ਸਾਡੇ ਨਾਲ ਸ਼ਾਮਲ

Follow us

14.2 C
Chandigarh
Friday, February 6, 2026
More
    Home ਰੂਹਾਨੀਅਤ ਅਨਮੋਲ ਬਚਨ ਪਰਮਾਤਮਾ ਤੋਂ ਇ...

    ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ: ਪੂਜਨੀਕ ਗੁਰੂ ਜੀ

    Anmol Vachan Sachkahoon

    ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ ਦਾ ਕੰਮ ਹੈ, ਪਸ਼ੂਪਣ ਹੈ ਤੁਹਾਡੇ ਕੋਲੋਂ ਭੁੱਲ ਹੋ ਗਈ ਹੈ ਗ਼ਲਤ ਸੋਚ ਦਿਮਾਗ ’ਚ ਆ ਜਾਵੇ ਤਾਂ ਸਿਮਰਨ ਕਰੋ, ਭਗਤੀ ਕਰੋ ਬਚਨਾਂ ’ਚ ਜੇਕਰ ਪਹਿਲੀ ਵਾਰ ਗਲਤੀ ਹੋਈ ਹੈ ਤਾਂ ਸਾਧ-ਸੰਗਤ ਦੇ ਸਾਹਮਣੇ ਬੇਝਿਜਕ ਮੁਆਫ਼ੀ ਲਓ ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇੱਕ ਵਾਰ ਅਣਜਾਣੇ ’ਚ ਗ਼ਲਤੀ ਹੋ ਜਾਂਦੀ ਹੈ ਤਾਂ ਉਸ ਦੀ ਮੁਆਫ਼ੀ ਜ਼ਰੂਰ ਲੈਣੀ ਚਾਹੀਦੀ ਹੈ, ਕਿਉਂਕਿ ਸ਼ਰਮ-ਸ਼ਰਮ ’ਚ ਸਾਰੀ ਜਿੰਦਗੀ ਖ਼ਰਾਬ ਅਤੇ ਸਾਰੀਆਂ ਖੁਸ਼ੀਆਂ ਬਰਬਾਦ ਪਰਮ ਪਿਤਾ ਪਰਮਾਤਮਾ ਤੋਂ ਇਨਸਾਨ ਕੋਈ ਗੱਲ ਛੁਪਾ ਨਹੀਂ ਸਕਦਾ, ਇਸ ਲਈ ਚੰਗੇ ਕਰਮ ਕਰੋ, ਬੁਰੇ ਕਰਮ ਨਾ ਕਰੋ ਨੇਕ ਕਰਮ ਕਰੋ ਤਾਂਕਿ ਮਾਲਕ ਦੀ ਦਇਆ ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣਦੇ ਜਾਓ ਉਸ ਦੀਆਂ ਸਾਰੀਆਂ ਖੁਸ਼ੀਆਂ ਹਾਸਲ ਕਰੋ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਉਹ ਸਾਰੀਆਂ ਲੱਜ਼ਤਾਂ ਮਿਲਣ, ਸਾਰੇ ਆਨੰਦ ਮਿਲਣ, ਇਹ ਸੰਭਵ ਹੈ ਜੇਕਰ ਤੁਸੀਂ ਮਾਲਕ ਦੇ ਨਾਮ ਦਾ ਜਾਪ ਕਰਦੇ ਹੋ, ਪਰਮਾਤਮਾ ਦੀ ਭਗਤੀ-ਇਬਾਦਤ ਕਰਦੇ ਹੋ ਤਾਂ ਤੁਹਾਡੇ ਜਨਮਾਂ-ਜਨਮਾਂ ਦੇ ਪਾਪ, ਮਾਲਕ ਖ਼ਤਮ ਕਰ ਸਕਦਾ ਹੈ ਇਸ ਲਈ ਭਾਵਨਾ ਨਾਲ, ਲਗਨ ਨਾਲ, ਬਿਨਾ ਦਿਖਾਵੇ ਤੋਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਸਾਰੀਆਂ ਖੁਸ਼ੀਆਂ ਦੇਣ ਵਾਲਾ ਹੈ ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹੰਕਾਰ ਨਾ ਕਰੋ, ਖੁਦੀ ਨਾ ਕਰੋ, ਉਸਦੀਆਂ ਰਹਿਮਤਾਂ ਨੂੰ, ਦਾਤਾਂ ਨੂੰ ਸਿਰ ਮੱਥੇ ਲਗਾਓ, ਪਰ ਉਸ ਦਾਤਾ ਨੂੰ ਕਦੇ ਭੁੱਲੋ ਨਾ ਜਿਸ ਦੀਆਂ ਸਾਰੀਆਂ ਦਾਤਾਂ ਹਨ ਇਸ ਲਈ ਸਤਿਸੰਗ ’ਚ ਆਉਣਾ, ਸੁਣਨਾ, ਅਮਲ ਕਰਨਾ ਅਤੀ ਜ਼ਰੂਰੀ ਹੈ ਤਦ ਇਨਸਾਨ ਨੂੰ ਉਹ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ, ਬਰਕਤਾਂ ਮਿਲਦੀਆਂ ਹਨ, ਜਾਂ ਇੰਜ ਕਹੋ ਕਿ ਉਹ ਖੁਸ਼ੀਆਂ , ਬਰਕਤਾਂ ਬਰਕਰਾਰ ਰਹਿੰਦੀਆਂ ਹਨ, ਜੇਕਰ ਇਨਸਾਨ ਸਤਿਸੰਗ ’ਚ ਆਉਂਦਾ ਹੈ ਸੁਣਦਾ ਹੈ ਤੇ ਬਚਨਾਂ ’ਤੇ ਅਮਲ ਕਮਾਉਂਦਾ ਹੈ, ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਅੰਦਰ-ਬਾਹਰ ਨਹੀਂ ਰਹਿੰਦੀ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਪਰਮ ਪਿਤਾ ਪਰਮਾਤਮਾ , ਸਤਿਗੁਰੂ, ਮੌਲ਼ਾ ਦਾ ਜ਼ਿਕਰ ਕਰਦਾ ਹੈ, ਉਸ ਦੀ ਭਗਤੀ, ਇਬਾਦਤ ’ਚ ਸਮਾਂ ਲਗਾਉਂਦਾ ਹੈ, ਉਸ ਨੂੰ ਉਹ ਅਤੀ ਮੁੱਲਵਾਨ, ਬੇਸ਼ਕੀਮਤੀ ਬਣ ਜਾਦਾ ਹੈ ਇਨਸਾਨ ਦੇ ਜਿੰਨੇ ਵੀ ਪਾਪ ਕਰਮ, ਗੁਨਾਹ ਹੁੰਦੇ ਹਨ, ਮਾਲਕ ਦੀ ਯਾਦ ’ਚ ਸਮਾਂ ਲਗਾਉਣ ਨਾਲ ਉਹ ਸਾਰੇ ਪਾਪ ਗੁਨਾਹ ਧੋਤੇ ਜਾਂਦੇ ਹਨ ਤੇ ਮਾਲਕ ਦੀ ਦਇਆ-ਮਿਹਰ ਰਹਿਮਤ ਦੇ ਇਨਸਾਨ ਕਾਬਲ ਬਣਦਾ ਚਲਿਆ ਜਾਂਦਾ ਹੈ ਇਨਸਾਨ ਗਲਤੀ ਕਰਦਾ ਹੈ, ਬੁਰੇ ਕਰਮ ਕਰਦਾ ਹੈ, ਜੇਕਰ ਪਰਮਾਤਮਾ ਦਾ ਨਾਮ ਜਪੇ, ਉਸ ਦੀ ਭਗਤੀ-ਇਬਾਦਤ ਕਰੇ ਤਾਂ ਗਲਤੀਆਂ ਮਾਲਕ ਦੀ ਦਰਗਾਹ ’ਚ ਮੁਆਫ਼ ਹੋ ਜਾਂਦੀਆਂ ਹਨ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਦਇਆ ਮਿਹਰ ਦੇ ਲਾਇਕ ਇਨਸਾਨ ਜ਼ਰੂਰ ਬਣ ਜਾਂਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।