ਨਵੀਆਂ-ਨਵੀਆਂ ਵਰਾਇਟੀਆਂ ’ਚ ਬਣਾਈਆਂ ਜਲੇਬੀਆਂ ਦੇ ਇਲਾਕਾ ਨਿਵਾਸੀ ਹੋਏ ਦੀਵਾਨੇ
Malout Jalebi: (ਮਨੋਜ) ਮਲੋਟ। ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਖ-ਵੱਖ ਦੁਕਾਨਦਾਰਾਂ ਵੱਲੋਂ ਆਪਣੇ-ਆਪਣੇ ਕੰਮ ਦੇ ਹਿਸਾਬ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਬਦੀ ਤੇ ਨੇਕੀ ਦੀ ਜਿੱਤ ਦੇ ਤਿਉਹਾਰ ‘ਦੁਸਹਿਰੇ’ ਮੌਕੇ ਮਲੋਟ ਸ਼ਹਿਰ ਦੀਆਂ ਮਸ਼ਹੂਰ ‘ਜਲੇਬੀਆਂ’ ਨੇ ਦੁਸਹਿਰੇ ਦੇ ਤਿਉਹਾਰ ਦੀ ਹੋਰ ਮਿਠਾਸ ਵਧਾ ਦਿੱਤੀ। ਸ਼ਾਮ ਨੂੰ ਜਲੇਬੀਆਂ ਖਰੀਦਣ ਲਈ ਸ਼ਹਿਰ ਦੇ ਹਲਵਾਈਆਂ ਤੋਂ ਗ੍ਰਾਹਕਾਂ ਦੀ ਭੀੜ ਜਮ੍ਹਾਂ ਹੋ ਗਈ।
ਸਥਾਨਕ ਜੀ.ਟੀ. ਰੋਡ ਸਥਿਤ ਆਰਤੀ ਸਵੀਟਸ ਦੇ ਸੰਚਾਲਕ ਕੇਵਲ ਨਾਗਪਾਲ, ਗੌਰਵ ਨਾਗਪਾਲ ਅਤੇ ਸੌਰਵ ਨਾਗਪਾਲ ਨੇ ਦੱਸਿਆ ਕਿ ਵੈਸੇ ਤਾਂ ਉਨ੍ਹਾਂ ਦੀ ਮਠਿਆਈ ਮਲੋਟ ਇਲਾਕੇ ਵਿੱਚ ਹੀ ਨਹੀਂ ਬਲਕਿ ਬਾਹਰਲੇ ਇਲਾਕਿਆਂ ਵਿੱਚ ਵੀ ਬਹੁਤ ਮਸ਼ਹੂਰ ਹੈ ਅਤੇ ਦੁਸਹਿਰੇ ਮੌਕੇ ਹਰ ਸਾਲ ਸਪੈਸ਼ਲ ਜਲੇਬੀਆਂ ਅਤੇ ਹੋਰ ਮਠਿਆਈ ਤਿਆਰ ਕੀਤੀ ਜਾਂਦੀ ਹੈ। ਇਸ ਵਾਰ ਵੀ ਦੁਸਹਿਰੇ ਮੌਕੇ ਦੇਸੀ ਘਿਓ ਦੀ ਗੁੜ ਵਾਲੀ ਜਲੇਬੀ, ਦੇਸੀ ਘਿਓ ਦੀ ਕੇਸਰ ਵਾਲੀ ਜਲੇਬੀ, ਦੇਸੀ ਘਿਓ ਦੀ ਪਨੀਰ ਵਾਲੀ ਜਲੇਬੀ ਦੇ ਗ੍ਰਾਹਕ ਦੀਵਾਨੇ ਹੋ ਗਏ ਅਤੇ ਜਲੇਬੀਆਂ ਬਣਨ ਤੋਂ ਪਹਿਲਾਂ ਹੀ ਗ੍ਰਾਹਕ ਖਰੀਦਣ ਲਈ ਉਤਾਵਲੇ ਸਨ।
ਇਹ ਵੀ ਪੜ੍ਹੋ: Ravan Dahan: ਬਦੀ ’ਤੇ ਨੇਕੀ ਦੀ ਜਿੱਤ, ਸ਼ਹਿਰ-ਸ਼ਹਿਰ…ਰਾਵਣ ਦਹਿਨ
ਇਸੇ ਤਰ੍ਹਾਂ ਸਥਾਨਕ ਜੀ.ਟੀ. ਰੋਡ ਸਥਿਤ ਗੁਲਸ਼ਨ ਸਵੀਟ ਹਾਊਸ ਦੇ ਸੰਚਾਲਕ ਸੁਨੀਲ ਧੂੜੀਆ, ਗੋਗਾ ਧੂੜੀਆ ਅਤੇ ਰਾਜਨ ਧੂੜੀਆ ਨੇ ਦੱਸਿਆ ਕਿ ਦੁਸਹਿਰੇ ਮੌਕੇ ਦੇਸੀ ਘਿਓ ਦੀ ਜਲੇਬੀ, ਸਪੈਸ਼ਲ ਦੇਸੀ ਘਿਓ ਦੀ ਅਮ੍ਰਿਤੀ ਅਤੇ ਹੋਰ ਵੀ ਦੇਸੀ ਘਿਓ ਦੀਆਂ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੇਸੀ ਘਿਓ ਦੀ ਜਲੇਬੀ ਸ਼ਹਿਰ ਵਿੱਚ ਪੂਰੀ ਮਸ਼ਹੂਰ ਹੈ ਅਤੇ ਗ੍ਰਾਹਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।
ਇਸੇ ਤਰ੍ਹਾਂ ਲੋਹਾ ਬਜ਼ਾਰ ਸਥਿਤ ਛਾਬੜਾ ਸਵੀਟ ਹਾਊਸ ਦੇ ਸੰਚਾਲਕ ਜਗਦੀਸ਼ ਛਾਬੜਾ, ਰਾਜ ਛਾਬੜਾ, ਲਵਿਸ਼ ਛਾਬੜਾ, ਨੀਸ਼ੂ ਛਾਬੜਾ ਨੇ ਦੱਸਿਆ ਕਿ ਸ਼ਾਮ ਨੂੰ ਜਲੇਬੀਆਂ ਖਰੀਦਣ ਲਈ ਗ੍ਰਾਹਕਾਂ ਦੀ ਭੀੜ ਜਮ੍ਹਾਂ ਹੋ ਗਈ। ਉਨ੍ਹਾਂ ਦੱਸਿਆ ਕਿ ਮਲੋਟ ਸ਼ਹਿਰ ਵਿੱਚ ਦੁਸਹਿਰੇ ਮੌਕੇ ਇਲਾਕਾ ਨਿਵਾਸੀਆਂ ਜਲੇਬੀਆਂ ਖਾਣਾ ਪਸੰਦ ਕਰਦੇ ਹਨ। Malout Jalebi