ਆਪਣੇ ਬੱਚਿਆਂ ਨੂੰ ਕਰਵਾਓ ਜ਼ਿੰਮੇਵਾਰੀ ਦਾ ਅਹਿਸਾਸ

Children Responsible

ਬੱਚੇ (Children Responsible) ਕੱਚੀ ਮਿੱਟੀ ਵਰਗੇ ਹੁੰਦੇ ਹਨ ਅਸੀਂ ਉਨ੍ਹਾਂ ਨੂੰ ਜਿਹੋ-ਜਿਹਾ ਆਕਾਰ ਦੇਵਾਂਗੇ, ਉਹ ਉਂਜ ਹੀ ਬਣਨਗੇ ਕਹਿਣ ਦਾ ਮਤਲਬ, ਜੋ ਗੱਲਾਂ-ਸਿੱਖਿਆ ਅਸੀਂ ਬੱਚਿਆਂ ਨੂੰ ਸ਼ੁਰੂਆਤ ਤੋਂ ਦੇਵਾਂਗੇ। ਉਹ ਅੱਗੇ ਚੱਲ ਕੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਗੇ ਅਜਿਹੇ ’ਚ ਜ਼ਰੂਰੀ ਹੈ, ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਸਿਖਾਉਣ ਦੇ ਨਾਲ, ਉਨ੍ਹਾਂ ਨੂੰ ਧਰਤੀ ਪ੍ਰਤੀ ਸੰਵੇਦਨਸ਼ੀਲ, ਜਾਗਰੂਕ ਬਣਾਉਣ ਦਾ ਯਤਨ ਕਰਨ ਇਸ ਲਈ ਕੁਝ ਗੱਲਾਂ ਦੀ ਅਹਿਮੀਅਤ ਬੱਚਿਆਂ ਨੂੰ ਦੱਸੋ/ਸਮਝਾਓ।

ਕਾਗਜ਼ ਬਰਬਾਦ ਨਾ ਕਰੋ | Children Responsible

ਛੋਟੇ ਬੱਚੇ ਜਦੋਂ ਸਕੂਲ ਦਾ ਹੋਮਵਰਕ ਕਰਦੇ ਹਨ ਜਾਂ ਡ੍ਰਾਇੰਗ ਵਰਕ ਕਰਦੇ ਹਨ ਤਾਂ ਥੋੜ੍ਹੀ ਜਿਹੀ ਗਲਤੀ ਹੋਣ ’ਤੇ ਝੱਟ ਕਾਪੀ ਦਾ ਵਰਕਾ ਪਾੜ ਦਿੰਦੇ ਹਨ ਹੌਲੀ-ਹੌਲੀ ਇਹ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ ਬੱਚਿਆਂ ਨੂੰ ਇਸ ਤਰ੍ਹਾਂ ਕਾਗਜ ਬਰਬਾਦ ਕਰਨ ਤੋਂ ਰੋਕੋ ਇਸ ਦੇ ਕਾਰਨ ਵੀ ਉਨ੍ਹਾਂ ਨੂੰ ਸਮਝਾਓ ਕਿ ਕਾਗਜ ਨੂੰ ਬਣਾਉਣ ਵਿੱਚ ਕਿੰਨੀ ਮਿਹਨਤ ਹੁੰਦੀ ਹੈ। ਉਸ ਵਿੱਚ ਕੁਦਰਤੀ ਲੱਕੜ ਦਾ ਇਸਤੇਮਾਲ ਹੁੰਦਾ ਹੈ ਉਹ ਇਸ ਤਰ੍ਹਾਂ ਕਾਗਜ ਖਰਾਬ ਕਰਕੇ ਕੁਦਰਤ ਨੂੰ ਨੁਕਸਾਨ ਪਹੰੁਚਾ ਰਹੇ ਹਨ ਬੱਚੇ ਜਦੋਂ ਕਾਗਜ਼ ਦਾ ਸਹੀ ਇਸਤੇਮਾਲ ਕਰਨਗੇ ਤਾਂ ਆਪਣੀ ਧਰਤੀ ਨੂੰ ਸੁਰੱਖਿਅਤ ਰੱਖਣਗੇ।

ਇਹ ਵੀ ਪੜ੍ਹੋ : ਯਾਦਗਾਰ ਕੋਠੀ ਸਰਕਾਰ ਦੀ ਅਣਦੇਖੀ ਦਾ ਹੋ ਰਹੀ ਸ਼ਿਕਾਰ

ਲੋੜ ਨਾ ਹੋਣ ’ਤੇ ਲੈਪਟਾਪ ਕਰੋ ਬੰਦ | Children Responsible

ਸਟੱਡੀ ਵਰਕ, ਆਨਲਾਈਨ ਕਲਾਸ ਲਈ ਅੱਜ-ਕੱਲ੍ਹ ਛੋਟੇ ਬੱਚੇ ਵੀ ਲੈਪਟਾਪ, ਕੰਪਿਊਟਰ ਯੂਜ ਕਰਦੇ ਹਨ ਪਰ ਕਈ ਵਾਰ ਪੜ੍ਹਾਈ ਦਾ ਕੰਮ ਪੂਰਾ ਹੋਣ?’ਤੇ ਵੀ ਉਹ ਆਪਣਾ ਸਿਸਟਮ ਆਫ ਨਹੀਂ ਕਰਦੇ ਉਨ੍ਹਾਂ ਦੀ ਇਸ ਆਦਤ ਨੂੰ ਵੀ ਬਦਲਣ ਦੀ ਜ਼ਰੂਰਤ ਹੈ ਬੱਚਿਆਂ ਨੂੰ ਦੱਸੋ ਕਿ ਲੈਪਟਾਪ ’ਤੇ ਜੋ ਬਿਜਲੀ ਬੇਮਤਲਬ ਖਰਚ ਹੋ ਰਹੀ ਹੈ। ਉਸ ਨੂੰ ਬਚਾਉਣਾ ਜ਼ਰੂਰੀ ਹੈ ਅਜਿਹਾ ਕਰਕੇ, ਉਹ ਧਰਤੀ ਦੇ ਵਸੀਲਿਆਂ ਨੂੰ ਘੱਟ ਤੋਂ ਘੱਟ ਇਸਤੇਮਾਲ ਕਰਨਗੇ ਤੇ ਇਸ ਨੂੰ ਸੁਰੱਖਿਅਤ ਰੱਖੋਗੇ ਇਸੇ ਤਰ੍ਹਾਂ ਦੂਸਰੇ ਇਲੈਕਟ੍ਰੀਕਲ ਗੈਜੇਟਸ ਵੀ ਲੋੜ ਨਾ ਹੋਣ ’ਤੇ ਬੱੱਚੇ ਇਨ੍ਹਾਂ ਨੂੰ ਬੰਦ ਰੱਖਣ, ਇਸ ਗੱਲ ਦੀ ਸਿੱਖਿਆ ਜ਼ਰੂਰ ਦਿਓ।

ਪੌਦਿਆਂ ਦਾ ਰੱਖੋ ਖਿਆਲ | Children Responsible

ਤੁਸੀਂ ਜੇਕਰ ਆਪਣੇ (Children Responsible) ਘਰ ਵਿੱਚ ਬਗੀਚਾ ਬਣਾਇਆ ਹੈ ਜਾਂ ਪੌਦੇ ਗਮਲਿਆਂ ਵਿੱਚ ਲਾਏ ਹਨ ਤਾਂ ਉਨ੍ਹਾਂ ਦੀ ਦੇਖਭਾਲ ਦਾ ਜਿੰਮਾ ਬੱਚਿਆਂ ਨੂੰ ਦਿਓ ਇਸ ਤਰ੍ਹਾਂ ਉਹ ਕੁਦਰਤ ਦੇ ਨੇੜੇ ਜਾਣਗੇ, ਉਸ ਨਾਲ ਜੁੜਨਗੇ ਬੱਚੇ ਬੂਟਿਆਂ ਦੀ ਅਹਿਮੀਅਤ ਨੂੰ ਸਮਝਣਗੇ, ਉਨ੍ਹਾਂ ਨੂੰ ਬਚਾਉਣ ਤੇ ਲਾਉਣ ਦਾ ਕੰਮ ਅੱਗੇ ਵੀ ਕਰਦੇ ਰਹਿਣਗੇ ਅਜਿਹਾ ਕਰਨ ਨਾਲ ਬੱਚੇ ਵੀ ਆਪਣੀ ਧਰਤੀ ਨੂੰ ਹਰਿਆ-ਭਰਿਆ ਰੱਖਣਗੇ।

ਇਹ ਗੱਲਾਂ ਵੀ ਦੱਸੋ | Children Responsible

ਬੱਚਿਆਂ ਨੂੰ ਇਹ ਵੀ ਦੱਸਿਆ ਜਾਵੇ ਕਿ ਪਾਣੀ ਨੂੰ ਕਿੰਨਾ ਤੇ ਕਿਵੇਂ ਇਸਤੇਮਾਲ ਕਰਨਾ ਹੈ ਜੇਕਰ ਉਹ ਇੱਕ ਗਲਾਸ ਪੀਣ ਲਈ ਪਾਣੀ ਲੈਂਦੇ ਹਨ ਤੇ ਅੱਧਾ ਹੀ ਪੀਂਦੇ ਹਨ ਤਾਂ ਬਾਕੀ ਪਾਣੀ ਡੋਲ੍ਹਣ ਦੀ ਬਜਾਏ, ਪੌਦਿਆਂ ਵਿੱਚ ਪਾਉਣ ਲਈ ਕਹੋ ਨਹਾਉਣ ਲਈ ਫੁਆਰੇ ਦੀ ਥਾਂ ਇੱਕ ਬਾਲਟੀ ਦਾ ਇਸਤੇਮਾਲ ਕਰੋੋ ਬਰਸ਼ ਕਰਦੇ ਸਮੇਂ ਟੂਟੀ ਖੁੱਲ੍ਹੀ ਨਾ ਰੱਖੋ ਨਾਲ ਹੀ ਬੱਚਿਆਂ ਨੂੰ ਈਕੋ-ਫਰੈਂਡਲੀ ਪ੍ਰੋਡਕਟਸ ਦਾ ਲਾਭ ਦੱਸੋ ਤੇ ਉਨ੍ਹਾਂ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰੋ।

Children Responsible

ਇੰਜ ਵਧਾਓ ਆਤਮ-ਵਿਸ਼ਵਾਸ | Children Responsible

  1. ਉਨ੍ਹਾਂ ਦੇ ਵਧੀਆ ਕੰਮ ਦੀ ਪ੍ਰਸੰਸਾ ਕਰੋ, ਅਸਫਲ ਹੋਣ ’ਤੇ ਝਿੜਕੋ ਨਾ, ਜ਼ਿਆਦਾ ਯਤਨ ਕਰਨ ਲਈ ਪ੍ਰੇਰਿਤ ਕਰੋ ਉਨ੍ਹਾਂ ਦੀ ਜ਼ਿਆਦਾ ਤਾਰੀਫ ਨਾ ਕਰੋ, ਕਿਉਂਕਿ ਇਸ ਨਾਲ ਅਤੀ ਆਤਮ-ਵਿਸ਼ਵਾਸ ਹੋ ਸਕਦਾ ਹੈ
  2. ਬੱੱਚੇ ਦੂਜਿਆਂ ਤੋਂ ਸਿੱਖਦੇ ਹਨ ਤੇ ਉਨ੍ਹਾਂ ਦਾ ਪਹਿਲਾ ਸਕੂਲ ਘਰ ਹੰਦਾ ਹੈ, ਇਸ ਲਈ ਜਦੋਂ ਉਹ ਤੁਹਾਨੂੰ ਕੰਮ ਕਰਦੇ ਦੇਖਦੇ ਹਨ ਤਾਂ ਇਸ ਨਾਲ ਉਹ ਪ੍ਰੇਰਿਤ ਹੁੰਦੇ ਹਨ
  3. ਬੱਚਿਆਂ ਨੂੰ ਛੋਟੀ-ਛੋਟੀ ਜ਼ਿੰਮੇਵਾਰੀ ਦਿਓ ਜਿਵੇਂ ਖਿਡੌਣੇ ਸਾਫ ਕਰਨਾ, ਉਨ੍ਹਾਂ ਦੀਆਂ ਕਿਤਾਬਾਂ ਨੂੰ ਸੈਲਫਾਂ ’ਤੇ ਸਜਾਉਣ ਲਈ ਕਹੋ ਜਦੋਂ ਉਹ ਜ਼ਿੰਮੇਵਾਰੀ ਦਾ ਕੰਮ ਕਰਦੇ ਹਨ ਤਾਂ ਉਨ੍ਹਾਂ ’ਚ ਊਰਜਾ ਦਾ ਪ੍ਰਵਾਹ ਹੰੁਦਾ ਹੈ
  4. ਫੈਸਲਾ ਲੈਣ ਦੀ ਸਮਰੱਥਾ ਦਾ ਵਿਕਾਸ ਛੋਟੀਆਂ-ਛੋਟੀਆਂ ਗੱਲਾਂ ਨਾਲ ਹੰੁਦਾ ਹੈ ਮੌਸਮ ਅਨੁਸਾਰ ਕੀ ਖਾਣਾ ਜਾਂ ਪਹਿਨਣਾ ਚਾਹੀਦੈ, ਉਨ੍ਹਾਂ ਨੂੰ ਖੁਦ ਤੈਅ ਕਰਨ ਦਿਓ ਘੱਟੋ-ਘੱਟ ਉਨ੍ਹਾਂ ਨੂੰ ਆਪਣੀ ਪਸ਼ੰਦ-ਨਾਪਸੰਦ ਦੀ ਜ਼ਿੰਮੇਵਾਰੀ ਲੈਣ ਦਿਓ
  5. ਹਮੇਸ਼ਾ ਸਭ ਕੁਝ ਬਣਿਆ-ਬਣਾਇਆ ਨਾ ਪਰੋਸੋ, ਸਗੋਂ ਉਨ੍ਹਾਂ ਨੂੰ ਯਤਨ ਕਰਨ ਦਿਓ ਸਕੂਲ ਲਈ ਖੁਦ ਤਿਆਰ ਹੋਣ ਦਿਓ ਆਦਿ ਇਹ ਚੀਜ਼ਾਂ ਜਦੋਂ?ਉਹ ਖੁਦ ਕਰਨਗੇ ਤਾਂ ਉਨ੍ਹਾਂ ਵਿੱਚ ਵਿਸ਼ਵਾਸ ਪੈਦਾ ਹੋਵੇਗਾ