ਭਾਜਪਾ ਦੇ ਹਮਲਾਵਰ ਰੁਖ ਨਾਲ ਮੁਸ਼ਕਲ ’ਚ ਮਮਤਾ

ਭਾਜਪਾ ਦੇ ਹਮਲਾਵਰ ਰੁਖ ਨਾਲ ਮੁਸ਼ਕਲ ’ਚ ਮਮਤਾ

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੱਛਮੀ ਬੰਗਾਲ ’ਚ ਹੋਏ ਦੋ ਰੋਜ਼ਾ ਦੌਰੇ ਨੇ ਤਿ੍ਰਣਮੂਲ ਕਾਂਗਰਸ ਦੀ ਮੁਖੀਆ ਅਤੇ ਮੁੱਖ ਮੰਤਰੀ ਮਮਤਾ ਬੈਨਰਜ਼ੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਕ੍ਰਾਂਤੀਕਾਰੀ ਖੁਦੀਰਾਮ ਬੋਸ ਦੀ ਯਾਦਗਾਰ ਨੂੰ ਨਮਨ ਕਰਕੇ ਜਿੱਥੇ ਸ਼ਾਹ ਨੇ ਰਾਸ਼ਟਰਵਾਦ ਦਾ ਸੰਦੇਸ਼ ਦਿੱਤਾ, ਉੱਥੇ ਕਾਲੀ ਅਤੇ ਮਹਾਮਾਇਆ ਮੰਦਿਰਾਂ ਵਿਚ ਪੂਜਾ ਕਰਕੇ ਧਰਮ ਦੀ ਘੁੱਟੀ ਪਿਲਾਉਣ ਦਾ ਕੰਮ ਕਰ ਦਿੱਤਾ ਦਿੱਲੀ ਦੀ ਹੱਦ ’ਤੇ ਕਿਸਾਨ ਖੇਤੀ ਕਾਨੂੰਨਾਂ ਸਬੰਧੀ ਅੰਦੋਲਨ ਕਰ ਰਹੇ ਹਨ,

ਇਸ ਦੇ ਜਵਾਬ ’ਚ ਸ਼ਾਹ ਨੇ ਇੱਕ ਕਿਸਾਨ ਦੇ ਘਰ ਬੰਗਾਲੀ ਭੋਜਨ ਕਰਕੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਨਦਾਤਾ ਸਰਕਾਰ ਦੀ ਪਹਿਲ ’ਚ ਹੈ ਤਿ੍ਰਣਮੂਲ ਕਾਂਗਰਸ ਦਾ ਇੱਕ ਸਾਂਸਦ, ਦਸ ਵਿਧਾਇਕ, ਨੌਂ ਕੌਂਸਲਰ, 45 ਸਹਿਕਾਰੀ ਬੈਂਕ ਅਤੇ ਵਿਭਾਗਾਂ ਦੇ ਮੁਖੀ ਅਤੇ ਦੋ ਜਿਲ੍ਹਾ ਪੰਚਾਇਤ ਮੁਖੀਆਂ ਨੇ ਅਮਿਤ ਸ਼ਾਹ ਦੀ ਮਿਦਨਾਪੁਰ ਦੀ ਮੀਟਿੰਗ ’ਚ ਭਾਜਪਾ ’ਚ ਰਲੇਵਾਂ ਕਰਕੇ ਇਹ ਪ੍ਰਗਟ ਕਰ ਦਿੱਤਾ ਕਿ ਤਿ੍ਰਣਮੂਲ ਚਾਰੇ ਪਾਸਿਓਂ ਟੁੱਟ ਰਹੀ ਹੈ ਸੁਭੇਂਦੁੂ ਅਧਿਕਾਰੀ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਕਰੀਬ 80 ਵਿਧਾਨ ਸਭਾ ਸੀਟਾਂ ਪ੍ਰਭਾਵਿਤ ਹੋਣ ਦੀ ਆਸ ਭਾਜਪਾ ਨੂੰ ਬੱਝੀ ਹੈ

ਇੱਕ ਪਾਸੇ ਤਾਂ ਪੱਛਮੀ ਬੰਗਾਲ ’ਚ ਹਿੰਸਾ ਸਿਖ਼ਰ ’ਤੇ ਹੈ, ਦੂਜੇ ਪਾਸੇ ਇੱਕ ਤੋਂ ਬਾਅਦ ਇੱਕ ਤਿ੍ਰਣਮੂਲ ਕਾਂਗਰਸ ਦੇ ਸਾਂਸਦ, ਵਿਧਾਇਕ ਅਤੇ ਹੋਰ ਵਰਕਰ ਭਾਜਪਾ ਦੇ ਪਾਲ਼ੇ ’ਚ ਸਮਾਉਂਦੇ ਜਾ ਰਹੇ ਹਨ ਕਦੇ ਖੱਬੇਪੱਖੀਆਂ ਦੇ ਘੋਰਨੇ ’ਚ ਵੜ ਕੇ ਦਹਾੜਨ ਵਾਲੀ ਮਮਤਾ ਆਪਣੇ ਹੀ ਘਰ ’ਚ ਇਕੱਲੀ ਪੈਂਦੀ ਦਿਖਾਈ ਦੇ ਰਹੀ ਹੈ ਸੂਬੇ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ’ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਇੱਕ-ਇੱਕ ਕਰਕੇ ਤਿ੍ਰਣਮੂਲ ਦੇ ਦਿੱਗਜ ਆਗੂ ਪਾਰਟੀ ਛੱਡ ਰਹੇ ਹਨ, ਉਸ ਤੋਂ ਲੱਗਦਾ ਹੈ ਮਮਤਾ ਘੋਰ ਸਿਆਸੀ ਸੰਕਟ ’ਚ ਘਿਰਦੀ ਜਾ ਰਹੀ ਹੈ ਮਮਤਾ ਨੇ ਖੱਬੇਪੱਖੀਆਂ ਦੇ ਜਬਾੜੇ ਤੋਂ ਜਦੋਂ ਸੱਤਾ ਖੋਹੀ ਸੀ, ਉਦੋਂ ਉਮੀਦ ਬਣੀ ਸੀ ਕਿ ਉਹ ਅਨੋਖੀ ਅਗਵਾਈ ਦੇ ਕੇ ਬੰਗਾਲ ’ਚ ਵਿਕਾਸ ਅਤੇ ਰੁਜ਼ਗਾਰ ਨੂੰ ਹੱਲਾਸ਼ੇਰੀ ਦੇਵੇਗੀ ਪਰ ਦਸ ਸਾਲ ਦੇ ਸ਼ਾਸਨ ’ਚ ਅਣਵਿਆਹੇ ਹੋਣ ਦੇ ਬਾਵਜੂਦ ਉਹ ਵੰਸ਼ਵਾਦ, ਮੁਸਲਿਮ ਧਰੁਵੀਕਰਨ, ਭਿ੍ਰਸ਼ਟਾਚਾਰ ਅਤੇ ਹਿੰਸਾ ਤੋਂ ਬੰਗਾਲ ਨੂੰ ਮੁਕਤੀ ਨਹੀਂ ਦਿਵਾ ਸਕੇ

ਇਹੀ ਕਾਰਨ ਰਿਹਾ ਕਿ ਅਮਿਤ ਸ਼ਾਹ ਅਤੇ ਕੈਲਾਸ਼ ਵਿਜੈਵਰਗੀ ਦੀ ਰਣਨੀਤੀ ਦੇ ਚੱਲਦਿਆਂ ਅੱਜ ਤਿ੍ਰਣਮੂਲ ਅਤੇ ਮਮਤਾ ਦਾ ਭਵਿੱਖ ਹਨ੍ਹੇਰੇ ਵੱਲ ਵਧ ਰਿਹਾ ਹੈ ਮਮਤਾ ਨੂੰ ਸਭ ਤੋਂ ਵੱਡਾ ਝਟਕਾ ਸ਼ੁਭੇਂਦੂ ਅਧਿਕਾਰੀ ਦੇ ਵੱਖ ਹੋਣ ਨਾਲ ਲੱਗਾ ਹੈ ਇਸ ਤੋਂ ਬਾਅਦ ਮਮਤਾ ਦੀ ਸਰਦਲ ਟੱਪਣ ਦਾ ਸਿਲਸਿਲਾ ਚੱਲ ਪਿਆ ਹੈ ਇਸ ਦੀ ਇੱਕ ਵਜ੍ਹਾ ਮਮਤਾ ਦਾ ਤਾਨਾਸ਼ਾਹੀ ਵਿਹਾਰ ਤਾਂ ਹੈ ਹੀ, ਰਾਜਨੀਤੀ ’ਚ ਤਕਨੀਕ ਜਰੀਏ ਜਿੱਤ ਦੇ ਖਿਡਾਰੀ ਮੰਨੇ ਜਾਣ ਵਾਲੇ ਪ੍ਰਸ਼ਾਂਤ ਕਿਸ਼ੋਰ ਦਾ ਪਾਰਟੀ ’ਚ ਵਧਦਾ ਦਖ਼ਲ ਵੀ ਹੈ ਹਾਲ ਹੀ ਦਿਨਾਂ ’ਚ ਤਿ੍ਰਣਮੂਲ ਨੂੰ ਜਿਨ੍ਹਾਂ ਸੀਨੀਅਰ ਆਗੂਆਂ ਨੇ ਛੱਡਿਆ ਹੈ,

ਉਨ੍ਹਾਂ ’ਚ ਸਭ ਤੋਂ ਤਾਕਤਵਰ ਸ਼ੁਭੇਂਦੂ ਅਧਿਕਾਰੀ ਹਨ ਸ਼ੁਭੇਂਦੂ ਦਾ ਅਸਤੀਫ਼ਾ ਮਮਤਾ ਬੈਨਰਜੀ ਲਈ ਸਭ ਤੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਸ਼ੁਭੇਂਦੂ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਵੀ ਵਿਧਾਇਕ ਅਤੇ ਸਾਂਸਦ ਰਹਿ üੱਕੇ ਹਨ ਸ਼ੁਭੇਂਦੂ ਦੇ ਇੱਕ ਭਰਾ ਸਾਂਸਦ ਅਤੇ ਦੂਜੇ ਨਗਰਪਾਲਿਕਾ ਪ੍ਰਧਾਨ ਹਨ ਇਸ ਤਰ੍ਹਾਂ ਇਨ੍ਹਾਂ ਦੇ ਪਰਿਵਾਰ ਦਾ ਛੇ ਜਿਲਿ੍ਹਆਂ ਦੀਆਂ 80 ਤੋਂ ਜਿਆਦਾ ਸੀਟਾਂ ’ਤੇ ਪ੍ਰਭਾਵ ਹੈ ਉਨ੍ਹਾਂ ਦੇ ਹਮਾਇਤੀ ਜਿਤੇਂਦਰ ਤਿਵਾੜੀ ਨੇ ਵੀ ਆਸਨਸੋਲ ’ਚ ਨਗਰ ਨਿਗਮ ਦੇ ਪ੍ਰਸ਼ਾਸਕ ਸਮੇਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ ਤਿਵਾਰੀ ਪਾਂਡੇਬੇਸ਼ਵਰ ਵਿਧਾਨ ਸਭਾ ਹਲਕੇ ’ਚ ਵਿਧਾਇਕ ਸਨ

ਤੀਜੇ ਸਥਾਨ ’ਤੇ ਸ਼ੀਲਭਦਰ ਦੱਤ ਆਉਂਦੇ ਹਨ, ਜੋ 24 ਪਰਗਨਾ ਜਿਲ੍ਹੇ ਦੇ ਬੈਰਕਪੁਰ ਤੋਂ ਵਿਧਾਇਕ ਹਨ ਉਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਦੇ ਕੰਮ ਕਰਨ ਤੇ ਤਰੀਕੇ ਨੂੰ ਲੈ ਕੇ ਨਰਾਜ਼ਗੀ ਪ੍ਰਗਟ ਕੀਤੀ þ ਕਬੀਰੁੁਲ ਇਸਲਾਮ ਨੇ ਪਾਰਟੀ ਦੇ ਘੱਟ-ਗਿਣਤੀ ਸੈੱਲ ਦੇ ਜਨਰਲ ਸਕੱਤਰ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਇਸ ਤੋਂ ਪਹਿਲਾਂ ਪਾਰਟੀ ਛੱਡਣ ਵਾਲੇ ਸੀਨੀਅਰ ਆਗੂ ਮੁਕੁਲ ਰਾਏ ਹਨ ਮੁਕੁਲ ਰਾਏ ਨੂੰ ਹਾਲ ਹੀ ’ਚ ਭਾਜਪਾ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ

ਸ਼ੋਭਨ ਚੈਟਰਜੀ ਨੇ ਵੀ ਭਾਜਪਾ ਦਾ ਪੱਲਾ ਫ਼Îੜਿਆ ਹੈ ਭਾਵ ਵਿਚਾਰਧਾਰਾ ਚਾਹੇ ਖੱਬੇਪੱਖੀ ਰਹੀ ਹੋਵੇ ਜਾਂ ਗਾਂਧੀਵਾਦੀ ਹੁਣ ਸਭ ਭਾਜਪਾ ਦੀ ਰਾਸ਼ਟਰਵਾਦੀ ਵਿਚਾਰਿਕਤਾ ਨੂੰ ਮੰਨਣ ਵਾਲੇ ਬਣਨ ’ਚ ਹੀ ਆਪਣਾ ਉੱਜਵਲ ਭਵਿੱਖ ਦੇਖ ਰਹੇ ਹਨ ਮਜ਼ਦੂਰ ਅਤੇ ਕਿਸਾਨ ਦੀ ਪੈਰਵੀ ਕਰਨ ਵਾਲੇ ਖੱਬੇ ਮੋਰਚੇ ਨੇ ਜਦੋਂ ਸਿੰਗੂਰ ਅਤੇ ਨੰਦੀਗ੍ਰਾਮ ਦੇ ਕਿਸਾਨਾਂ ਦੀਆਂ ਖੇਤੀਯੋਗ ਜ਼ਮੀਨਾਂ ਟਾਟਾ ਨੂੰ ਦਿੱਤੀਆਂ ਤਾਂ ਇਸ ਜ਼ਮੀਨ ’ਤੇ ਆਪਣੇ ਹੱਕ ਲਈ ਉੱਠ ਖੜ੍ਹੇ ਹੋਏ

ਕਿਸਾਨਾਂ ਨਾਲ ਮਮਤਾ ਆਣ ਖੜ੍ਹੇ ਹੋਏ ਮਮਤਾ ਕਾਂਗਰਸ ਦੇ ਸਕੂਲ ਵਿਚ ਹੀ ਪੜ੍ਹੇ ਹਨ ਜਦੋਂ ਕਾਂਗਰਸ ਉਨ੍ਹਾਂ ਦੇ ਸਖਤ ਤੇਵਰ ਝੱਲਣ ਅਤੇ ਸੰਘਰਸ਼ ’ਚ ਸਾਥ ਦੇਣ ਤੋਂ ਬਚਦੀ ਦਿਸੀ ਤਾਂ ਉਨ੍ਹਾਂ ਨੇ ਕਾਂਗਰਸ ਤੋਂ ਪੱਲਾ ਝਾੜਿਆ ਅਤੇ ਤਿ੍ਰਣਮੂਲ ਕਾਂਗਰਸ ਨੂੰ ਹੋਂਦ ’ਚ ਲਿਆ ਕੇ ਖੱਬੀਆਂ ਪਾਰਟੀਆਂ ਨਾਲ ਭਿੜ ਗਏ ਇਸ ਦੌਰਾਨ ਉਨ੍ਹਾਂ ’ਤੇ ਕਈ ਜਾਨਲੇਵਾ ਹਮਲੇ ਹੋਏ, ਪਰ ਉਨ੍ਹਾਂ ਨੇ ਆਪਣੇ ਕਦਮ ਪਿੱਛੇ ਨਹੀਂ ਖਿੱਚੇ ਜਦੋਂ ਕਿ 2001 ਤੋਂ ਲੈ ਕੇ 2010 ਤੱਕ 256 ਲੋਕ ਸਿਆਸੀ ਹਿੰਸਾ ਵਿਚ ਮਾਰੇ ਗਏ ਇਹ ਕਾਲ ਮਮਤਾ ਦੇ ਰਚਨਾਤਮਕ ਸੰਘਰਸ਼ ਦੀ ਸਿਖਰ ਸੀ, ਜਿਸ ਦੇ ਮੁੱਖ ਰਚਨਾਕਾਰ ਸ਼ੁਭੇਂਦੂ ਅਧਿਕਾਰੀ ਸਨ, ਜੋ ਹੁਣ ਭਾਜਪਾ ਦੇ ਪਾਲ਼ੇ ’ਚ ਹਨ ਇਸ ਤੋਂ ਬਾਅਦ 2011 ’ਚ ਬੰਗਾਲ ’ਚ ਵਿਧਾਨ ਸਭਾ ਚੋਣਾਂ ਹੋਈਆਂ ਮਮਤਾ ਨੇ ਮਾਂ, ਮਿੱਟੀ ਅਤੇ ਮਨੁੱਖ ਦਾ ਨਾਅਰਾ ਲਾ ਕੇ ਖੱਬੇ ਮੋਰਚੇ ਦਾ ਲਾਲ ਝੰਡਾ ਲਾਹ ਕੇ ਤਿ੍ਰਣਮੂਲ ਦੀ ਜਿੱਤ ਦਾ ਝੰਡਾ ਲਹਿਰਾ ਦਿੱਤਾ

ਪਰ ਹੁਣ ਬੰਗਾਲ ਦੀ ਮਿੱਟੀ ’ਤੇ ਅਚਾਨਕ ਪੈਦਾ ਹੋਈ ਭਾਜਪਾ ਨੇ ਮਮਤਾ ਦੇ ਵਜ਼ੂਦ ਨੂੰ ਸੰਕਟ ’ਚ ਪਾ ਦਿੱਤਾ ਹੈ ਬੰਗਾਲ ’ਚ ਕਰੀਬ 27 ਫੀਸਦੀ ਮੁਸਲਿਮ ਵੋਟਰ ਹਨ ਇਨ੍ਹਾਂ ’ਚ 90 ਫੀਸਦੀ ਤਿ੍ਰਣਮੂਲ ਦੇ ਖਾਤੇ ’ਚ ਜਾਂਦੇ ਹਨ ਇਸ ਨੂੰ ਤਿ੍ਰਣਮੂਲ ਦਾ ਪੁਖਤਾ ਵੋਟ ਬਂੈਕ ਮੰਨਦੇ ਹੋਏ ਮਮਤਾ ਨੇ ਆਪਣੀ ਤਾਕਤ ਮੋਦੀ ਅਤੇ ਭਾਜਪਾ ਵਿਰੋਧੀ ਛਵੀ ਸਥਾਪਿਤ ਕਰਨ ’ਚ ਖਰਚ ਦਿੱਤੀ ਹੈ ਇਸ ’ਚ ਮੁਸਲਮਾਨਾਂ ਨੂੰ ਭਾਜਪਾ ਦਾ ਡਰ ਦਿਖਾਉਣ ਦਾ ਸੰਦੇਸ਼ ਵੀ ਲੁਕਿਆ ਸੀ ਪਰੰਤੂ ਇਸ ਕਿਰਿਆ ਦੀ ਉਲਟ ਪ੍ਰਤੀਕਿਰਿਆ ਹਿੰਦੂਆਂ ’ਚ ਧਰੁਵੀਕਰਨ ਦੇ ਰੂਪ ’ਚ ਦਿਖਾਈ ਦੇਣ ਲੱਗੀ ਬੰਗਲਾਦੇਸ਼ੀ ਮੁਸਲਿਮ ਘੁਸਪੈਠੀਏ ਐਨਆਰਸੀ ਦੇ ਲਾਗੂ ਹੋਣ ਤੋਂ ਬਾਅਦ ਭਾਜਪਾ ਨੂੰ ਵਜੂਦ ਲਈ ਖਤਰਾ ਮੰਨ ਕੇ ਚੱਲ ਰਹੇ ਹਨ,

ਨਤੀਜੇ ਵਜੋਂ ਬੰਗਾਲ ਦੀਆਂ ਚੋਣਾਂ ’ਚ ਹਿੰਸਾ ਦਾ ਉਬਾਲ ਆਇਆ ਹੋਇਆ ਹੈ ਇਸ ਕਾਰਨ ਬੰਗਾਲ ’ਚ ਜੋ ਹਿੰਦੀ ਭਾਸ਼ੀ ਸਮਾਜ þ ਉਹ ਵੀ ਭਾਜਪਾ ਵੱਲ ਝੁਕਿਆ ਦਿਖਾਈ ਦੇ ਰਿਹਾ ਹੈ ਹੈਰਾਨੀ ਇਸ ਗੱਲ ’ਤੇ ਵੀ ਹੈ ਕਿ ਜਿਸ ਮਮਤਾ ਨੇ ਬਦਲਾਅ ਦਾ ਨਾਅਰਾ ਦੇ ਕੇ ਖੱਬੇਪੱਖੀਆਂ ਦੇ ਕੁਸ਼ਾਸਨ ਅਤੇ ਹਿੰਸਾ ਨੂੰ üਣੌਤੀ ਦਿੱਤੀ ਸੀ ਉਹੀੇ ਮਮਤਾ ਇਸੇ ਢੰਗ ਦੀ ਭਾਜਪਾ ਦੀ ਲੋਕਤੰਤਰਿਕ ਪ੍ਰਕਿਰਿਆ ਤੋਂ ਬੁਖਲਾ ਗਏ ਹਨ ਉਨ੍ਹਾਂ ਦੇ ਬੁਖਲਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ 2011-16 ’ਚ ਉਨ੍ਹਾਂ ਦੇ ਸੱਤਾ ਬਦਲਾਅ ਦੇ ਨਾਅਰੇ ਦੇ ਨਾਲ ਜੋ ਖੱਬੇਪੱਖੀ ਅਤੇ ਕਾਂਗਰਸੀ ਵਰਕਰ ਆ ਖੜੇ੍ਹ ਹੋਏ ਸਨ, ਉਹ ਭਵਿੱਖ ਦੀ ਸਿਆਸੀ ਦਿਸ਼ਾ ਜਾਣ ਕੇ ਭਾਜਪਾ ਦਾ ਰੁਖ ਕਰ ਰਹੇ ਹਨ

2011 ਦੀਆਂ ਵਿਧਾਨ ਸਭਾ ਚੋਣਾਂ ’ਚ ਜਦੋਂ ਬੰਗਾਲ ’ਚ ਹਿੰਸਾ ਨੰਗਾ ਨਾਚ ਨੱਚ ਰਹੀ ਸੀ, ਉਦੋਂ ਮਮਤਾ ਨੇ ਆਪਣੇ ਵਰਕਰਾਂ ਨੂੰ ਵਿਵੇਕ ਨਾ ਗੁਆਉਣ ਦੀ ਸਲਾਲ ਦਿੰਦਿਆਂ ਨਾਅਰਾ ਦਿੱਤਾ ਸੀ ਬਦਲਾ ਨਹੀਂ ਬਦਲਾਅ ਚਾਹੀਦਾ ਹੈ ਪਰ ਬਦਲਾਅ ਦੇ ਅਜਿਹੇ ਹੀ ਕਥਨ ਹੁਣ ਮਮਤਾ ਨੂੰ ਅਸਮਾਜਿਕ ਅਤੇ ਅਰਾਜਕ ਲੱਗ ਰਹੇ ਹਨ
ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.