ਬੇਜ਼ਾਨ ਲੱਕੜਾਂ ਵਿੱਚ ਆਪਣੇ ਹੁਨਰ ਨਾਲ ਜਾਨ ਪਾ ਰਿਹੈ ਮੱਖਣ ਸਿੰਘ

ਬੇਕਾਰ ਸੁੱਟੀਆਂ ਰੁੱਖਾਂ ਦੀਆਂ ਲੱਕੜਾਂ ਕੋਠੀਆਂ, ਮਹਿਲਾਂ ਅਤੇ ਵੱਡੇ ਵੱਡੇ ਮਾਲਜ਼ ਦਾ ਬਣ ਰਹੀਆਂ ਨੇ ਸਿੰਗਾਰ ( Wood )

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਲਾਂ, ਹੁਨਰ ਅਤੇ ਬੇਜ਼ਾਨ ਚੀਜਾਂ ਵਿੱਚ ਜਾਨ ਪਾਉਣਾ ਹਰੇਕ ਵਿਅਕਤੀ ਦੇ ਹੱਥ-ਵੱਸ ਨਹੀਂ ਹੁੰਦਾ, ਪਰ ਵਿਰਲੇ ਵਿਅਕਤੀ ਅਜਿਹੇ ਹੁੰਦੇ ਹਨ ਜੋਂ ਕਿ ਆਪਣੀ ਕਲਾ, ਹੁਨਰ ਅਤੇ ਜ਼ਜਬੇ ਨਾਲ ਲੋਕਾਂ ਵੱਲੋਂ ਰੱਦੀ ਸਮਝ ਕੇ ਬਾਹਰ ਸੁੱਟੇ ਲੱਕੜਾਂ ਦੇ ਮੁੱਢ, ਜੜ੍ਹਾਂ ਆਦਿ ਚੀਜ਼ਾਂ ਨੂੰ ਆਪਣੇ ਹੱਥਾਂ ਨਾਲ ਤਰਾਸ ਕੇ ਅਜਿਹਾ ਪ੍ਰਦਰਸ਼ਿਤ ਕਰ ਦਿੰਦੇ ਹਨ,( Wood ) ਕਿ ਬਾਹਰ ਸੁੱਟੀਆਂ ਇਨ੍ਹਾਂ ਬੇਕਾਰ ਵਸਤਾਂ ਨੂੰ ਲੋਕ ਆਪਣੇ ਘਰਾਂ ਦਾ ਸਿੰਗਾਰ ਬਣਾਉਣ ਲਈ ਮਜ਼ਬੂਰ ਹੋ ਜਾਂਦੇ ਹਨ।

ਸ਼ੌਕ ਦੇ ਤੌਰ ’ਤੇ ਸ਼ੁਰੂ ਕੀਤਾ ਕੰਮ ਬਣਿਆ ਰੁਜ਼ਗਾਰ, ਲੋਕ ਆਪਣੇ ਵਾਹਣ ਖੜ੍ਹਾ ਖੜ੍ਹਾ ਰਹਿੰਦੇ ਨੇ ਤੱਕਦੇ

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਨੇਚੂਰਲ ਵੁੱਡ ਨਾਲ ਪਿਆਰ ਕਰਨ ਵਾਲੇ ਮੱਖਣ ਸਿੰਘ ਦੀ। ਪਟਿਆਲਾ -ਸਰਹਿੰਦ ਰੋਡ ’ਤੇ ਵਸੇ ਪਿੰਡ ਹਰਦਾਸਪੁਰ ਦਾ ਮੱਖਣ ਸਿੰਘ ਆਖਦਾ ਹੈ ਕਿ ਉਸ ਵੱਲੋਂ ਵੱਲੋਂ ਇਹ ਕੰਮ ਆਪਣੇ ਸ਼ੌਂਕ ਵਜੋਂ ਹੀ ਸ਼ੁਰੂ ਕੀਤਾ ਸੀ, ਜੋਂ ਕਿ ਅੱਜ ਉਸਦੇ ਰੁਜ਼ਗਾਰ ਵਿੱਚ ਬਦਲ ਗਿਆ ਹੈ।

ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾ ਉਸ ਨੂੰ ਰੱਦੀ ਪਈ ਅਜਿਹੀ ਬੇਜ਼ਾਨ ਲੱਕੜ ਦਿਖੀ ਜੋਂ ਕਿ ਸੱਪ ਜਾਂ ਸਰਾਲ ਦਾ ਭੁਲੇਖਾ ਪਾ ਰਹੀ ਸੀ।ਇਸ ਤੋਂ ਇਲਾਵਾ ਇੱਕ ਲੱਕੜ ਹਾਥੀ ਅਤੇ ਮੱਛੀ ਆਦਿ ਵਰਗੀ ਦਿਖ ਰਹੀ ਸੀ, ਜਿਸ ਨੂੰ ਕਿ ਉਸ ਵੱਲੋਂ ਧੋਂ ਸਵਾਰ, ਰੰਦਾ ਲਗਾ, ਪਾਲਿਸ ਆਦਿ ਕਰਕੇ ਤਿਆਰ ਕੀਤਾ ਗਿਆ ਤਾ ਲੋਕਾਂ ਵੱਲੋਂ ਬਹੁਤ ਸਰਾਹਿਆ ਗਿਆ।

ਬੇਕਾਰ ਲੱਕੜਾਂ ਦੇ ਬਣਾਏ ਮੇਜ਼, ਕੁਰਸੀਆਂ, ਡਾਇਨੰਗ ਟੇਬਲ, ਸਾੜੀ ਸ਼ੀਸਾਂ ਲੋਕਾਂ ਦਾ ਖਿੱਚਦੀਆਂ ਹਨ ਧਿਆਨ

ਇਸ ਤੋਂ ਬਾਅਦ ਤਾਂ ਉਸ ਤੇ ਅਜਿਹਾ ਜਾਨੂੰਨ ਸਵਾਰ ਹੋਇਆ ਕਿ ਉਸ ਵੱਲੋਂ ਅਜਿਹੀਆਂ ਲੱਕੜਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਉਸ ਨੂੰ ਕਿੱਧਰੇ ਕੋਈ ਅਜਿਹੀ ਬੇਕਾਰ ਰੁੱਖ ਦੀ ਜੜ੍ਹ, ਮੁੱਢ ਜਾਂ ਫਿਰ ਅਜਿਹੀ ਲੱਕੜ ਦਿਖਦੀ ਜੋਂ ਕਿਸੇ ਨਾ ਕਿਸੇ ਦਾ ਰੂਪ ਭਾਉਂਦੀ ਸੀ ਤਾ ਉਹ ਉਸ ਨੂੰ ਮੁੱਲ ਜਾਂ ਫਿਰ ਕੋਈ ਉਸ ਨੂੰ ਉਂਝ ਹੀ ਦੇ ਦਿੰਦਾ, ਜਿਸ ਨੂੰ ਉਸ ਦੀ ਕੀਮਤ ਪਤਾ ਨਹੀਂ ਹੁੰਦੀ ਸੀ, ਉਹ ਉਸ ਨੂੰ ਆਪਣੀ ਆਰੇ ’ਤੇ ਲਿਆ ਕੇ ਚੀਰ ਕੇ, ਸਾਫ਼ ਕਰਕੇ, ਰੇਗ ਮਾਰ ਲਗਾਕੇ, ਪਾਲਿਸ ਕਰਕੇ ਅਜਿਹਾ ਰੂਪ ਦੇ ਦਿੰਦਾ, ਜਿਸ ਨੂੰ ਦੇਖਣ ਵਾਲਿਆਂ ਦੀ ਲਾਇਨਾਂ ਲੱਗ ਜਾਂਦੀਆਂ।

ਮੁੱਖ ਮਾਰਗ ਤੇ ਬਣੇ ਮੱਖਣ ਸਿੰਘ ਦੇ ਸ਼ੋਅਰੂਮ ਦਾ ਜਦੋਂ ਦੌਰਾ ਕੀਤਾ ਗਿਆ ਤਾ ਉਸ ਵੱਲੋਂ ਅਜਿਹੀਆਂ ਬੇਕਾਰ ਲੱਕੜਾਂ ਦੇ ਬਣਾਏ  ਮੇਜ਼, ਵੱਖਰੇ ਤਰ੍ਹਾਂ ਦੀਆਂ ਕੁਰਸੀਆਂ, ਡਾਇਨੰਗ ਟੇਬਲ, ਸਾੜੀ ਸ਼ੀਸਾਂ, ਲੱਕੜਾਂ ਦੇ ਕੰਧਾਂ ਵਾਲੇ ਸ਼ੀਸ਼ੇ, ਜਾਨਵਰਾਂ ਦੀਆਂ ਦਿੱਖ ਵਾਲੀਆਂ ਜੜ੍ਹਾਂ ਆਦਿ ਅਨੇਕਾਂ ਵਸਤਾਂ ਰਾਹਗੀਰਾਂ ਨੂੰ ਰੁਕਣ ਲਈ ਮਜ਼ਬੂਰ ਕਰਦੀਆਂ ਸਨ। ਉਸ ਨੇ ਦੱਸਿਆ ਇੱਕ ਜੜ੍ਹ ਜਾਂ ਕੋਈ ਵੀ ਬੇਕਾਰ ਲੱਕੜ ਤਰਾਸਣ ਲਈ ਪੰਦਰਾਂ ਦਿਨ, ਮਹੀਨੇ ਅਤੇ ਦੋਂ ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਣ ਕਰਕੇ ਗੁਰੂ ਜੀ ਵੱਲੋਂ ਹੱਕ ਹਲਾਲ ਦੇ ਦੱਸੇ ਰਸਤੇ ’ਤੇ ਹੀ ਚੱਲ ਰਹੇ ਹਨ ਅਤੇ ਉਸ ਦੀ ਮਿਹਨਤ ਅਨੁਸਾਰ ਹੀ ਇਨ੍ਹਾਂ ਤਿਆਰ ਕੀਤੀਆਂ ਵਸਤਾਂ ਨੂੰ ਜਾਇਜ਼ ਭਾਅ ’ਤੇ ਦਿੰਦੇ ਹਨ।

ਚੰਡੀਗੜ੍ਹ ਤੋਂ ਲੈ ਕੇ ਆਧਰਾ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੱਕ ਲੋਕ ਇਸ ਕਲਾਂ ਦੇ ਮੁਰੀਦ

ਮੱਖਣ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਤਿਆਰ ਕੀਤਾ ਇਹ ਸਮਾਨ ਜੰਮੂ ਕਸ਼ਮੀਰ, ਆਧਰਾ ਪ੍ਰਦੇਸ਼, ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਪਟਿਆਲਾ, ਬਠਿੰਡਾ ਆਦਿ ਸ਼ਹਿਰਾਂ ’ਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋਂ ਵਿਅਕਤੀ ਲੱਕੜ ਦੀਆਂ ਇਨ੍ਹਾਂ ਕਲਾਕ੍ਰਿਤੀਆਂ ਦੇ ਪੁਜਾਰੀ ਹਨ , ਉਹ ਭਾਅ ਹੀ ਨਹੀਂ ਪੁੱਛਦੇ। ਤਿਆਰ ਹੋਈਆਂ ਇਹ ਲੱਕੜ ਦੀਆਂ ਵਸਤਾਂ ਨੂੰ ਆਪਣੇ ਘਰਾਂ, ਕੋਠੀਆਂ, ਮਹਿਲਾ, ਮਾਲਜ਼ ਦਾ ਸਿੰਗਾਰ ਬਣਾਉਣ ਲਈ ਉਹ ਉਤਵਾਲੇ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਵੱਡੇ ਵੱਡੇ ਅਧਿਕਾਰੀ ਉਸ ਵੱਲੋਂ ਤਰਾਸੀਆਂ ਇਨ੍ਹਾਂ ਬੇਜ਼ਾਨ ਲੱਕੜਾਂ ਨੂੰ ਆਪਣੇ ਘਰਾਂ ’ਚ ਲਗਾਉਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਵੀ ਉਨ੍ਹਾਂ ਕੋਲ ਕਾਫ਼ੀ ਆਰਡਰ ਹਨ ਅਤੇ ਲੋਕ ਪੁੱਛਦੇ ਰਹਿੰਦੇ ਹਨ ਕਿ ਉਹ ਨਵੀਂ ਕਿਹੜੀ ਆਈਟਮ ਤਿਆਰ ਕਰ ਰਹੇ ਹਨ ਤਾ ਜੋਂ ਉਹ ਉਸ ਨੂੰ ਆਪਣੇ ਘਰਾਂ ਵਿੱਚ ਸਜ਼ਾ ਸਕਣ।  ਮੱਖਣ ਸਿੰਘ ਆਖਦਾ ਹੈ ਕਿ ਜਿਨ੍ਹਾਂ ਚਿਰ ਪ੍ਰਮਾਤਮਾ ਨੇ ਉਸ ਵਿੱਚ ਸਾਹ ਪਾਏ ਹਨ, ਉਹ ਉਨ੍ਹਾਂ ਸਮਾਂ ਹੀ ਆਪਣੇ ਹੁਨਰ ਨਾਲ ਇਨ੍ਹਾਂ ਬੇਜ਼ਾਨ ਲੱਕੜਾਂ ਵਿੱਚ ਜਾਨ ਪਾਉਂਦਾ ਰਹੇਗਾ।

 Wood
ਮੱਖਣ ਸਿੰਘ ਆਪਣੇ ਵੱਲੋਂ ਤਿਆਰ ਕੀਤੀਆ ਵਸਤਾਂ ਸਬੰਧੀ ਜਾਣਕਾਰੀ ਦਿੰਦਾ ਹੋਇਆ ਅਤੇ ਤਿਆਰ ਲੱਕੜ ਦੀਆਂ ਵਸਤਾਂ ਦਿਖਾਉਦਾ ਹੋਇਆ।

ਮੱਖਣ ਸਿੰਘ ਖਰੀਦ ਰਿਹੈ, ਜ਼ਰੂਰ ਕੁਝ ਖਾਸ ਹੋਵੇਗਾ ( Wood )

ਮੱਖਣ ਸਿੰਘ ਨੇ ਦੱਸਿਆ ਕਿ ਲੱਕੜ ਮੰਡੀ ’ਚ ਜਿਹੜੀਆਂ ਚੀਜ਼ਾਂ ਫਾਲਤੂ ਤੇ ਬੇਕਾਰ ਸਮਝ ਕੇ ਸੁੱਟੀਆਂ ਪਈਆਂ ਹੁੰਦੀਆਂ ਹਨ ਅਤੇ ਜਦੋਂ ਉਹ ਭਾਲ ਵਿੱਚ ਜਾਂਦਾ ਹੈ ਅਤੇ ਕੋਈ ਬੇਕਾਰ ਲੱਕੜ ਉਸ ਦੀ ਅੱਖ ਨੂੰ ਭਾਅ ਜਾਂਦੀ ਹੈ ਤਾ ਵਪਾਰੀ ਸਮਝ ਜਾਂਦਾ ਹੈ ਕਿ ਜ਼ਰੂਰ ਇਸ ਵਿੱਚ ਕੁਝ ਖਾਸ ਹੋਵੇਗਾ, ਜਿਸ ਕਾਰਨ ਮੱਖਣ ਸਿੰਘ ਇਸ ਨੂੰ ਖਰੀਦ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾੜੀ ਮੋਟੀ ਕੀਮਤ ਵਾਲੀ ਉਸ ਲੱਕੜ ਨੂੰ ਕਈ ਵਾਰ ਉਸ ਵੱਲੋਂ 15 ਹਜ਼ਾਰ ਤੋਂ 20 ਹਜਾਰ ਤੱਕ ਰੁਪਏ ਅਦਾ ਕਰਨੇ ਪੈਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।