ਆਯੂਸ਼ਮਾਨ ਤਹਿਤ ਇਲਾਜ ਦਾ ਆਇਆ ਵੱਡਾ ਅਪਡੇਟ, ਹੋ ਸਕਦੀ ਐ ਪ੍ਰੇਸ਼ਾਨੀ

Ayushman

ਸੂਬਾ ਸਰਕਾਰ ਤੋਂ ਬਕਾਇਆ ਨਾ ਮਿਲਣ ’ਤੇ ਰੋਸ | Ayushman

ਚੰਡੀਗੜ੍ਹ (ਏਜੰਸੀ)। Ayushman : ਆਯੂਸ਼ਮਾਨ ਯੋਜਨਾ ਤਹਿਤ ਸਰਕਾਰ ਦੇ ਪੈਨਲ ’ਚ ਸ਼ਾਮਲ ਪ੍ਰਾਈਵੇਟ ਹਸਪਤਾਲਾਂ ਨੇ ਸੋਮਵਾਰ ਤੋਂ ਇਲਾਜ ਕਰਨਾ ਬੰਦ ਕਰ ਦਿੱਤਾ। ਇਸ ਕਾਰਨ ਆਯੂਸ਼ਮਾਨ ਕਾਰਡ ਧਾਰਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ ਨਿੱਜੀ ਹਸਪਤਾਲਾਂ ਨੇ ਆਯੂਸ਼ਮਾਨ ਯੋਜਨਾ ਤਹਿਤ ਉਨ੍ਹਾਂ ਵੱਲੋਂ ਕੀਤੇ ਗਏ ਇਲਾਜ ਦੇ ਬਿੱਲ ਦੀ ਪੇਮੈਂਟ ਸਰਕਾਰ ਵੱਲੋਂ ਨਾ ਮਿਲਣ ਕਾਰਨ ਇਹ ਫੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ’ਚ 600 ਤੋਂ ਵੱਧ ਪ੍ਰਾਈਵੇਟ ਹਸਪਾਤਲ ਆਯੂਸ਼ਮਾਨ ਯੋਜਨਾ ਦੇ ਪੈਨਲ ’ਚ ਆਉਂਦੇ ਹਨ। ਕਰੀਬ 200 ਕਰੋੜ ਪਰੁੲ ਦਾ ਸਰਕਾਰ ’ਤੇ ਬਕਾਇਆ ਹੈ। ਇਸ ’ਚ 20 ਫੀਸਦੀ ਸਿਰਫ਼ ਹਿਸਾਰ ਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਜਦੋਂ ਤੱਕ ਰਾਹਤ ਨਹੀਂ ਦਿੰਦੀ ਡਾਕਟਰ ਕਾਰਡ ਧਾਰਕਾਂ ਦਾ ਇਲਾਜ ਨਹੀਂ ਕਰਨਗੇ। ਉੱਥੇ ਹੀ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਇਲਾਜ ਬੰਦ ਨਾ ਕਰਨ। (Ayushman)

Also Read : Top Paddy Variety: ਝੋਨੇ ਦੀਆਂ ਇਹ 4 ਕਿਸਮਾਂ ਲਾਉਣ ਨਾਲ ਕਿਸਾਨ ਹੋਣਗੇ ਅਮੀਰ!

ਉਨ੍ਹਾਂ ਦੀ ਸਮੱਸਿਆ ਦਾ ਹੱਲ ਸਰਕਾਰ ਕਰ ਰਹੀ ਹੈ। 15 ਜੁਲਾਈ ਤੱਕ ਉਨ੍ਹਾਂ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ। ਨਿੱਜੀ ਹਸਪਤਾਲਾਂ ਦਾ ਕਰੀਬ 200 ਕਰੋੜ ਰੁਪਏ ਸਰਕਾਰ ’ਤੇ ਬਿਕਾਇਆ ਹੈ। ਪਿਛਲੇ ਦਿਨਾਂ ’ਚ ਇਹ ਬਕਾਇਆ ਕਰੀਬ 300 ਕਰੋੜ ਤੱਕ ਪਹੁੰਚ ਗਿਆ ਸੀ, ਪਰ ਸਿਹਤ ਮੰਤਰੀ ਗੁਪਤਾ ਨਾਲ ਮੀਟਿੰਗ ਤੋਂ ਬਾਅਦ ਸਰਕਾਰ ਨੇ 90 ਕਰੋੜ ਰੁਪਏ ਖਾਤਿਆਂ ’ਚ ਪਾਏ। ਸੂਬੇ ’ਚ ਰੋਜ਼ਾਨਾ ਕਰੀਬ ਚਾਰ ਹਜ਼ਾਰ ਲੋਕ ਆਯੂਸ਼ਮਾਨ ਯੋਜਨਾ ਰਾਹੀਂ ਇਲਾਜ ਕਰਵਾਉਂਦੇ ਹਨ। ਸੂਬੇ ਦੇ ਹਸਪਤਾਲਾਂ ਦਾ ਕਲੇਮ ਰੋਜ਼ਾਨਾ ਚਾਰ ਕਰੋੜ ਦੇ ਲਗਭਗ ਬਣਦਾ ਹੈ।

ਅਜਿਹੇ ’ਚ ਜੇਕਰ ਇੱਕ ਮਹੀਨਾ ਵੀ ਪੇਮੈਂਟ ਲੇਟ ਹੋ ਜਾਂਦੀ ਹੈ ਤਾਂ ਕਰੀਬ 400 ਕਰੋੜ ਰੁਪਏ ਪੈਂਡਿੰਗ ’ਚ ਚਲੇ ਜਾਂਦੇ ਹਨ। ਸੂਬੇ ’ਚ 1.3 ਕਰੋੜ ਕਾਰਡ ਧਾਰਕ ਹਨ। ਇਨ੍ਹਾਂ ’ਚ ਹਰਿਆਣਾ ਤਹਿਤ 74 ਲੱਖ 33 ਹਜ਼ਾਰ 548 ਕਾਰਡ ਅਤੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ 28 ਲੱਖ 89 ਹਜ਼ਾਰ ਕਰਾਡ ਬਣਾਏ ਗਏ ਹਨ।