ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਤਿੰਨ ਵਿਅਕਤੀ ਨਾਮਜ਼ਦ ਕਰਕੇ ਮਾਮਲਾ ਕੀਤਾ ਦਰਜ਼
ਬਰਨਾਲਾ/ਹੰਢਿਆਇਆ, (ਜਸਵੀਰ ਸਿੰਘ ਗਹਿਲ/ਮਨੋਜ਼ ਸ਼ਰਮਾ) ਜ਼ਿਲੇ ਅਧੀਨ ਪੈਂਦੇ ਪਿੰਡ ਧੌਲਾ ਵਿਖੇ ਜ਼ਮੀਨੀ ਝਗੜੇ ਕਾਰਨ ਵਿਰੋਧੀ ਪੱਖ ਵੱਲੋਂ ਕੀਤੀ ਕਥਿੱਤ ਬੇਇੱਜਤੀ ਨੂੰ ਨਾ ਸਹਾਰਦਿਆਂ ਇੱਕ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ। ਜਿਸ ਸਬੰਧ ਵਿੱਚ ਸਬੰਧਿਤ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਵੱਲੋਂ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ ਤਿੰਨ ਵਿਅਕਤੀਆਂ ਨਾਮਜ਼ਦ ਕਰਕੇ ਉਨਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਸਿਵਲ ਹਸਪਤਾਲ ਬਰਨਾਲਾ ਵਿਖੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਰਾਜਿੰਦਰ ਸ਼ਰਮਾ ਤੇ ਭਤੀਜਾ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਕੁਮਾਰ ਖੇਤੀਬਾੜੀ ਦਾ ਕੰਮ ਕਰਦਾ ਸੀ ਜੋ 23 ਨਵੰਬਰ 2020 ਨੂੰ ਅੰਮ੍ਰਿਤਪਾਲ ਅਤੇ ਨਵਦੀਪ ਕੁਮਾਰ ਦੋਵੇਂ ਵਾਸੀਆਨ ਧੌਲਾ ਅਤੇ ਲਵਦੀਪ ਕੁਮਾਰ ਵਾਸੀ ਬਰਨਾਲਾ ਨੇ ਆਪਣੀ ਜ਼ਮੀਨ ਦੀ ਮਿਣਤੀ ਕਰਨ ਸਮੇਂ ਗੁਰਦੀਪ ਕੁਮਾਰ ਦੀ ਕਥਿੱਤ ਬੇਇੱਜ਼ਤੀ ਕੀਤੀ ਸੀ।
ਜਿਸ ਨੂੰ ਨਾ ਸਹਾਰਦਿਆਂ ਗੁਰਦੀਪ ਕੁਮਾਰ ਨੇ 24 ਨਵੰਬਰ ਨੂੰ ਆਪਣੇ ਛੱਪੜ ਵਾਲੇ ਖੇਤ ਬਾਹੱਦ ਧੌਲਾ ਵਿਖੇ ਕੋਈ ਜ਼ਹਿਰੀਲੀ ਚੀਜ ਨਿਗਲ ਲਈਜਿਸ ਦੀ ਜ਼ੇਰੇ ਇਲਾਜ ਸੁਨਾਮ ਦੇ ਇੱਕ ਹਸਪਤਾਲ ‘ਚ 2 ਦਸੰਬਰ ਨੂੰ ਮੌਤ ਹੋ ਗਈ। ਇਸ ਸਬੰਧੀ ਸੰਪਰਕ ਕਰਨ ‘ਤੇਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਕੁਮਾਰ ਦੀ ਪਤਨੀ ਗੁਰਜੀਤ ਰਾਣੀ ਦੇ ਬਿਆਨਾਂ ਦੇ ਅਧਾਰ ‘ਤੇ ਉਕਤ ਤਿੰਨੋਂ ਨਾਮਜਦ ਮੁਲਜ਼ਮਾਂ ਖਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ 306/506/34 ਆਈਪੀਸੀ ਦੇ ਤਹਿਤ ਮਾਮਲਾ ਦਰਜ਼ ਕਰਨ ਪਿੱਛੋਂ ਤਿੰਨੇ ਵਿਅਕੀਤਆਂ ਦੀ ਭਾਲ ਆਰੰਭ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.