England News: ਮੈਨਚੈਸਟਰ ਦੀ ਸਾਧ-ਸੰਗਤ ਨੇ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ ਲਾਏ 447 ਬੂਟੇ

England News
ਮੈਨਚੈਸਟਰ : ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਬੂਟੇ ਲਾਉਣ ਮੌਕੇ ਮੂਲ ਨਾਗਰਿਕਾਂ ਨਾਲ ਤਸਵੀਰਾਂ : ਸੱਚ ਕਹੂੰ ਨਿਊਜ਼

England News: (ਸੱਚ ਕਹੂੰ ਨਿਊਜ਼) ਮੈਨਚੈਸਟਰ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ (ਗੁਰਗੱਦੀ ਨਸ਼ੀਨੀ) ਮਹੀਨੇ ਦੀ ਖੁਸ਼ੀ ਵਿਚ ਇੰਗਲੈਂਡ ਦੇ ਬਲਾਕ ਬਰਮਿੰਘਮ ਦੇ ਸ਼ਹਿਰ ਮੈਨਚੈਸਟਰ ਦੀ ਸਾਧ-ਸੰਗਤ ਵੱਲੋਂ ਮੈਨਚੈਸਟਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਗਏ।

ਇਹ ਵੀ ਪੜ੍ਹੋ: Abhishek Sharma: ਅਭਿਸ਼ੇਕ ਨੇ ਰਚਿਆ ਇਤਿਹਾਸ, ਆਈਸੀਸੀ ਟੀ20 ਰੈਂਕਿੰਗ ’ਚ ਲਾਈ ਲੰਬੀ ਛਾਲ, ਜਾਣੋ ਕਿਹੜੇ ਖਿਡਾਰੀਆਂ ਨੂੰ…

ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 5 ਸੇਵਾਦਾਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ 447 ਬੂਟੇ ਲਾਏ ਗਏ। ਇਸ ਮੌਕੇ ਕੌਂਸਿਲ ਅਧਿਕਾਰੀਆਂ ਅਤੇ ਮੂਲ ਨਾਗਰਿਕਾਂ ਨੇ ਸਾਧ-ਸੰਗਤ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕੀਤੀ। ਜ਼ਿਕਰਯੋਗ ਹੈ ਕਿ ਸਥਾਨਕ ਸਾਧ-ਸੰਗਤ ਨੇ ਪਿਛਲੇ ਮਹੀਨੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ਵਿਚ ਵੀ 1100 ਬੂਟੇ ਲਾਏ ਸਨ। England News

LEAVE A REPLY

Please enter your comment!
Please enter your name here