ਮਮਤਾ ਕਰਨਗੇ ਸੀਏਏ ਦੇ ਵਿਰੋਧ ‘ਚ ਹੋ ਰਹੀ ਰੈਲੀ ਦੀ ਅਗਵਾਈ

Mamta, Rally Organized, CAA

ਮਮਤਾ ਕਰਨਗੇ ਸੀਏਏ ਦੇ ਵਿਰੋਧ ‘ਚ ਹੋ ਰਹੀ ਰੈਲੀ ਦੀ ਅਗਵਾਈ | Mamta

ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ Mamta ਬੁੱਧਵਾਰ ਨੂੰ ਦਾਰਜੀਲਿੰਗ ਪਹਾੜੀ ਖ਼ੇਤਰ ‘ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨਪੀਆਰ) ਦੇ ਵਿਰੋਧ ‘ਚ ਹੋਣ ਵਾਲੀ ਰੈਲੀ ਦੀ ਅਗਵਾਈ ਕਰਨਗੇ। ਬੈਨਰਜ਼ੀ ਇਸ ਕਾਨੂੰਨ ਦੇ ਖਿਲਾਫ਼ ਸੂਬੇ ‘ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਦਾ ਪਿਛਲੇ ਕੁਝ ਹਫ਼ਤਿਆਂ ਤੋਂ ਅਗਵਾਈ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ‘ਚ ਕਲਕੱਤਾ ‘ਚ ਕਈ ਰੈਲੀਆਂ ਹੋਈਆਂ ਹਨ। ਤ੍ਰਿਣਮੂਲ ਵਿਦਿਆਰਥੀ ਪ੍ਰੀਸ਼ਦ ਅਤੇ ਤ੍ਰਿਣਮੂਲ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ ਹੈ।

  • ਜ਼ਿਕਰਯੋਗ ਹੈ ਕਿ ਪੱਛਮੀ ਬੰਗਲਾਲ ਦੇਸ਼ ਦਾ ਇੱਕਮਾਤਰ ਸੂਬਾ ਹੈ
  • ਜਿਸ ਨੇ ਐੱਨਆਰਪੀ ਦੇ ਮੁੱਦੇ ‘ਤੇ ਦਿੱਲੀ ‘ਚ ਕੇਂਦਰ ਸਕਰਾਰ ਦੀ ਬੈਠਕ ਦਾ ਬਾਈਕਾਟ ਕੀਤਾ ਸੀ।
  • ਨਾਲ ਹੀ ਉੱਤਰਬੰਗ ਉਤਸਵ ਦਾ ਵੀ ਬਾਈਕਾਟ ਕੀਤਾ ਸੀ।
  • ਉਨ੍ਹਾਂ ਖਾਸ ਤੌਰ ‘ਤੇ ਕਿਹਾ ਹੈ ਕਿ ਬੰਗਾਲ ‘ਚ ਐੱਨਪੀਆਰ ਅਤੇ ਸੀਏਏ ਲਾਗੂ ਨਹੀਂ ਹੋਵੇਗਾ।
  • ਉਨ੍ਹਾਂ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਦੀ ਰੋਜ਼ਾਨਾ ਰੱਖਿਆ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here