ਮਲੋਟ ਦੇ ਨੌਜਵਾਨ ਦੀ ਵਿਦੇਸ਼ ‘ਚ ਮੌਤ

ਮਲੋਟ ਦੇ ਨੌਜਵਾਨ ਦੀ ਵਿਦੇਸ਼ ‘ਚ ਮੌਤ

ਮਲੋਟ, (ਮਨੋਜ)। ਜਿਉਂ ਹੀ ਸ਼ੁੱਕਰਵਾਰ ਸਵੇਰੇ ਤੜਕਸਾਰ ਮਲੋਟ ਦੇ ਇੱਕ 22 ਸਾਲਾ ਗੱਭਰੂ ਨੌਜਵਾਨ ਦੀ ਵਿਦੇਸ਼ ‘ਚ ਮੌਤ ਹੋਣ ਦਾ ਸਮਾਚਾਰ ਮਿਲਿਆ ਤਾਂ ਮਲੋਟ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਨੌਜਵਾਨ ਦੀ ਮੌਤ ਦਾ ਕਾਰਣ ਇੱਕ ਹਾਦਸਾ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਹਿਕਾਰੀ ਵਿਭਾਗ ‘ਚ ਬਤੌਰ ਸੀਨੀਅਰ ਐਡੀਟਰ ਅਤੇ ਬਲਾਕ ਮਲੋਟ ਦੀਆਂ ਸਮੂਹ ਸਮਾਜ ਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਕੇ.ਸੀ. ਸਕੂਲ ਦੇ ਵਾਇਸ ਪ੍ਰਿੰਸੀਪਲ ਸੁਨੀਤਾ ਅਸੀਜਾ ਦਾ 22 ਸਾਲਾ ਨੌਜਵਾਨ ਪੁੱਤਰ ਸਿਧਾਰਥ ਅਸੀਜਾ ਜੋਕਿ ਪਿਛਲੇ 3 ਸਾਲਾਂ ਤੋਂ ਕੈਨੇਡਾ ਦੇ ਹੈਲੀਫੈਕਸ ਨੋਵਾ ਸਕੋਟੀਆ ਵਿੱਚ ਰਹਿੰਦਾ ਸੀ

ਉਸਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਹੁਣ ਵਰਕ ਪਰਮਟ ‘ਤੇ ਸੀ ਅਤੇ ਲਗਭਗ 2 ਮਹੀਨਿਆਂ ਬਾਅਦ ਉਹ ਪੀ.ਆਰ. ਵੀ ਹੋ ਜਾਣਾ ਸੀ ਪਰ ਇੱਕ ਹਾਦਸੇ ‘ਚ ਉਹ ਸਦਾ ਲਈ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਿਆ।  ਇਸ ਦੁੱਖ ਦੀ ਘੜੀ ਵਿੱਚ ਮਲੋਟ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਪਰਿਵਾਰਿਕ ਮੈਂਬਰਾਂ ਮਨੋਜ ਅਸੀਜਾ, ਐਡਵੋਕੇਟ ਐਸ.ਕੇ. ਅਸੀਜਾ, ਸੁਨੀਤਾ ਅਸੀਜਾ ਅਤੇ ਨਿਸ਼ਾ ਅਸੀਜਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here