ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News ਰੂਹਾਨੀਅਤ: ਇਨਸ...

    ਰੂਹਾਨੀਅਤ: ਇਨਸਾਨ ਨੇਕ ਕਾਰਜਾਂ ’ਚ ਸਮਾਂ ਜ਼ਰੂਰ ਲਾਵੇ : ਪੂਜਨੀਕ ਗੁਰੂ ਜੀ

    Saint Dr MSG

     ਇਨਸਾਨ ਨੇਕ ਕਾਰਜਾਂ ’ਚ ਸਮਾਂ ਜ਼ਰੂਰ ਲਾਵੇ 

    (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ (Saint Dr MSG) ਇੰਸਾਂ ਫ਼ਰਮਾਉਦੇ ਹਨ ਕਿ ਅੱਜ ਕੱਲ੍ਹ ਇਨਸਾਨ ਦੇ ਜੀਵਨ ਦਾ ਉਦੇਸ਼ ਇੱਕ ਹੀ ਹੈ, ਸਰੀਰਕ ਤੇ ਪਰਿਵਾਰਕ ਸੁੱਖ ਪ੍ਰਾਪਤ ਕਰਨਾ, ਜਿਸ ਨੂੰ ਪਾਉਣ ਲਈ ਸਾਰਾ-ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭਿ੍ਰਸ਼ਟਾਚਾਰ ਦਾ ਸਹਾਰਾ ਲੈਂਦਾ ਹੈ, ਗੱਲ-ਗੱਲ ’ਤੇ ਝੂਠ ਬੋਲਦਾ ਹੈ, ਗੱਲ-ਗੱਲ ’ਤੇ ਈਮਾਨ ਡੋਲਦਾ ਹੈ, ਧਰਮਾਂ ਦੀਆਂ ਕਸਮਾਂ ਖਾਂਦਾ ਹੈ ਤੇ ਢੀਠ ਬਣਿਆ ਰਹਿੰਦਾ ਹੈ।

    ਇਨਸਾਨ ਦੁਨੀਆਂਦਾਰੀ ’ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ, ਸੁਪਨਿਆਂ ’ਚ ਮਹਿਲ ਬਣਾ ਲੈਂਦਾ ਹੈ ਤੇ ਖ਼ਿਆਲਾਂ ਦੇ ਜਹਾਜ਼ ’ਤੇ ਚੜ੍ਹਿਆ ਨਜ਼ਰ ਆਉਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜ਼ੀ ’ਤੇ ਪਿਆ ਹੁੰਦਾ ਹੈ ਕਹਿਣ ਦਾ ਮਤਲਬ ਹੈ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ’ਚੋਂ ਨਿਕਲਦੀਆਂ ਹਨ ਤੇ ਦੌੜੀਆਂ-ਭੱਜਦੀਆਂ ਰਹਿੰਦੀਆਂ ਹਨ, ਮਧੂ-ਮੱਖੀਆਂ ਵੀ ਛੱਤਾ ਬਣਾਉਦੀਆਂ ਹਨ, ਪਰ ਆਖ਼ਰ ’ਚ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ। ਉਸੇ ਤਰ੍ਹਾਂ ਇਸ ਕਲਿਯੁੱਗ ’ਚ ਇਨਸਾਨ ਬੁਰੇ ਕਰਮ ਕਰਦਾ ਹੈ, ਪਾਪ ਕਰਮਾਂ ਨਾਲ ਪੈਸਾ, ਧਨ ਦੌਲਤ, ਜ਼ਮੀਨ-ਜਾਇਦਾਦ ਬਣਾਉਦਾ ਹੈ, ਪਰ ਆਖ਼ਰ ’ਚ ਨਤੀਜਾ ਸਾਰਾ ਕੁਝ ਛੱਡ ਕੇ ਇਸ ਜਹਾਨ ਤੋਂ ਚਲਿਆ ਜਾਂਦਾ ਹੈ।

     ਇਨਸਾਨ ਨੇਕ ਕਾਰਜਾਂ ’ਚ ਸਮਾਂ ਜ਼ਰੂਰ ਲਾਵੇ

    ਪੂਜਨੀਕ ਗੁਰੂ ਜੀ (Revered Guru Ji) ਫ਼ਰਮਾਉਦੇ ਹਨ ਕਿ ਇਨਸਾਨ ਦੀ ਇਹ ਕੈਸੀ ਕਹਾਣੀ ਹੈ ? ਬਚਪਨ ਖੇਡਣ-ਕੁੱਦਣ ’ਚ ਗੁਜ਼ਾਰਿਆ, ਜਵਾਨੀ ਨਦਾਨੀ ’ਚ,ਵਿਸ਼ੇ-ਵਿਕਾਰਾਂ ’ਚ ਤੇ ਘਰ ਵਾਲਿਆਂ ਨੇ ਵੀ ਸੋਚਿਆ ਕਿ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਫਿਰ ਵਿਆਹ ਹੋ ਗਿਆ ਫਿਰ ਜਦੋਂ ਬਾਲ-ਬੱਚੇ ਹੋ ਗਏ, ਖ਼ੂਬ ਢੋਲ-ਢਮੱਕੇ ਵਜਾਏ, ਪਰ ਜਦੋਂ ਉਹ ਵੱਡੇ ਹੋ ਗਏ ਤਾਂ ਢੋਲ-ਢਮੱਕੇ ਤਾਂ ਕੀ ਤਾੜੀ ਨਹੀਂ ਵੱਜੀ ਤਾਂ ਕਿ ਮੱਖੀ ਉੱਡ ਸਕੇ ਸਾਰਾ ਦਿਨ ਉਨ੍ਹਾਂ ਦੀ ਚਿੰਤਾ ਪੈਸਾ ਕਿੱਧਰੋਂ ਆਵੇ, ਕਿਵੇਂ ਬਣਾਵਾਂ, ਬੈਂਕ ’ਚ ਜਗ੍ਹਾਂ ਕਰਵਾਵਾਂ,

    ਅਜਿਹਾ ਕਰਾਂ, ਵੈਸਾ ਕਰਾਂ, ਇਹ ਅਜਿਹਾ ਬਣੇ, ਵੈਸਾ ਬਣੇ ਕਈਆਂ ਨੂੰ ਵਿਸ਼ੇ-ਵਿਕਾਰ ਤਾਂ ਬਜ਼ੁਰਗ ਹੋਣ ’ਤੇ ਵੀ ਨਹੀਂ ਛੱਡਦੇ ਕਈਆਂ ਦੀ ਗੰਦੀ ਆਦਤ, ਗੰਦਗੀ ਦੇ ਕੀੜੇ ਹੁੰਦੇ ਹਨ, ਉਹ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਜਵਾਨੀ-ਬੁਢਾਪੇ ਨਾਲ, ਉਮਰ ਨਾਲ ਲੈਣਾ-ਦੇਣਾ ਨਹੀਂ ਹੁੰਦਾ, ਗਿਰ ਜਾਂਦੇ ਹਨ ਉਹ ਹੱਦ ਤੋਂ ਜ਼ਿਆਦਾ  ਜਿਵੇਂ ਅਸੀਂ ਇੱਕ ਕਿਤਾਬ ਪੜ੍ਹਦੇ ਹਾਂ ਬੜੀ ਖੁਸ਼ੀ-ਖੁਸ਼ੀ ਪੜ੍ਹਦੇ ਹਾਂ, ਪੜ੍ਹ ਲਈ ਤੇ ਬਾਅਦ ’ਚ ਛੱਡ ਦਿੰਦੇ ਹਾਂ, ਉਸ ਨੂੰ ਵਾਰ-ਵਾਰ ਕੌਣ ਦੁਹਰਾਏ, ਚੈਪਟਰ ਇੰਡ ਹੋ ਗਿਆ ਦੈਨ ਓਕੇ, ਰੱਖ ਦਿੱਤੀ ਕਿਤੇ ਵੀ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਜਦੋਂ ਚੈਪਟਰ ਸਮਾਪਤ ਹੋ ਗਿਆ ਤੇ ਚਲੋ ਜੀ, ਜਦੋਂ ਪਟਾਖ਼ਾ ਜਿਹਾ ਬੋਲ ਗਿਆ, ਘਰ ਵਾਲੇ ਵੀ ਪਟਾਕ ਨਾਲ ਮੰਜ਼ੀ ਤੋਂ ਹੇਠਾਂ ਲਾਹ ਦਿੰਦੇ ਹਨ।

     ਇਨਸਾਨ ਨੇਕ ਕਾਰਜਾਂ ’ਚ ਸਮਾਂ ਜ਼ਰੂਰ ਲਾਵੇ

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਇਹ ਸਾਰਾ ਦੇਖ ਕੇ ਵੀ ਸਮਝ ਨਹੀਂ ਆਉਦੀ ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ ਤੇ ਬਾਅਦ ’ਚ ਕੱਪੜੇ ਵੀ ਢੰਗ ਦੇ ਨਹੀਂ ਦਿੰਦੇ ਇੱਕ ਹੀ ਚਬੂਤਰਾ ਬਣਿਆ ਹੈ, ਉਸ ’ਤੇ ਕੰਮ ਤਮਾਮ ਕੀਤਾ, ਰਾਖ ਝਾੜ ਦਿੱਤੀ, ਦੂਜੇ ਦਾ ਇੰਤਜ਼ਾਰ ਕੀਤਾ ਇਸ ਤਰ੍ਹਾਂ ਚਲਦੀ ਰਹਿੰਦੀ ਹੈ ਜ਼ਿੰਦਗੀ ਤੇ ਬਸ ਜੋ ਆਏ ਸਨ ਉਹ ਚਲੇ ਗਏ ਤੇ ਜੋ ਹਨ ਇੱਕ ਦਿਨ ਜਾਣਾ ਹੈ, ਪਰ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਕਿ ਕਿਉ ਨਾ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਰੌਸ਼ਨ ਕਰ ਜਾਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਨਾਂਅ ਨੂੰ ਯਾਦ ਰੱਖਣ ਇਸ ਲਈ ਜ਼ਰੂਰੀ ਹੈ ਕਿ ਚੰਗੇ ਨੇਕ ਕੰਮ ਕਰਕੇ ਜਾਓ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ-ਅਦਬ ਨਾਲ ਤੁਹਾਨੂੰ ਯਾਦ ਕਰਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here