ਮੂਲ ਨਾਗਰਿਕਾਂ ਨੇ ਵੀ ਲਿਆ ਅਭਿਆਨ ’ਚ ਹਿੱਸਾ | England News
England News: (ਸੱਚ ਕਹੂੰ ਨਿਊਜ਼) ਮੈਨਚੈਸਟਰ (ਇੰਗਲੈਂਡ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨਮੁਾਈ ਹੇਠ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼-ਵਿਦੇਸ਼ ’ਚ 167 ਮਾਨਵਤਾ ਭਲਾਈ ਕਾਰਜਾਂ ’ਚ ਪੂਰੇ ਉਤਸ਼ਾਹ ਨਾਲ ਜੁਟੇ ਹੋਏ ਹਨ ਇੰਗਲੈਂਡ ਦੇ ਇਲਾਕੇ ਮੈਨਚੈਸਟਰ ਦੀ ਸਾਧ-ਸੰਗਤ ਵੱਲੋਂ ਪੂਜਨੀਕ ਬਾਪੂ ਨੰਬਰਦਾਰ ਸ੍ਰ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਵਰਿੰਗਟਨ ਕੌਂਸਲ ਨਾਲ ਮਿਲ ਕੇ ਸਫਾਈ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ: 52 ਫੁੱਟ ਮਿੱਟੀ ਹੇਠਾਂ ਦੱਬੇ ਮਜ਼ਦੂਰ ਨੂੰ ਬਚਾਉਣ ’ਚ ਜੁਟੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਦੇ ਸੇਵਾਦਾਰ
ਇਸ ਮੌਕੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨਚੈਸਟਰ ਦਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਹੁਣ ਸਿੱਧੇ ਤੌਰ ਦੇ ਵਰਿੰਗਟਨ ਕੌਸਿਲ ਨਾਲ ਵੈਲਫੇਅਰ ਸੁਸਾਇਟੀ ਦੇ ਤੌਰ ਤੇ ਰਜਿਸਟਰ ਹੋ ਗਿਆ ਹੈ, ਹੁਣ ਕਿਸੇ ਵੀ ਜਗ੍ਹਾ ’ਤੇ ਸਫਾਈ ਅਭਿਆਨ ਚਲਾਉਣ ਲਈ ਕਿਸੇ ਸੰਸਥਾ ਨਾਲ ਮਿਲ ਕੇ ਮਨਜੂਰੀ ਲੈਣ ਦੀ ਲੋੜ ਨਹੀਂ ਹੈ। England News
ਰਜਿਸਟਰ ਹੋਣ ਉਪਰੰਤ ਸਾਧ-ਸੰਗਤ ਵੱਲੋਂ ਅੱਜ ਪਹਿਲਾ ਸਫਾਈ ਅਭਿਆਨ ਵਰਿੰਗਟਨ ਸ਼ਹਿਰ ਦੇ ਇਲਾਕੇ ਵੈਸਟਬਰੁਕ ਵਿਖੇ ਚਲਾਇਆ ਗਿਆ ਜਿੱਥੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੇ 17 ਸੇਵਾਦਾਰਾਂ ਨੇ ਹਿੱਸਾ ਲੈਂਦਿਆਂ 20 ਵੱਡੇ ਬੈਗ ਕੂੜਾ ਇਕੱਠਾ ਕੀਤਾ। ਇਸ ਮੌਕੇ ਸੇਵਾਦਾਰਾਂ ਨਾਲ ਸਫਾਈ ਅਭਿਆਨ ’ਚ ਸ਼ਾਮਲ ਹੋਏ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਦਾ ਇਸ ਨੇਕ ਕਾਰਜ ਲਈ ਤਹਿਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕੀਤੀ। ਸੇਵਾਦਾਰਾਂ ਨੇ ਦੱਸਿਆ ਕਿ ਸਾਧ ਸੰਗਤ ਨਾਲ ਮਿਲ ਕਿ ਆਉਣ ਵਾਲੇ ਦਿਨਾਂ ’ਚ ਹੋਰ
ਵੀ ਸਫਾਈ ਅਭਿਆਨ ਚਲਾਏ ਜਾਣਗੇ।