New Car Accident: ਨਵੀਂ ਕਾਰ ਘਰ ਲਿਜਾ ਰਹੇ ਵਿਅਕਤੀ ਦੀ ਹਾਦਸੇ ‘ਚ ਮੌਤ

New Car Accident
ਬਠਿੰਡਾ : ਸੜਕ ਹਾਦਸੇ 'ਚ ਨੁਕਸਾਨੀ ਗਈ ਕਾਰ। ਤਸਵੀਰ : ਸੱਚ ਕਹੂੰ ਨਿਊਜ਼

New Car Accident: (ਸੁਖਜੀਤ ਮਾਨ) ਬਠਿੰਡਾ। ਸਥਾਨਕ ਸ਼ਹਿਰ ਦੇ ਕੋਲੋਂ ਲੰਘਦੇ ਬਰਨਾਲਾ ਰੋਡ ‘ਤੇ ਚੇਤਕ ਪਾਰਕ ਨੇੜੇ ਅੱਜ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਨਵੀਂ ਕਾਰ ਲੈ ਕੇ ਘਰ ਆ ਰਿਹਾ ਸੀ ਕਿ ਰਸਤੇ ਵਿੱਚ ਆਹ ਭਾਣਾ ਵਰਤ ਗਿਆ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਿਹਤ ਵਿਭਾਗ ਵਿੱਚ ਤੈਨਾਤ ਮੁਲਾਜ਼ਮ ਯੋਗਰਾਜ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਨਵੀਂ ਖਰੀਦੀ ਆਲਟੋ ਕਾਰ ਲੈ ਕੇ ਘਰ ਆ ਰਿਹਾ ਸੀ ਰਸਤੇ ਵਿੱਚ ਹਾਦਸਾ ਹੋ ਗਿਆ । ਇਹ ਹਾਦਸਾ ਦੂਜੀ ਸਾਈਡ ਤੋਂ ਆ ਰਹੀ ਈਕੋ ਸਪੋਰਟ ਕਾਰ ਨਾਲ ਹੋਇਆ ।

ਇਹ ਵੀ ਪੜ੍ਹੋ: Kisan Andolan Punjab: ਮੁੱਖ ਮੰਤਰੀ ਮਾਨ ਨੇ ਅੰਦੋਲਨ ‘ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆ…

ਯੋਗਰਾਜ ਸਿੰਘ ਕਾਰ ਭੁੱਚੋ ਵਾਲੀ ਸਾਈਡ ਤੋਂ ਬਠਿੰਡਾ ਆਪਣੇ ਘਰ ਲੈ ਕੇ ਆ ਰਿਹਾ ਸੀ। ਹਾਦਸੇ ਵਿੱਚ ਯੋਗਰਾਜ ਸਿੰਘ ਗੰਭੀਰ ਜਖਮੀ ਹੋ ਗਿਆ ਤਾਂ ਉਸ ਨੂੰ ਇਲਾਜ ਲਈ ਆਦੇਸ਼ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਜਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਈਕੋ ਸਪੋਰਟ ਕਾਰ ਵਿੱਚ ਚਾਰ ਜਣੇ ਵੀ ਜਖ਼ਮੀ ਹੋਣ ਕਰਕੇ ਆਦੇਸ਼ ਹਸਪਤਾਲ ਦਾਖਲ ਹਨ । ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦੇ ਹੀ ਥਾਣਾ ਕੈਂਟ ਦੀ ਪੁਲਿਸ ਮੌਕੇ ‘ਤੇ ਪੁੱਜੀ ਤੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਥਾਣਾ ਕੈਂਟ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। New Car Accident