਤ ਦੇ ਸਮੇਂ ਸੜਕੀ ਸੰਪਰਕ ਬਹਾਲ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਕੀ ਪ੍ਰਭਾਵਿਤ ਪਿੰਡਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪੇਂਡੂ ਸੜਕਾਂ ਨੂੰ ਟੁੱਟਣ ਤੋਂ ਬਚਾਉਣ ਲਈ ਮੰਡੀ ਬੋਰਡ ਨੂੰ ਤਾਇਨਾਤ ਕੀਤਾ ਗਿਆ ਹੈ।
ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਸਾਹਿਲ ਗਗਨੇਜਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪਹਿਲਾਂ ਹੀ ਤਿਆਰੀ ਕੀਤੀ ਗਈ ਸੀ ਕਿ ਜਦੋਂ ਪਾਣੀ ਨਦੀ ਵਿਚੋਂ ਓਵਰ ਫਲੋਅ ਹੋ ਕੇ ਸੜਕਾਂ ਦੇ ਉਪਰ ਦੀ ਲੰਘੇ ਤਾਂ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਲਈ ਪਾਣੀ ਦੇ ਵਹਾਅ ਵਾਲੀਆਂ ਥਾਂਵਾਂ ’ਤੇ ਸੜਕਾਂ ਨੂੰ ਕੰਕਰੀਟ ਦੀ ਬਣਾ ਕੇ ਕਾਜ਼ਵੇਅ ਬਣਾਏ ਹੋਏ ਸਨ ਜਿਸ ਤਰਾਂ ਦਾ ਲਾਂਘਾਂ ਕਾਂਵਾਂਵਾਲੀ ਪੁੱਲ ਤੋਂ ਮਹਾਤਮ ਨਗਰ ਦੇ ਰਾਸਤੇ ਵਿਚ ਬਣਾਇਆ ਗਿਆ ਹੈ। ਇੱਥੋਂ ਪਾਣੀ ਅੱਗੇ ਲੰਘ ਜਾਂਦਾ ਹੈ ਪਰ ਸੜਕ ਨੂੰ ਨੁਕਸਾਨ ਨਹੀਂ ਪੁੱਜਦਾ।
ਇਹ ਵੀ ਪੜ੍ਹੋ : ਪਿਆਰ, ਮੱਦਦ ਤੇ ਉਮੀਦਾਂ ਵੰਡ ਰਹੇ ਹਨ ਸੇਵਾਦਾਰ, ਵੇਖੋ ਖਾਸ ਤਸਵੀਰਾਂ
ਇਸ ਤੋਂ ਬਿਨ੍ਹਾਂ ਬੋਰਡ ਨੇ ਮਿੱਟੀ ਦੇ (Road ) ਗੱਟੇ ਪਹਿਲਾਂ ਹੀ ਭਰ ਕੇ ਰੱਖ ਲਏ ਸਨ ਜਿੰਨ੍ਹਾਂ ਨੂੰ ਹੁਣ ਟਰਾਲੀਆਂ ਰਾਹੀਂ ਉਨ੍ਹਾਂ ਸੜਕਾਂ ਦੇ ਕਿਨਾਰਿਆਂ ਤੇ ਲਗਾਇਆ ਜਾ ਰਿਹਾ ਹੈ ਜਿੱਥੇ ਪਾਣੀ ਦੇ ਵਹਾਅ ਨਾਲ ਸੜਕ ਦੇ ਕਿਨਾਰੇ ਕਮਜ਼ੋਰ ਹੋ ਕੇ ਘਾਰੇ ਪੈ ਗਏ ਹੋਏ ਹਨ। ਇਸ ਨਾਲ ਸੜਕੀ ਆਵਾਜਾਈ ਬਹਾਲ ਰਹੇਗੀ ਅਤੇ ਤੇਜੀ ਨਾਲ ਆਖਰੀ ਪਿੰਡ ਤੱਕ ਮੱਦਦ ਮਿਲੇਗੀ। ਇੱਥੇ ਜਿਕਰਯੋਗ ਹੈ ਕਿ ਜਿ਼ਲ੍ਹਾ ਪ੍ਰਸ਼ਾਸਨ ਦੇ ਅਜਿਹੇ ਉਪਰਾਲਿਆਂ ਸਦਕਾ ਹੀ ਪਿੰਡਾਂ ਦੇ ਲੋਕਾਂ ਨੂੰ ਹੌਂਸਲਾ ਹੋਇਆ ਅਤੇ ਉਹ ਡੱਟ ਕੇ ਪ੍ਰਸਾਸਨ ਦੇ ਨਾਲ ਲੱਗ ਕੇ ਰਾਹਤ ਕਾਰਜ ਵੀ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਵੀ ਪਾਉਂਦੇ ਹਨ।