ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਪੰਜਾਬ ਪੁਲਿਸ ‘...

    ਪੰਜਾਬ ਪੁਲਿਸ ‘ਚ ਵੱਡਾ ਰਦੋਬਦਲ, 12 ਐਸਐਸਪੀ ਸਣੇ 19 ਅਧਿਕਾਰੀਆ ਦੇ ਤਬਾਦਲੇ

    Transfers

    ਪੰਜਾਬ ਪੁਲਿਸ ‘ਚ ਵੱਡਾ ਰਦੋਬਦਲ, 12 ਐਸਐਸਪੀ ਸਣੇ 19 ਅਧਿਕਾਰੀਆ ਦੇ ਤਬਾਦਲੇ

    (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆ ਵਿੱਚ ਵੱਡੀ ਫੇਰਬਦਲ ਕਰਦੇ ਹੋਏ 12 ਐਸ.ਐਸ.ਪੀ. ਸਣੇ 19 ਪੁਲਿਸ ਅਧਿਕਾਰੀਆ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਐਸ.ਐਸ.ਪੀ ਜਲੰਧਰ ਸਵਪਨ ਸ਼ਰਮਾ ਨੂੰ ਐਸ.ਐਸ.ਪੀ. ਅੰਮਿ੍ਰਤਸ਼ਰ, ਐਸ.ਐਸ.ਪੀ. ਗੁਰਦਾਸਪੁਰ ਹਰਜੀਤ ਸਿੰਘ ਨੂੰ ਐਸ.ਐਸ.ਪੀ. ਲੁਧਿਆਣਾ ਦਿਹਾਤੀ, ਐਸ.ਐਸ.ਪੀ. ਮਲੇਰਕੋਟਲਾ ਅਲਕਾ ਮੀਨਾ ਨੂੰ ਏ.ਆਈ.ਜੀ. ਇੰਟੈਲੀਜੈਂਸ ਪੰਜਾਬ, ਚੰਡੀਗੜ, ਐਸ.ਐਸ.ਪੀ. ਲੁਧਿਆਣਾ ਦਿਹਾਤੀ ਦੀਪਕ ਹਿਲੋਰੀ ਨੂੰ ਐਸ.ਐਸ.ਪੀ. ਗੁਰਦਾਸਪੁਰ, ਐਸ.ਐਸ.ਪੀ. ਈ.ਓ.ਡਬਲੂ ਵਿਜੀਲੈਂਸ ਲੁਧਿਆਣਾ ਸੁਰੇਂਦਰ ਲਾਂਬਾ ਨੂੰ ਐਸ.ਐਸ.ਪੀ. ਫਿਰੋਜ਼ਪੁਰ, ਐਸ.ਐਸ.ਪੀ. ਫਿਰੋਜ਼ਪੁਰ ਚਰਨਜੀਤ ਸਿੰਘ ਨੂੰ ਏ.ਆਈ.ਜੀ. ਇੰਟੈਲੀਜੈਂਸ, ਚੰਡੀਗੜ, ਏ.ਆਈ.ਜੀ. ਇੰਟੈਲੀਜੈਂਸ ਪੰਜਾਬ, ਚੰਡੀਗੜ੍ਵ ਸਚਿਨ ਗੁਪਤਾ ਨੂੰ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ,

    ਜੁਆਇੰਟ ਸੀਪੀ ਹੈਡਕੁਆਟਰ ਜਲੰਧਰ ਨਵਨੀਤ ਬੈਂਸ ਨੂੰ ਐਸ.ਐਸ.ਪੀ. ਕਪੂਰਥਲਾ, ਐਸ.ਐਸ.ਪੀ. ਬਟਾਲਾ ਰਾਜਪਾਲ ਸਿੰਘ ਨੂੰ ਐਸ.ਐਸ.ਪੀ. ਫਰੀਦਕੋਟ, ਕਮਾਡੈਂਟ ਆਈ.ਐਸ.ਟੀ.ਸੀ. ਕਪੂਰਥਲਾ ਸਤਿੰਦਰ ਸਿੰਘ ਨੂੰ ਐਸ.ਐਸ.ਪੀ. ਬਟਾਲਾ, ਏ.ਆਈ.ਜੀ. ਸੀਆਈ ਪਟਿਆਲਾ ਜਸਪ੍ਰੀਤ ਸਿੰਘ ਨੂੰ ਕਮਾਂਡੈਂਟ ਆਈਆਰਬੀ ਪਟਿਆਲਾ, ਐਸ.ਐਸ.ਪੀ. ਐਸਬੀਐਸ ਨਗਰ ਸੰਦੀਪ ਸ਼ਰਮਾ ਨੂੰ ਕਮਾਡੈਂਟ ਆਈਐਸਟੀਸੀ ਕਪੂਰਥਲਾ, ਐਸ.ਐਸ.ਪੀ. ਕਪੂਰਥਲਾ ਰਾਜ ਬਚਨ ਸਿੰਘ ਨੂੰ ਏ.ਆਈ.ਜੀ. ਟਰਾਂਸਪੋਰਟ ਪੰਜਾਬ, ਚੰਡੀਗੜ, ਐਸ.ਐਸ.ਪੀ. ਅੰਮਿ੍ਰਤਸ਼ਰ ਸਵਰਨਦੀਪ ਸਿੰਘ ਨੂੰ ਐਸ.ਐਸ.ਪੀ. ਜਲੰਧਰ ਦਿਹਾਤੀ, ਐਸ.ਐਸ.ਪੀ. ਪਠਾਨਕੋਟ ਅਰੁਣ ਸੈਨੀ ਨੂੰ ਏ.ਆਈ.ਜੀ. ਅਰਮਾਮੈਂਟ ਪੰਜਾਬ, ਚੰਡੀਗੜ, ਕਮਾਂਡੈਂਟ 7ਵੀ ਬਿਟਾਲੀਅਨ ਪੀਏਪੀ ਹਰਕਮਲਪ੍ਰੀਤ ਸਿੰਘ ਨੂੰ ਐਸ.ਐਸ.ਪੀ. ਪਠਾਨਕੋਟ, ਏ.ਆਈ.ਜੀ. ਜੀਆਰਪੀ ਪੰਜਾਬ ਹਰਮੀਤ ਸਿੰਘ ਨੂੰ ਏਆਈਜੀ ਜੀਆਰਪੀ ਪੰਜਾਬ ਦੇ ਨਾਲ ਏ.ਆਈ.ਜੀ. ਸੀਆਈ ਪਟਿਆਲਾ, ਐਸ.ਐਸ.ਪੀ. ਫਰੀਦਕੋਟ ਅਵਨੀਤ ਕੌਰ ਨੂੰ ਐਸ.ਐਸ.ਪੀ. ਮਲੇਰਕੋਟਲਾ ਲਗਾਇਆ ਗਿਆ ਹੈ।

    tracsfar

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here