Market Committee Malout: ਮਨਦੀਪ ਰਹੇਜਾ ਨੇ ਸਕੱਤਰ ਮਾਰਕਿਟ ਕਮੇਟੀ ਮਲੋਟ ਵਜੋਂ ਸੰਭਾਲਿਆ ਅਹੁਦਾ

Market Committee Malout
Market Committee Malout: ਮਨਦੀਪ ਰਹੇਜਾ ਨੇ ਸਕੱਤਰ ਮਾਰਕਿਟ ਕਮੇਟੀ ਮਲੋਟ ਵਜੋਂ ਸੰਭਾਲਿਆ ਅਹੁਦਾ

Market Committee Malout: ਮਲੋਟ (ਮਨੋਜ)। ਮਨਦੀਪ ਰਹੇਜਾ ਨੇ ਸਕੱਤਰ ਮਾਰਕਿਟ ਕਮੇਟੀ ਮਲੋਟ ਵਜੋਂ ਆਪਣਾ ਅਹੁਦਾ ਸੰਭਾਲ ਕੇ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਚੇਅਰਮੈਨ ਜਸ਼ਨਦੀਪ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਅਜੈ ਪਾਲ ਸਿੰਘ, ਕਰਮਜੀਤ ਸ਼ਰਮਾ, ਸੰਦੀਪ ਕੁਮਾਰ, ਗੌਰਵ ਮੋਂਗਾ, ਅਮਨਦੀਪ ਸਿੰਘ, ਮਨੋਜ ਕੁਮਾਰ, ਵਿਪਿਨ ਕੁਮਾਰ, ਸਤਪਾਲ ਸਿੰਘ, ਨਿਤੀਸ਼ ਕੁਮਾਰ, ਸਰੋਜ ਰਾਣੀ ਨੇ ਨਵ ਨਿਯੁਕਤ ਸਕੱਤਰ ਮਨਦੀਪ ਰਹੇਜਾ ਨੂੰ ਵਧਾਈ ਦਿੰਦਿਆਂ ਉਨਾਂ ਦੀ ਮਿਹਨਤ ਤੇ ਜਜ਼ਬੇ ਦੀ ਤਾਰੀਫ ਕੀਤੀ।

Market Committee Malout

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੱਤਰ ਮਨਦੀਪ ਰਹੇਜਾ ਨੇ ਕਿਹਾ ਕਿ ਵਿਭਾਗ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਆੜ੍ਹਤੀ ਅਤੇ ਕਿਸਾਨਾਂ ਦੀਆ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਸਕੱਤਰ ਮਨਦੀਪ ਰਹੇਜਾ ਨੇ ਕਿਹਾ ਕਿ ਮਾਰਕਿਟ ਫ਼ੀਸ ਚੋਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। Market Committee Malout

Read Also : ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ

ਇਸ ਦੇ ਨਾਲ ਹੀ ਉਨ੍ਹਾਂ ਸਮੂਹ ਜਿਨਸ ਖ਼ਰੀਦਦਾਰ ਅਤੇ ਵੇਚਣ ਵਾਲਿਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਅਗਰ ਕੋਈ ਮਾਰਕਿਟ ਫ਼ੀਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਨਦੀਪ ਰਹੇਜਾ ਨੇ ਮਾਰਕਿਟ ਕਮੇਟੀ ਫ਼ਾਜ਼ਿਲਕਾ ਵਿਖੇ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਵਿਚ ਹਰਮਨ ਪਿਆਰਤਾ ਕਾਇਮ ਕੀਤੀ ਹੋਈ ਸੀ। ਮਨਦੀਪ ਰਹੇਜਾ ਵੱਲੋਂ ਫ਼ਾਜ਼ਿਲਕਾ ਦੀ ਮਾਰਕਿਟ ਕਮੇਟੀ ਵਿਖ਼ੇ ਬੇਦਾਗ਼ ਅਤੇ ਸ਼ਾਨਦਾਰ ਸੇਵਾ ਨਿਭਾਈ ਗਈ।