Ludhiana Robbery Case: ਪੰਪ ਦੇ ਪੁਰਾਣੇ ਮੁਲਾਜ਼ਮ ਹੀ ਨਿੱਕਲੇ 25 ਲੱਖ ਦੀ ਲੁੱਟ ਦੀ ਘਟਨਾ ਦੇ ਸਾਜਿਸ਼ਘਾੜੇ, ਹੋਰ ਵੀ ਹੋਏ ਵੱਡੇ ਖੁਲਾਸੇ

Ludhiana Robbery Case
ਲੁਧਿਆਣਾ ਵਿਖੇ ਲੁੱਟ ਦੀ ਘਟਨਾ ’ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਹਿਲ। ਤਸਵੀਰ : ਗਹਿਲ

ਦੋਵਾਂ ਨੇ ਮੌਜੂਦਾ ਇੱਕ ਪੰਪ ਮੁਲਾਜ਼ਮ ਦੀ ਸਹਾਇਤਾ ਨਾਲ ਦਿਨ-ਦਿਹਾੜੇ ਹੀ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ

Ludhiana Robbery Case: (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੰਘੇ ਕੱਲ੍ਹ ਦੁਪਿਹਰ ਬਾਅਦ ਸਨਅੱਤੀ ਸ਼ਹਿਰ ਲੁਧਿਆਣਾ ’ਚ ਹੋਈ 25 ਲੱਖ ਰੁਪਏ ਦੀ ਲੁੱਟ ਦੀ ਯੋਜਨਾ ਕਿਸੇ ਹੋਰ ਵੱਲੋਂ ਨਹੀਂ ਬਲਕਿ ਪੈਟਰੋਲ ਪੰਪ ਦੇ ਹੀ ਪੁਰਾਣੇ ਮੁਲਾਜ਼ਮ ਵੱਲੋਂ ਰਚੀ ਗਈ ਸੀ। ਜਿਸ ਨੇ ਮੌਜੂਦਾ ਇੱਕ ਮੁਲਾਜ਼ਮ ਦੀ ਸਹਾਇਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਵਾਰਦਾਤ ਤੋਂ ਬਾਅਦ 8 ਘੰਟਿਆਂ ਦੇ ਵਿੱਚ ਸਹਾਇਤਾ ਕਰਨ ਵਾਲੇ ਮੁਲਾਜ਼ਮ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਕੋਲੋਂ 23.41 ਲੱਖ ਦੀ ਨਕਦੀ ਬਰਾਮਦ ਕਰ ਲਈ। Ludhiana Robbery Case

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੰਗਲਵਾਰ ਨੂੰ ਦੁਪਿਹਰ ਬਾਅਦ ਸਵਾ 3 ਵਜੇ ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਨੂੰ ਪ੍ਰਦੀਪ ਕੁਮਾਰ ਵੱਲੋਂ ਇਤਲਾਹ ਮਿਲੀ ਸੀ ਕਿ ਉਨਾਂ ਪਾਸੋਂ ਐੱਸਬੀਆਈ ਬੈਂਕ ਦੀ ਢੋਲੇਵਾਲ ਵਿਖੇ ਸਥਿਤ ਬ੍ਰਾਂਚ ਅੱਗੇ ਦੋ ਮੋਟਰਸਾਇਕਲ ਸਵਾਰਾਂ ਵੱਲੋਂ 25 ਲੱਖ ਰੁਪਏ ਲੁੱਟ ਲਏ ਗਏ ਹਨ। ਸੂਚਨਾ ਮਿਲਦਿਆਂ ਹੀ ਫੌਰੀ ਤੌਰ ’ਤੇ ਪਹੁੰਚਦਿਆਂ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਸੀ।

ਇਹ ਵੀ ਪੜ੍ਹੋ: Airport Project Punjab: ਸਾਂਸਦ ਸੰਜੀਵ ਅਰੋੜਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

ਉਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਮੁਤਾਬਕ ਉਹ ਚੰਡੀਗੜ ਰੋਡ ’ਤੇ ਸਥਿੱਤ ਊਰਜਾ ਸੈਂਟਰ ਪੈਟਰੋਲ ਪੰਪ ਜਮਾਲਪੁਰ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ ਅਤੇ ਮਲਕੀਤ ਸਿੰਘ ਉਰਫ਼ ਸੋਨੂੰ ਨੂੰ ਨਾਲ ਲੈ ਕੇ ਕੈਸ਼ੀਅਰ ਤੋਂ ਸੇਲ ਦੀ ਰਕਮ ਬੈਂਕ ’ਚ ਜਮਾਂ ਕਰਵਾਉਣ ਲਈ ਆਇਆ ਸੀ ਪਰ ਜਿਉਂ ਹੀ ਬੈਂਕ ਅੱਗੇ ਮਲਕੀਤ ਸਿੰਘ ਉਰਫ਼ ਸੋਨੂੰ ਬੈਗ ਲੈ ਕੇ ਕਾਰ ’ਚੋਂ ਉਤਰਨ ਲੱਗਾ ਤਾਂ ਪਹਿਲਾਂ ਤੋਂ ਹੀ ਤਾਕ ’ਚ ਖੜੇ ਦੋ ਮੋਟਰਸਾਇਕਲ ਸਵਾਰ ਵਿਅਕਤੀ ਮਲਕੀਤ ਸਿੰਘ ਪਾਸੋਂ ਬੈਗ ਖੋਹ ਕੇ ਰਫ਼ੂ ਚੱਕਰ ਹੋ ਗਏ। ਪੁਲਿਸ ਨੇ ਪ੍ਰਦੀਪ ਕੁਮਾਰ ਦੇ ਬਿਆਨਾਂ ’ਤੇ ਥਾਣਾ ਡਵੀਜਨ ਨੰਬਰ 6 ’ਚ ਮਾਮਲਾ ਦਰਜ਼ ਕੀਤਾ ਕਰਦਿਆਂ ਤਫ਼ਤੀਸ ਆਰੰਭ ਦਿੱਤੀ ਗਈ ਸੀ। Ludhiana Robbery Case

ਉਨਾਂ ਦੱਸਿਆ ਕਿ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ 8 ਘੰਟਿਆਂ ’ਚ ਹੱਲ ਕਰਦਿਆਂ 3 ਜਣਿਆਂ ਨੂੰ ਗ੍ਰਿਫਤਾਰ ਕਰਕੇ ਲੁੱਟ ਦੀ ਕੁੱਲ ਰਕਮ 25, 19, 900 ਲੱਖ ਰੁਪਏ ਵਿੱਚੋਂ 23,41,150 ਲੱਖ ਰੁਪਏ ਅਤੇ ਵਾਰਦਾਤ ਲਈ ਵਰਤਿਆ ਗਿਆ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਕਿਲ ਬਰਾਮਦ ਕਰ ਲਿਆ ਹੈ। ਜਦੋਂਕਿ ਬਾਕੀ ਰਕਮ ਦੀ ਬਰਾਮਦਗੀ ਲਈ ਜਾਂਚ ਜਾਰੀ ਹੈ। ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮਲਕੀਤ ਸਿੰਘ ਉਰਫ਼ ਸੋਨੂੂੰ ਵਾਸੀ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣਾ, ਜਤਿੰਦਰ ਸਿੰਘ ਉਰਫ਼ ਜਤਿਨ ਵਾਸੀ ਪਿੰਡ ਜੋਸ਼ ਮੁਹਾਰ (ਅੰਮ੍ਰਿਤਸਰ) ਹਾਲ ਅਬਾਦ ਪਿੰਡ ਰਾਮਗੜ (ਲੁਧਿਆਣਾ) ਤੇ ਸਾਗਰ ਵਿੱਚ ਵਾਸੀ ਮੁੰਡੀਆਂ ਖੁਰਦ (ਲੁਧਿਆਣਾ) ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ’ਚ ਸੁਹੇਲ ਕਾਸਿਮ ਮੀਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 2, ਸੰਦੀਪ ਵਡੇਰਾ ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ- ਬੀ, ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫ਼ਸਰ ਥਾਣਾ ਡਵੀਜਨ ਨੰਬਰ 6 ਸਮੇਤ ਪੁਲਿਸ ਪਾਰਟੀ ਦੀ ਭੂਮਿਕਾ ਸ਼ਲਾਘਾਯੋਗ ਰਹੀ।

ਪਹਿਲਾਂ ਹੀ ਲੁੱਟ ਦੀ ਘਟਨਾ ਬਣਾ ਰੱਖੀ ਸੀ | Ludhiana Robbery Case

ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮਲਕੀਤ ਸਿੰਘ ਜੋ ਮੌਜੂਦਾ ਸਮੇਂ ’ਚ ਪੰਪ ’ਤੇ ਡਲਿਵਰੀ ਮੈਨ ਵਜੋਂ ਕੰਮ ਕਰਦਾ ਸੀ, ਕਾਫ਼ੀ ਸਾਲ ਪਹਿਲਾਂ ਇਸੇ ਪੰਪ ’ਤੇ ਸਹਾਇਕ ਮੈਨੇਜਰ ਵਜੋਂ ਕਰਦਾ ਰਿਹਾ ਹੈ। ਜਦੋਂਕਿ ਜਤਿੰਦਰ ਸਿੰਘ ਉਰਫ਼ ਜਤਿਨ ਤੇ ਸਾਗਰ ਵਿੱਜ ਕੁੱਝ ਮਹੀਨੇ ਇਸੇ ਪੰਪ ’ਤੇ ਕੰਮ ਕਰ ਚੁੱਕੇ ਹਨ। ਉਨਾਂ ਦੱਸਿਆ ਕਿ ਤਿੰਨਾਂ ਨੇ ਮਿਲਕੇ ਪਹਿਲਾਂ ਹੀ ਲੁੱਟ ਦੀ ਘਟਨਾ ਬਣਾ ਰੱਖੀ ਸੀ, ਜਿਸ ਨੂੰ ਮਲਕੀਤ ਸਿੰਘ ਉਰਫ਼ ਸੋਨੂੰ ਦੀ ਮੱਦਦ ਨਾਲ ਜਤਿਨ ਤੇ ਸਾਗਰ ਵਿੱਜ ਨੇ ਅੰਜਾਮ ਦਿੱਤਾ।