ਬਣਾਓ ਤੇ ਖਾਓ : ਪਿੱਜਾ ਸੈਂਡਵਿਚ

ਪਿੱਜਾ ਸੈਂਡਵਿਚ

ਸਮੱਗਰੀ: ਪਿੱਜਾ ਬੇਸ: 2, ਟਮਾਟਰ: 2, ਸ਼ਿਮਲਾ ਮਿਰਚ: 1, ਪਨੀਰ: 100 ਗ੍ਰਾਮ, ਹਰਾ ਧਨੀਆ: 2-3 ਚਮਚ, ਫਰੈਂਚ ਬੀਨਸ: 6-7, ਕਾਲੀ ਮਿਰਚ ਪਾਊਡਰ: 1/4 ਚਮਚ, ਨਮਕ: ਅੱਧਾ ਚਮਚ, ਹਰੀ ਮਿਰਚ: 1-2 ਬਰੀਕ ਕੱਟੀਆਂ ਹੋਈਆਂ, ਲੌਂਗ ਤੇਲ: 1 ਚਮਚ।

ਤਰੀਕਾ:

ਸਭ ਤੋਂ ਪਹਿਲਾਂ ਸੈਂਡਵਿਚ ਵਿਚ ਭਰਨ ਲਈ ਸਮੱਗਰੀ ਤਿਆਰ ਕਰੋ।
ਇੱਕ ਪੈਨ ਗਰਮ ਕਰ ਲਓ, ਉਸ ਵਿਚ ਟਮਾਟਰ ਨੂੰ ਕੱਟ ਕੇ ਪਾਓ ਅਤੇ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਉਹ ਗਲ਼ ਨਾ ਜਾਣ ਉਸ ਤੋਂ ਬਾਅਦ ਉਸ ਵਿਚ ਕੱਟੀ ਸ਼ਿਮਲਾ ਮਿਰਚ ਅਤੇ ਬੀਨਸ ਪਾ ਕੇ ਪਕਾਓ ਫਿਰ ਉਸ ਵਿਚ ਨਮਕ, ਕਾਲੀ ਮਿਰਚ, ਹਰੀ ਮਿਰਚ ਅਤੇ ਲੌਂਗ ਤੇਲ ਅਤੇ ਪਨੀਰ ਦੇ ਟੁਕੜੇ ਪਾਓ ਹੁਣ ਹਰਾ ਧਨੀਆ ਪਾ ਕੇ ਮਿਕਸ ਕਰੋ।
ਸੈਂਡਵਿਚ ਮੇਕਰ ਨੂੰ ਗਰਮ ਕਰੋ।
ਪਿੱਜਾ ਦਾ ਬੇਸ ਲੈ ਕੇ ਉਸ ਵਿਚ ਇੱਕ ਪਾਸੇ ਭਰਾਈ ਦਾ ਤਿਆਰ ਮਿਸ਼ਰਣ ਰੱਖੋ ਅਤੇ ਦੂਜੇ ਪਾਸੇ ਨੂੰ ਮੋੜ ਕੇ ਬੰਦ ਕਰ ਦਿਓ ਸੈਂਡਵਿਚ ਨੂੰ ਸੈਂਡਵਿਚ ਮੇਕਰ ’ਤੇ ਥੋੜ੍ਹਾ ਜਿਹਾ ਲੌਂਗ ਤੇਲ ਪਾ ਕੇ ਸੇਕਣ ਲਈ ਰੱਖ ਦਿਓ।
ਇਸ ਤੋਂ 2-3 ਮਿੰਟ ਬਾਅਦ ਤੁਹਾਡਾ ਸੈਂਡਵਿਚ ਤਿਆਰ ਹੋ ਜਾਵੇਗਾ ਹੁਣ ਤੁਸੀਂ ਇਸਨੂੰ ਸਰਵ ਕਰ ਸਕਦੇ ਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ