ਮਮਤਾ ਬੈਨਰਜੀ ਦੀ ਖਿਸਕਦੀ ਸੱਤਾ?
ਕ੍ਰਾਂਤੀ ਕਾਲ ਅਤੇ ਸ਼ਾਂਤੀ ਕਾਲ ਦੀ ਰਾਜਨੀਤੀ ‘ਚ ਫ਼ਰਕ ਹੁੰਦਾ ਹੈ ਕ੍ਰਾਂਤੀ ਕਾਲ ਦੀ ਰਾਜਨੀਤੀ ਦੀਆਂ ਹੱਦਾਂ ਅਰਾਜਕ ਵੀ ਹੁੰਦੀਆਂ ਹਨ, ਉਫ਼ਾਨ ਵਾਲੀਆਂ ਵੀ ਹੁੰਦੀਆਂ ਹਨ, ਹਿੰਸਕ ਵੀ ਹੁੰਦੀਆਂ ਹਨ, ਸਾਰੀਆਂ ਮਾਨਤਾਵਾਂ ਅਤੇ ਪਰੰਪਰਾਵਾਂ ਨੂੰ ਤੋੜਨ ਵਾਲੀਆਂ ਹੁੰਦੀਆਂ ਹਨ ਜਦੋਂਕਿ ਸ਼ਾਂਤੀ ਕਾਲ ਦੀ ਰਾਜਨੀਤੀ ਨਾ ਤਾਂ ਅਰਾਜਕ ਹੁੰਦੀ ਹੈ ਅਤੇ ਨਾ ਹੀ ਮਾਨਤਾਵਾਂ ਅਤੇ ਪਰੰਪਰਾਵਾਂ ਨੂੰ ਲੰਘਣ ਜਾਂ ਫ਼ਿਰ ਤਬਾਹ ਕਰਨ ਦੀ ਉਮੀਦ ਹੁੰਦੀ ਹੈ, ਸ਼ਾਂਤੀ ਕਾਲ ਦੀ ਰਾਜਨੀਤੀ ਨੂੰ ਕਾਨੂੰਨ ਅਤੇ ਸੰਵਿਧਾਨ ਦੇ ਦਾਇਰੇ ‘ਚ ਕੱਸਣ ਦੀ ਜ਼ਰੂਰਤ ਹੁੰਦੀ ਹੈ, ਲੋਕਾਂ ਦੀਆਂ ਉਮੀਦਾਂ ਦੀ ਕਸੌਟੀ ‘ਤੇ ਖਰੇ Àੁੱਤਰਨ ਦੀ ਉਮੀਦ ਹੁੰਦੀ ਹੈ ਭਾਰਤੀ ਰਾਜਨੀਤੀ ‘ਚ ਇਹ ਹੱਦਾਂ ਵਾਰ-ਵਾਰ ਦੇਖੀਆਂ ਜਾਂਦੀਆਂ ਹਨ ਮਮਤਾ ਬੈਨਰਜੀ ਦੀ ਰਾਜਨੀਤੀ ਦੀਆਂ ਵੀ ਦੋ ਹੱਦਾਂ ਰਹੀਆਂ ਹਨ,
ਇੱਕ ਕ੍ਰਾਂਤੀ ਕਾਲ ਦੀਆਂ ਹੱਦਾਂ ਅਤੇ ਦੂਜੀਆਂ ਸ਼ਾਂਤੀ ਕਾਲ ਦੀਆਂ ਹੱਦਾਂ ਸ਼ਾਂਤੀ ਕਾਲ ਦਾ ਅਰਥ ਜਦੋਂ ਉਹ ਸੱਤਾ ‘ਚ ਬਿਰਾਜਮਾਨ ਹੋਏ ਉਦੋਂ ਦੀ ਰਾਜਨੀਤੀ ਦੀਆਂ ਉਨ੍ਹਾਂ ਦੀਆਂ ਕ੍ਰਿਰਿਆਵਾਂ ਮਮਤਾ ਬੈਨਰਜ਼ੀ ਦੀ ਰਾਜਨੀਤੀ ਦਾ ਪਹਿਲਾ ਭਾਗ ਭਾਵ ਕ੍ਰਾਂਤੀ ਕਾਲ ਬੇਹੱਦ ਹੀ ਉਫ਼ਾਨ ਵਾਲਾ , ਤੂਫ਼ਾਨ ਵਾਲਾ, ਲੋਕ-ਰੋਹ ਵਾਲਾ, ਸਾਰੀਆਂ ਮਾਨਤਾਵਾਂ ਅਤੇ ਪਰੰਪਰਾਵਾਂ ਨੂੰ ਤੋੜਨ ਵਾਲਾ ਰਿਹਾ ਹੈ, ਆਪਣੇ ਰਾਜਨੀਤਿਕ ਤੂਫ਼ਾਨ ਨਾਲ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੀ ਉਸ ਸਿਆਸੀ ਸੱਤਾ ਨੂੰ ਨਾ ਸਿਰਫ਼ ਚੁਣੌਤੀ ਦਿੱਤੀ ਸੀ ਸਗੋਂ ਉਹ ਸਿਆਸੀ ਸੱਤਾ ਪੁੱਟ ਵੀ ਸੁੱਟੀ ਸੀ ਜੋ ਸਿਆਸੀ ਸੱਤਾ 30 ਸਾਲਾਂ ਤੱਕ ਅਜੇਤੂ ਸੀ ਅਤੇ ਜਿਸ ਸੱਤਾ ਨੂੰ ਇੰਦਰਾ ਗਾਂਧੀ-ਰਾਜੀਵ ਗਾਂਧੀ ਵੀ ਤਬਾਹ ਕਰਨ ਦੀ ਉਪਲੱਬਧੀ ਦਿਖਾਉਣ ‘ਚ ਨਾਕਾਮ ਸਾਬਤ ਹੋ ਗਏ ਸਨ
ਖੱਬੇਪੱਖੀ ਸਰਕਾਰ ਬੇਹੱਦ ਹੀ ਤਾਨਾਸ਼ਾਹੀ ਅਤੇ ਗੁੱਡਾਗਰਦੀ ਦੀ ਪ੍ਰਤੀਕ ਸੀ, ਜਿਨ੍ਹਾਂ ਦੀ ਸੱਤਾ ‘ਚ ਰਾਜਨੀਤਿਕ ਬਦਲਾਅਕਾਰਾਂ ਨੂੰ ਜ਼ੋਰ ਨਾਲ ਅਤੇ ਸਾਜਿਸ਼ ਨਾਲ ਨਿਪਟਾ ਦਿੱਤਾ ਜਾਂਦਾ ਸੀ, ਵੱਡੇ ਅੰਦੋਲਨ ਖੜ੍ਹੇ ਕਰਨ ਦਾ ਸੁਫ਼ਨਾ ਪੂਰਾ ਨਹੀਂ ਹੁੰਦਾ ਸੀ ਪਰ ਖੱਬੇਪੱਖੀਆਂ ਦਾ ਅਚਾਨਕ ਪੂੰਜੀ ਪ੍ਰੇਮ ਆਤਮਘਾਤੀ ਹੋਇਆ, ਟਾਟਾ ਅਤੇ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦੇਣਾ ਉਨ੍ਹਾਂ ਦੀ ਹੋਂਦ ਲਈ ਕਾਲ ਬਣ ਗਿਆ ਸਿੰਦੂਰ ਅਤੇ ਨੰਦੀਗ੍ਰਾਮ ਅੰਦੋਲਨ ਦੀ ਕੁੱਖ ‘ਚੋਂ ਮਮਤਾ ਬੈਨਰਜੀ ਦੀ ਸੱਤਾ ਦਾ ਜਨਮ ਹੋਇਆ ਜੋ ਪੱਛਮੀ ਬੰਗਾਲ ਦੀ ਇਤਿਹਾਸਕ ਘਟਨਾ ਬਣ ਗਈ ਕਹਿਣ ਦਾ ਅਰਥ ਇਹ ਹੈ ਕਿ ਕ੍ਰਾਂਤੀਕਾਲ ਦੀ ਰਾਜਨੀਤੀ ‘ਚ ਮਮਤਾ ਬੈਨਰਜੀ ਸੌ ਫੀਸਦੀ ਸਫਲ ਸਿਆਸਤਦਾਨ ਸਾਬਤ ਹੋਏ ਸਨ
ਪਰ ਕੀ ਸ਼ਾਂਤੀ ਕਾਲ ਦੀ ਰਾਜਨੀਤੀ ਭਾਵ ਸੱਤਾ ਦੀ ਰਾਜਨੀਤੀ ‘ਚ ਵੀ ਮਮਤਾ ਬੈਨਰਜੀ ਸਫ਼ਲ ਹੋਏ ਹਨ?
ਕੀ ਮਮਤਾ ਬੈਨਰਜੀ ਕ੍ਰਾਂਤੀ ਕਾਲ ਵਾਂਗ ਹੀ ਸ਼ਾਂਤੀ ਕਾਲ ‘ਚ ਵੀ ਆਪਣੀ ਸਰਕਾਰ ਨੂੰ ਲੋਕ-ਮੁਖੀ ਬਣਾਉਣ ‘ਚ ਸਫ਼ਲ ਹੋਏ ਹਨ ਕੀ ਮਮਤਾ ਬੈਨਰਜੀ ਆਪਣੀ ਸਰਕਾਰ ‘ਚ ਦੂਰਦਰਸ਼ਿਤਾ ਕਾਇਮ ਕਰਨ ‘ਚ ਸਫ਼ਲ ਹੋਏ? ਕੀ ਮਮਤਾ ਬੈਨਰਜੀ ਆਪਣੀ ਸਰਕਾਰ ‘ਚ ਪੱਛਮੀ ਬੰਗਾਲ ‘ਚ ਵਿਕਾਸ ਦੀਆਂ ਯੋਜਨਾਵਾਂ ਲਾਗੂ ਕਰਨ ‘ਚ ਮਾਹਿਰ ਸਾਬਤ ਹੋਏ ਹਨ? ਕੀ ਮਮਤਾ ਬੈਨਰਜੀ ਆਪਣੀ ਸਰਕਾਰ ‘ਚ ਪੱਛਮੀ ਬੰਗਾਲ ‘ਚ ਹੱਤਿਆਵਾਂ ਦੀ ਰਾਜਨੀਤੀ ‘ਤੇ ਰੋਕ ਲਾਉਣ ‘ਚ ਸਫ਼ਲ ਹੋਏ ਹਨ?
Mamata Banerjee | ਕੀ ਮਮਤਾ ਬੈਨਰਜੀ ਆਪਣੀ ਸਰਕਾਰ ‘ਚ ਕੇਂਦਰ ਦੀ ਸਰਕਾਰ ਨਾਲ ਦੁਸ਼ਮਣੀ ਪਾਲਣ ਦੇ ਦੋਸ਼ੀ ਹਨ? ਕੀ ਮਮਤਾ ਬੈਨਰਜੀ ਆਪਣੀ ਸਰਕਾਰ ‘ਚ ਪੱਛਮੀ ਬੰਗਾਲ ‘ਚ ਉਦਯੋਗਿਕ ਕ੍ਰਾਂਤੀ ਨੂੰ ਸਫ਼ਲ ਬਣਾਉਣ ‘ਚ ਕਾਮਯਾਬ ਹੋਏ ਹਨ? ਕੀ ਮਮਤਾ ਬੈਨਰਜੀ ਨੇ ਆਪਣੀ ਸਰਕਾਰ ‘ਚ ਪੱਛਮੀ ਬੰਗਾਲ ‘ਚ ਆਮ ਜਨਤਾ ਦਾ ਪਲਾਇਨ ਰੋਕਣ ਅਤੇ ਦੇਸ਼ੀ ਰੁਜ਼ਗਾਰ ਪੈਦਾ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ? ਕੀ ਮਮਤਾ ਬੈਨਰਜੀ ਨੇ ਬੰਗਲਾਦੇਸ਼ੀ ਅਤੇ ਰੋਹਿੰਗਿਆ ਘੁਸਪੈਠੀਆਂ ਨੂੰ ਰੋਕਣ ਅਤੇ ਆਬਾਦੀ ਹਮਲੇ ਖਿਲਾਫ਼ ਬਹਾਦਰੀ ਦਿਖਾਉਣ ਲਈ ਰਾਜਧਰਮ ਦਾ ਪਾਲਣ ਕੀਤਾ? ਇਹ ਸਾਰੇ ਸਵਾਲ ਅਤੀ ਮਹੱਤਵਪੂਰਨ ਹਨ ਅਤੇ ਇਨ੍ਹਾਂ ਸਵਾਲਾਂ ਦੀ ਪੜਤਾਲ ਕਰਕੇ ਮਮਤਾ ਬੈਨਰਜੀ ਦੀ ਸੱਤਾ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ
ਵੱਡੀਆਂ ਸ਼ਖਸੀਅਤਾਂ, ਵੱਡੇ ਯੋਜਨਾਕਾਰ, ਵੱਡੇ ਸਿਆਸਤਦਾਨ ਕਦੇ ਵੀ ਲਕੀਰ ਦੇ ਫਕੀਰ ਨਹੀਂ ਹੁੰਦੇ, ਇਤਿਹਾਸ ਉਹੀ ਰਚਦੇ ਹਨ, ਪ੍ਰੇਰਨਾ ਉਹੀ ਬਣਦੇ ਹਨ, ਆਈਕਨ ਓਹੀ ਬਣੇ ਹਨ ਜੋ ਕਦੇ ਵੀ ਲਕੀਰ ਦੇ ਫ਼ਰੀਕ ਨਹੀਂ ਬਣਦੇ ਹਨ, ਜੋ ਕਿਸੇ ਦੀ ਫੋਟੋ ਕਾਪੀ ਬਣਨ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਨਵੀਂ ਲਕੀਰ ਖਿੱਚ ਦਿੰਦੇ ਹਨ, ਨਵਾਂ ਕਰਨ ਦੀ ਉਪਲੱਬਧੀ ਯਕੀਨੀ ਕਰਦੇ ਹਨ ਇਸ ਕਸੌਟੀ ‘ਤੇ ਮਮਤਾ ਬੈਨਰਜੀ ਦਾ ਜਦੋਂ ਮੁਲਾਂਕਣ ਹੁੰਦਾ ਹੈ ਉਦੋਂ ਬਹੁਤ ਹੀ ਨਿਰਾਸ਼ਾ ਹੁੰਦੀ ਹੈ, ਕਿ ਇੱਕ ਕ੍ਰਾਂਤੀ ਕਾਲ ਦਾ ਸਫ਼ਲ ਅਤੇ ਪ੍ਰੇਰਨਾਦਾਈ ਸਿਆਸਤਦਾਨ ਕਿਵੇਂ ਅਤੇ ਕਿਉਂ ਲਕੀਰ ਦਾ ਫ਼ਕੀਰ ਬਣ ਗਿਆ, ਨਾਕਾਮ ਸਾਬਤ ਹੋ ਗਿਆ, ਪਿਛਲੀ ਖੱਬੇਪੱਖੀ ਸੱਤਾ ਦੀ ਫੋਟੋ ਕਾਪੀ ਬਣ ਗਏ ਯਕੀਨੀ ਤੌਰ ‘ਤੇ ਮਮਤਾ ਬੈਨਰਜੀ ਆਪਣੀਆਂ ਮੁਕਾਬਲੇਬਾਜ ਖੱਬੇਪੱਖੀ ਪਾਰਟੀਆਂ ਦੀ ਰਾਜਨੀਤਿਕ ਸ਼ੈਲੀ, ਖੱਬੇਪੱਖੀ ਪਾਰਟੀਆਂ ਦੀ ਤਾਨਾਸ਼ਾਹੀ ਪ੍ਰੇਮ ਦੇ ਸਮੁੰਦਰ ‘ਚ ਡੁੱਬ ਗਏ
ਖੱਬੇਪੱਖੀਆਂ ਦੇ ਪੈਂਤਰੇ ਮਮਤਾ ਬੈਨਰਜੀ ਨੇ ਕਿਉਂ ਅਪਣਾਏ? ਖੱਬੇਪੱਖੀ ਤਾਂ ਜਨਮ-ਜਾਤ ਹਿੰਸਕ, ਕਾਤਿਲ, ਅਣਮਨੁੱਖੀ, ਤਾਨਾਸ਼ਾਹੀ ਅਤੇ ਲੋਕਤੰਤਰ ਖੋਰ ਹੁੰਦੇ ਹਨ, ਇਹ ਸਭ ਉਨ੍ਹਾਂ ਦੀ ਪਾਰਟੀ ਦਾ ਪੱਕਾ ਸਿਧਾਂਤ ਹੈ ਜਿਸ ਦਾ ਸਪੱਸ਼ਟ ਉਦਾਹਰਨ ਚੀਨ ਤੋਂ ਲੈ ਕੇ ਸੋਵੀਅਤ ਸੰਘ ਤੋਂ ਇਲਾਵਾ ਵੀ ਜਿੱਥੇ-ਜਿੱਥੇ ਕਮਿਊਨਿਸਟਾਂ ਦੀ ਸਰਕਾਰ ਰਹੀ ਹੈ ਉੱਥੇ-ਉੱਥੇ ਦੇਖਣ ਨੂੰ ਮਿਲਦਾ ਹੈ ਜਦੋਂ ਮਮਤਾ ਬੈਨਰਜੀ ਅੰਦੋਲਨਕਾਰੀ ਸਨ ਉਦੋਂ ਪੱਛਮੀ ਬੰਗਾਲ ‘ਚ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਦੇ ਵੱਡੀ ਗਿਣਤੀ ‘ਚ ਕਤਲ ਹੁੰਦੇ ਸਨ, ਮਮਤਾ ਬੈਨਰਜੀ ਖੁਦ ਕਈ ਵਾਰ ਕਮਿਊਨਿਸਟਾਂ ਦੇ ਹਮਲੇ ‘ਚ ਜਖ਼ਮੀ ਹੋ ਚੁੱਕੇ ਸਨ, ਜਖ਼ਮੀ ਹਾਲਤ ‘ਚ ਚੇਅਰ ‘ਤੇ ਬੈਠ ਕੇ ਮਮਤਾ ਬੈਨਰਜੀ ਨੇ ਰਾਜਪਾਲ ਅਤੇ ਸੰਸਦ ਤੱਕ ਪ੍ਰਦਰਸ਼ਨ ਕੀਤਾ ਸੀ ਉਸ ਸਮੇਂ ਕਮਿਊਨਿਸਟਾਂ ਦੀ ਇਸ ਹਿੰਸਾ ਨਾਲ ਦੇਸ਼ ਭਰ ‘ਚ ਚਿੰਤਾ ਫੈਲੀ ਸੀ
ਹੁਣ ਇਹ ਹੱਥਕੰਡਾ ਮਮਤਾ ਬੈਨਰਜੀ ਨੇ ਅਪਣਾ ਲਿਆ ਹੈ ਮਮਤਾ ਬੈਨਰਜੀ ਦੇ ਸ਼ਾਸਨਕਾਲ ‘ਚ ਪੱਛਮੀ ਬੰਗਾਲ ‘ਚ ਹਜ਼ਾਰਾਂ ਅਜਿਹੇ ਕਤਲ ਹੋਏ ਹਨ ਜੋ ਰਾਜਨੀਤਿਕ ਬਦਲੇਖੋਰੀ ਦਾ ਨਤੀਜਾ ਹਨ ਤ੍ਰਿਣਮੂਲ ਕਾਂਗਰਸ ‘ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਉਨ੍ਹਾਂ ਦੀ ਗੁੰਡਾਗਰਦੀ ਦੀ ਰਾਜਨੀਤੀ ਨੇ ਤਾਂ ਕਮਿਊਨਿਸਟਾਂ ਦੀ ਸੱਤਾ ਸਮੇਂ ਦੀ ਗੁੰਡਾਗਰਦੀ ਦੀ ਰਾਜਨੀਤੀ ਨੂੰ ਮਾਤ ਦੇ ਦਿੱਤੀ ਹੈ ਇਹ ਸਿਰਫ਼ ਦੋਸ਼ ਨਹੀਂ ਹੈ ਸਗੋਂ ਇਸ ‘ਚ ਸੱਚਾਈ ਹੈ ਪੱਛਮੀ ਬੰਗਾਲ ‘ਚ ਹਿੰਸਾ ਦੀ ਰਾਜਨੀਤੀ ਸੱਚ ਹੈ
ਹਿੰਸਾ ਦੀ ਰਾਜਨੀਤੀ ਦੀ ਹੋਂਦ ਸ਼ਹਿਰ ਤੋਂ ਲੈ ਕੇ ਪਿੰਡ-ਪਿੰਡ ਤੱਕ ਹੈ ਖੱਬੇਪੱਖੀ ਪਾਰਟੀਆਂ ਵੀ ਕਹਿੰਦੀਆਂ ਹਨ ਕਿ ਮਮਤਾ ਬੈਨਰਜੀ ਦੇ ਰਾਜ ‘ਚ ਉਨ੍ਹਾਂ ਦੇ ਸੈਂਕੜੇ ਵਰਕਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਅਤੇ ਪ੍ਰਸ਼ਾਸਨ ਰਾਜਨੀਤਿਕ ਕਤਲਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦਾ ਹੈ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨਿਸ਼ਾਨੇ ‘ਤੇ ਜ਼ਿਆਦਾ ਹਨ ਭਾਜਪਾ ਵਿਰੋਧ ‘ਚ ਮਮਤਾ ਬੈਨਰਜੀ ਦੀ ਕਮਿਊਨਿਸਟ ਪਾਰਟੀਆਂ ਪਿਛਲੱਗੂ ਬਣ ਜਾਣਗੀਆਂ ਹਾਲੇ ਅਜਿਹਾ ਲੱਗ ਨਹੀਂ ਰਿਹਾ ਹੈ ਕਾਂਗਰਸ ਵੀ ਮਮਤਾ ਬੈਨਰਜੀ ਨਾਲ ਆਵੇਗੀ, ਅਜਿਹਾ ਵੀ ਕੋਈ ਸੰਕੇਤ ਨਹੀਂ ਹੈ ਖਾਸ ਕਰਕੇ ਪੱਛਮੀ ਬੰਗਾਲ ‘ਚ ਕਮਿਊਨਿਸਟ ਪਾਰਟੀਆਂ ਦਾ ਅੱਜ ਵੀ ਕੈਡਰ ਆਧਾਰ ਹੈ
ਇਹ ਸਹੀ ਹੈ ਕਿ ਕਾਂਗਰਸ, ਕਮਿਊਨਿਸਟ ਪਾਰਟੀਆਂ ਅਤੇ ਟੀਐਮਸੀ ਦਾ ਇੱਕ ਹੀ ਏਜੰਡਾ ਹੈ, ਉਹ ਏਜੰਡਾ ਭਾਜਪਾ ਵਿਰੋਧ ਦਾ ਹੈ ਓਵੈਸੀ ਵੀ ਇੱਕ ਖਤਰਾ ਹੈ ਬਿਹਾਰ ਵਾਂਗ ਜੇਕਰ ਪੱਛਮੀ ਬੰਗਾਲ ‘ਚ ਵੀ ਓਵੈਸੀ ਸਫ਼ਲ ਹੋ ਗਿਆ ਤਾਂ ਫ਼ਿਰ ਮਮਤਾ ਬੈਨਰਜੀ ਦੀ ਰਾਜਨੀਤਿਕ ਬੇੜੀ ਕਿਵੇਂ ਨਹੀਂ ਡੁੱਬੇਗੀ ਕਮਿਊਨਿਸਟਾਂ ਦੇ ਬਦਲ ਦੀ ਘਾਟ ‘ਚ ਮਮਤਾ ਬੈਨਰਜੀ ਨੂੰ ਸੱਤਾ ਮਿਲਦੀ ਰਹੀ ਹੈ ਪਰ ਇਸ ਵਾਰ ਉਸ ਦੀ ਸੱਤਾ ਦੀ ਵਾਪਸੀ ਦੀ ਪੂਰੀ ਉਮੀਦ ਵੀ ਨਹੀਂ ਬਣਦੀ ਭਾਜਪਾ ਬਦਲ ਦੇ ਤੌਰ ‘ਤੇ ਹਾਜ਼ਰ ਹੈ ਇਸ ਲਈ ਮਮਤਾ ਬੈਨਰਜੀ ਦੀ ਉਫ਼ਾਨ, ਤੂਫ਼ਾਨ ਅਤੇ ਇਕਾਂਕੀ ਫਿਰਕੂਵਾਦ ਦੀ ਰਾਜਨੀਤੀ ਆਤਮਘਾਤੀ ਹੋਵੇਗੀ ਅਤੇ ਭਾਰੀ ਪਵੇਗੀ ਹਿੰਦੂ ਵਿਰੋਧ ਦੀ ਉਨ੍ਹਾਂ ਦੀ ਰਾਜਨੀਤੀ ‘ਚ ਭਾਜਪਾ ਨੂੰ ਮੌਕਾ ਵੀ ਮਿਲ ਸਕਦਾ ਹੈ
ਵਿਸ਼ਣੂਗੁਪਤ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.