ਬਲਾਕ ’ਚ ਹੁਣ ਤੱਕ 14 ਮ੍ਰਿਤਕ ਦੇਹਾਂ ਲੱਗੀਆਂ ਮਾਨਵਤਜ਼ ਲੇਖੇ
(ਚਰਨਜੀਤ ਚਾਉਕੇ) ਬਾਲਿਆਂਵਾਲੀ। ਬਲਾਕ ਬਾਲਿਆਂਵਾਲੀ ਦੇ ਪਿੰਡ ਚਾਉਕੇ ਵਿਖੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਮਲਕੀਤ ਸਿੰਘ ਇੰਸਾਂ ਦੀ ਮੌਤ ਤੋਂ ਬਾਅਦ, ਉਸ ਵੱਲੋਂ ਡੇਰਾ ਸੱਚਾ ਸੌਦਾ ਦੀ ਸਿੱਖਿਆ ਤਹਿਤ ਜਿਉਂਦੇ-ਜੀਅ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ 15 ਮੈਂਬਰ ਗੁਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਮਲਕੀਤ ਸਿੰਘ ਇੰਸਾਂ ਪਿੰਡ ਦੇ ਪੰਜਵੇਂ ਅਤੇ ਬਲਾਕ ਦੇ 14ਵੇਂ ਸਰੀਰਦਾਨੀ ਬਣੇ ਹਨ।
ਇਸ ਮੌਕੇ ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਏਐਸਆਈ ਕਰਮ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਪਰਿਵਾਰ ਵੱਲੋਂ ਇਹ ਮਿ੍ਰਤਕ ਦੇਹ ਕਾਂਤੀ ਦੇਵੀ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਰਿਸਰਚਰ ਸੈਂਟਰ ਮਥੁਰਾ (ਉੱਤਰ ਪ੍ਰਦੇਸ਼) ਨੂੰ ਭੇਜੀ ਗਈ ਹੈ। ਇਸ ਮੌਕੇ ਸੱਚਖੰਡ ਵਾਸੀ ਸਰੀਰਦਾਨੀ ਮਲਕੀਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਗੱਡੀ ’ਚ ਰੱਖ ਕੇ ਪਿੰਡ ਉੱਪਰ ਦੀ ਚੱਕਰ ਲਾਇਆ ਗਿਆ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ-ਸੰਗਤ ਵੱਲੋਂ ‘ਸੱਚਖੰਡ ਵਾਸੀ ਸਰੀਰਦਾਨੀ ਮਲਕੀਤ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ ਗਏ ਇਸ ਮੌਕੇ ਸੁਖਮੰਦਰ ਸਿੰਘ ਪਾਣੀ ਸੰਮਤੀ ਪੰਜਾਬ, ਗੁਰਤੇਜ ਸਿੰਘ, ਅਵਤਾਰ ਸਿੰਘ, ਜੁਗਰਾਜ ਸਿੰਘ ਐਮਸੀ, ਭੋਲਾ ਸਿੰਘ, ਗੁਰਚਰਨ ਸਿੰਘ ਭੰਗੀਦਾਸ ਚਾਉਕੇ, ਬੂਟਾ ਸਿੰਘ 15 ਮੈਂਬਰ, ਗੁਰਦੀਪ ਸਿੰਘ 15 ਮੈਂਬਰ, ਚਰਨਜੀਤ ਸਿੰਘ ਬਲਾਕ ਭੰਗੀਦਾਸ, ਸਮੂਹ ਰਿਸ਼ਤੇਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।
ਸਰੀਰਦਾਨ ਕਰਨਾ ਸ਼ਲਾਘਾਯੋਗ ਕਾਰਜ: ਪਤਵੰਤੇ
ਇਸ ਮੌਕੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਬਲਵੀਰ ਸਿੰਘ ਨੰਬਰਦਾਰ, ਰਾਮ ਸਿੰਘ ਐਮਸੀ ਅਤੇ ਏਐਸਆਈ ਕਰਮ ਸਿੰਘ ਨੇ ਕਿਹਾ ਕਿ ਧੰਨ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਜਿੰਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਮੁਤਾਬਿਕ ਮ੍ਰਿਤਕ ਦੇਹ ਨੂੰ ਜਲਾਉਣ ਦੀ ਥਾਂ ਮੈਡੀਕਲ ਖੋਜਾਂ ਲਈ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਮੈਡੀਕਲ ਦੇ ਵਿਦਿਆਰਥੀ ਖੋਜਾਂ ਕਰ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ